ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ 17 ਸਾਲਾ ਇਨਫਲੂਐਂਸਰ ਅਤੇ ਕੰਟੈਂਟ ਕ੍ਰਿਏਟਰ ਰਿਅਲ ਅਜ਼ਾਨ ਨੇ ਵਿਆਹ ਕਰਵਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਉਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਿਕਾਹ ਦੀ ਇਕ ਵੀਡੀਓ ਅਤੇ ਫੋਟੋਆਂ ਸਾਂਝੀਆਂ ਕੀਤੀਆਂ, ਜੋ ਜਲਦੀ ਹੀ ਵਾਇਰਲ ਹੋ ਗਈਆਂ। ਹਾਲਾਂਕਿ, ਉਸ ਦੇ ਨੌਜਵਾਨ ਵਿਆਹ ਨੇ ਸੋਸ਼ਲ ਮੀਡੀਆ 'ਤੇ ਬਹਿਸ ਛੇੜ ਦਿੱਤੀ ਹੈ।
ਨਿਕਾਹ ਦੌਰਾਨ ਲਾੜਾ-ਲਾੜੀ ਨੇ ਚਿੱਟੇ ਰੰਗ ਦੇ ਆਊਟਫਿਟ ਪਾਏ ਸਨ। ਅਜ਼ਾਨ ਨੂੰ ਚਿੱਟੇ ਕੁੜਤਾ-ਪਜਾਮਾ ਅਤੇ ਮੈਚਿੰਗ ਜੈਕੇਟ 'ਚ ਦੇਖਿਆ ਗਿਆ, ਜਦੋਂ ਕਿ ਲਾੜੀ ਨੇ ਚਿੱਟੇ ਲਹਿੰਗਾ ਅਤੇ ਘੁੰਘਟ ਨਾਲ ਆਪਣਾ ਦੁਲਹਨ ਦਾ ਲੁੱਕ ਪੂਰਾ ਕੀਤਾ। ਨਿਕਾਹ ਅਤੇ ਮਹਿੰਦੀ ਸਮਾਰੋਹਾਂ ਦੀਆਂ ਫੋਟੋਆਂ 'ਚ ਜੋੜੇ ਨੂੰ ਕੈਮਰੇ ਲਈ ਰੋਮਾਂਟਿਕ ਤੌਰ 'ਤੇ ਪੋਜ਼ ਦਿੰਦੇ ਦਿਖਾਇਆ ਗਿਆ ਹੈ।
ਸੋਸ਼ਲ ਮੀਡੀਆ 'ਤੇ ਜੋੜੇ ਦੀ ਕੈਮਿਸਟਰੀ ਦੀ ਵਿਆਪਕ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਅਜ਼ਾਨ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਵਿਆਹ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਜੋੜੀ ਨੂੰ ਇਕ ਦੂਜੇ ਲਈ ਬਣਾਇਆ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ 17 ਸਾਲ ਦੀ ਉਮਰ 'ਚ ਵਿਆਹ ਕਰਨ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇੰਨੀ ਛੋਟੀ ਉਮਰ 'ਚ ਵਿਆਹ ਦਾ ਸੁਨੇਹਾ ਨੌਜਵਾਨਾਂ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਅਜ਼ਾਨ ਨੇ ਅਜੇ ਤੱਕ ਆਪਣੀ ਪਤਨੀ ਦਾ ਨਾਮ ਨਹੀਂ ਦੱਸਿਆ ਹੈ। ਉਸਦੇ ਇੰਸਟਾਗ੍ਰਾਮ 'ਤੇ ਲਗਭਗ 71.9 ਹਜ਼ਾਰ ਫਾਲੋਅਰਜ਼ ਹਨ ਅਤੇ ਉਸ ਨੇ ਛੋਟੀ ਉਮਰ 'ਚ ਹੀ ਸੋਸ਼ਲ ਮੀਡੀਆ 'ਤੇ ਇਕ ਮਜ਼ਬੂਤ ਫਾਲੋਅਰਿੰਗ ਸਥਾਪਤ ਕਰ ਲਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਾਲਦੀਵ ਨੇ ਪ੍ਰਵਾਸੀਆਂ 'ਤੇ ਸ਼ਿਕੰਜਾ ਕੱਸਿਆ, ਭਾਰਤੀਆਂ ਸਮੇਤ ਹਿਰਾਸਤ 'ਚ ਲਏ 32 ਵਿਦੇਸ਼ੀ ਨਾਗਰਿਕ
NEXT STORY