ਜਕਾਰਤਾ (ਇੰਟ.)- ਇੰਡੋਨੇਸ਼ੀਆ ਵਿਚ ਕੁੱਤਿਆਂ ਦਾ ਮੀਟ ਖਾਣਾ ਆਮ ਹੋ ਗਿਆ ਹੈ। ਇੰਡੋਨੇਸ਼ੀਆ ਵਿਚ ਕੁੱਤੇ ਦੇ ਮੀਟ ਦੇ ਰੈਸਟੋਰੈਂਟ ਆਮ ਗੱਲ ਹੋ ਗਈ ਹੈ। ਇੱਥੇ ਰਹਿਣ ਵਾਲੇ ਲੋਕਾਂ ਲਈ ਇਹ ਪ੍ਰੋਟੀਨ ਦਾ ਪ੍ਰਮੁੱਖ ਸ੍ਰੋਤ ਹੈ। ਡਾਗ ਮੀਟ ਫ੍ਰੀ ਇੰਡੋਨੇਸ਼ੀਆ ਦੀ ਰਿਪੋਰਟ ਮੁਤਾਬਕ 7 ਫ਼ੀਸਦੀ ਇੰਡੋਨੇਸ਼ੀਆਈ ਲੋਕ ਕੁੱਤੇ ਦਾ ਮੀਟ ਖਾਂਦੇ ਹਨ। ਇੰਡੋਨੇਸ਼ੀਆ ਦੀ ਲਗਭਗ 87 ਫ਼ੀਸਦੀ ਆਬਾਦੀ ਮੁਸਲਿਮ ਹੈ ਅਤੇ ਕੁੱਤੇ ਦਾ ਮੀਟ ਉਨ੍ਹਾਂ ਲਈ ਪਾਬੰਦੀਸ਼ੁਦਾ ਹੈ। ਲਗਭਗ 9 ਫ਼ੀਸਦੀ ਆਬਾਦੀ ਈਸਾਈ ਹੈ।
ਇਹ ਵੀ ਪੜ੍ਹੋ: ਨਦੀ ਪਾਰ ਕਰ ਰਹੀ ਟਰੇਨ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਖਿੜਕੀਆਂ ਰਾਹੀਂ ਮਾਰੀਆਂ ਛਾਲਾਂ (ਵੀਡੀਓ)
ਕੁੱਤੇ ਦਾ ਮੀਟ ਅਕਸਰ ਦੇਸ਼ ਦੇ ਉਨ੍ਹਾਂ ਖੇਤਰਾਂ ਵਿਚ ਖਾਧਾ ਜਾਂਦਾ ਹੈ, ਜਿੱਥੇ ਈਸਾਈ ਆਬਾਦੀ ਜ਼ਿਆਦਾ ਹੈ। ਇਨ੍ਹਾਂ ਵਿਚ ਉੱਤਰੀ ਸੁਮਾਤਰਾ, ਉੱਤਰੀ ਸੁਲਾਵੇਸੀ ਅਤੇ ਪੂਰਬੀ ਨੁਸਾ ਤੇਂਗਾਰਾ ਸ਼ਾਮਲ ਹਨ, ਜਿੱਥੇ ਸਿਰਫ਼ 9 ਫ਼ੀਸਦੀ ਮੁਸਲਮਾਨ ਰਹਿੰਦੇ ਹਨ। ਡਾਗ ਮੀਟ ਦੇ ਰੁਝਾਨ ਕਾਰਨ ਹੁਣ ਕੁੱਤਿਆਂ ਨੂੰ ਮਾਰਨ ਦਾ ਰਿਵਾਜ ਦੇਖਣ ਨੂੰ ਮਿਲ ਰਿਹਾ ਹੈ। ਸਪਲਾਇਰ ਸੜਕਾਂ ਅਤੇ ਗਲੀਆਂ ’ਚ ਖਾਣ-ਪੀਣ ਦੀਆਂ ਚੀਜ਼ਾਂ ’ਤੇ ਪੋਟਾਸ਼ੀਅਮ ਲਾ ਕੇ ਸੁੱਟ ਦਿੰਦੇ ਹਨ। ਕੁੱਤੇ ਜਦੋਂ ਇਨ੍ਹਾਂ ਨੂੰ ਖਾਂਦੇ ਹਨ ਤਾਂ ਉਹ ਬੇਹੋਸ਼ ਹੋ ਜਾਂਦੇ ਹਨ ਪਰ ਇਸਦਾ ਮੀਟ ’ਤੇ ਕੋਈ ਅਸਰ ਨਹੀਂ ਪੈਂਦਾ। ਡਾਗ ਮੀਟ ’ਤੇ ਪਾਬੰਦੀ ਲਾਉਣ ਦੀ ਗੱਲ ਵੀ ਸਾਹਮਣੇ ਆਈ ਹੈ ਪਰ ਸਥਾਨਕ ਲੋਕ ਇਸ ਦੇ ਵਿਰੋਧ ’ਚ ਰਹੇ ਹਨ।
ਇਹ ਵੀ ਪੜ੍ਹੋ: ਗਲੋਬਲ ਸਟੂਡੈਂਟ ਪੁਰਸਕਾਰ 2022 ਦੀ ਸੂਚੀ 'ਚ 3 ਭਾਰਤੀ ਵਿਦਿਆਰਥੀ ਸ਼ਾਮਲ, ਮਿਲੇਗਾ ਵੱਡਾ ਇਨਾਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੁਰਸ਼ਾਂ ’ਚ ਮਰਦਾਨਾ ਤਾਕਤ ਦੀ ਕਮੀ ਦਿਨੋ-ਦਿਨ ਕਿਉਂ ਵਧ ਰਹੀ ਹੈ? ਜ਼ਰੂਰ ਪੜ੍ਹੋ
NEXT STORY