ਵਾਸ਼ਿੰਗਟਨ-ਈਂਧਨ, ਖਾਣ-ਪੀਣ ਦਾ ਸਮਾਨ ਅਤੇ ਘਰਾਂ ਦਾ ਕਿਰਾਇਆ ਵਧਣ ਨਾਲ ਜੂਨ ਦੇ ਮਹੀਨੇ 'ਚ ਅਮਰੀਕਾ ਦੀ ਮਹਿੰਗਾਈ ਵੱਧ ਕੇ ਚਾਰ ਦਹਾਕਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਜੂਨ 2022 'ਚ ਉਪਭੋਗਤਾ ਮੁੱਲ ਸੂਚਕ ਅੰਕ 'ਤੇ ਆਧਾਰਤ ਮਹਿੰਗਾਈ ਇਕ ਸਾਲ ਪਹਿਲਾ ਦੀ ਤੁਲਨਾ 'ਚ 9.1 ਫੀਸਦੀ ਵਧੀ ਹੈ। ਇਹ ਸਾਲ 1981 ਤੋਂ ਬਾਅਦ ਦੀ ਸਭ ਤੋਂ ਵੱਧ ਮਹਿੰਗਾਈ ਵਾਧਾ ਹੈ। ਇਸ ਤੋਂ ਪਹਿਲਾਂ ਮਈ ਮਹੀਨੇ 'ਚ ਸਾਲਾਨਾ ਆਧਾਰ 'ਤੇ ਮਹਿੰਗਾਈ 8.6 ਫੀਸਦੀ ਵਧੀ ਸੀ।
ਇਹ ਵੀ ਪੜ੍ਹੋ : ਈਰਾਨ ਦੇ ਵਿਦੇਸ਼ ਮੰਤਰੀ ਨੇ ਰੂਸ ਨੂੰ ਡਰੋਨ ਦੀ ਵਿਕਰੀ 'ਤੇ ਸਥਿਤੀ ਨਹੀਂ ਕੀਤੀ ਸਪੱਸ਼ਟ
ਮਈ ਦੀ ਤੁਲਨਾ 'ਚ ਜੂਨ 'ਚ ਮਹੀਨਾਵਰ ਆਧਾਰ 'ਤੇ ਮਹਿੰਗਾਈ 1.3 ਫੀਸਦੀ ਵਧੀ ਹੈ। ਇਸ ਤੋਂ ਪਹਿਲਾਂ ਮਈ 'ਚ ਮਹਿੰਗਾਈ ਅਪ੍ਰੈਲ ਦੀ ਤੁਲਨਾ 'ਚ ਇਕ ਫੀਸਦੀ ਵਧੀ ਹੈ। ਅਮਰੀਕਾ 'ਚ ਪਿਛਲੇ ਕੁਝ ਮਹੀਨਿਆਂ ਤੋਂ ਮਹਿੰਗਾਈ ਲਗਾਤਾਰ ਵਧ ਰਹੀ ਹੈ। ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਧਣ ਨਾਲ ਪਰਿਵਾਰਾਂ ਦਾ ਰਹਿਣ-ਸਹਿਣ ਦਾ ਖਰਚਾ ਵਧ ਗਿਆ ਹੈ। ਖਾਸ ਤੌਰ 'ਤੇ ਘੱਟ ਆਮਦਨ ਅਤੇ ਗੈਰ-ਗੋਰੇ ਸਮੂਹ 'ਤੇ ਇਸ ਦੀ ਮਾਰ ਜ਼ਿਆਦਾ ਦੇਖੀ ਜਾ ਰਹੀ ਹੈ। ਵਧਦੀ ਮਹਿੰਗਾਈ 'ਤੇ ਕਾਬੂ ਪਾਉਣ ਲਈ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੂੰ ਵੀ ਹਰਕਤ 'ਚ ਆਉਣਾ ਪਿਆ ਹੈ।
ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਰਿਸ਼ੀ ਸੁਨਕ ਬਣਨਗੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ?
ਪਿਛਲੇ ਮਹੀਨੇ ਫੈਡਰਲ ਰਿਜ਼ਰਵ ਨੇ ਨੀਤੀਗਤ ਦਰ 'ਚ ਵਾਧਾ ਕੀਤਾ ਸੀ ਅਤੇ ਨਵੇਂ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਇਕ ਹੋਰ ਵਾਧੇ ਦਾ ਖ਼ਦਸ਼ਾ ਜਤਾਇਆ ਜਾਣ ਲੱਗਿਆ ਹੈ। ਫੈਡਰਲ ਰਿਜ਼ਰਵ ਦੇ ਗਵਰਨਰ ਜੇਰੋਮ ਪਾਵੇਲ ਪਹਿਲਾ ਹੀ ਕਹਿ ਚੁੱਕੇ ਹਨ ਕਿ ਵਿਆਜ ਦਰਾਂ 'ਚ ਵਾਧੇ ਨਾਲ ਪਿਛੇ ਹਟਣ ਦਾ ਫੈਸਲਾ ਉਸ ਸਮੇਂ ਲਿਆ ਜਾਵੇਗਾ ਜਦ ਮਹਿੰਗਾਈ 'ਚ ਗਿਰਾਵਟ ਆਉਣ ਦੇ ਠੋਸ ਸਬੂਤ ਨਜ਼ਰ ਆਉਣ ਲੱਗਣਗੇ। ਕਈ ਮਹੀਨਿਆਂ ਤੱਕ ਮਹਿੰਗਾਈ ਦੇ ਅੰਕੜਿਆਂ 'ਚ ਗਿਰਾਵਟ ਆਉਣ ਨੂੰ ਹੀ ਠੋਸ ਸਬੂਤ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਯੂਕ੍ਰੇਨ : ਰੂਸੀ ਫੌਜ ਦੀ ਭਾਰੀ ਗੋਲਾਬਾਰੀ 'ਚ ਪੰਜ ਨਾਗਰਿਕਾਂ ਦੀ ਮੌਤ ਤੇ 18 ਜ਼ਖਮੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਈਰਾਨ ਦੇ ਵਿਦੇਸ਼ ਮੰਤਰੀ ਨੇ ਰੂਸ ਨੂੰ ਡਰੋਨ ਦੀ ਵਿਕਰੀ 'ਤੇ ਸਥਿਤੀ ਨਹੀਂ ਕੀਤੀ ਸਪੱਸ਼ਟ
NEXT STORY