ਸੰਯੁਕਤ ਰਾਸ਼ਟਰ (ਵਾਰਤਾ) ਪਾਕਿਸਤਾਨ ਨੇ ਕੌਮਾਂਤਰੀ ਭਾਈਚਾਰੇ ਨੂੰ ਅਫਗਾਨਿਸਤਾਨ ਨੂੰ ਤੁਰੰਤ 4.2 ਬਿਲੀਅਨ ਡਾਲਰ ਦੀ ਮਾਨਵਤਾਵਾਦੀ ਅਤੇ ਆਰਥਿਕ ਮਦਦ ਦੇਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਨੂੰ ਅਫਗਾਨਿਸਤਾਨ ਦੀ ਅਰਥਵਿਵਸਥਾ, ਉਸ ਦੀ ਬੈਂਕਿੰਗ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਅਤੇ ਇਸ ਮਕਸਦ ਲਈ ਵਿਦੇਸ਼ਾਂ 'ਚ ਰੱਖੀ ਅਫਗਾਨਿਸਤਾਨ ਦੀਆਂ ਜਾਇਦਾਦਾਂ ਨੂੰ ਦੇਸ਼ ਦੀ ਵਿੱਤੀ ਪ੍ਰਣਾਲੀ 'ਚ ਵਾਪਸ ਲਿਆਉਣ ਦੀ ਲੋੜ ਹੈ। ਅਕਰਮ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫਗਾਨਿਸਤਾਨ ਲਈ 4.2 ਬਿਲੀਅਨ ਡਾਲਰ ਦੀ ਮਾਨਵਤਾਵਾਦੀ ਸਹਾਇਤਾ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦੀ ਅਪੀਲ ਨੂੰ ਪੂਰਾ ਕਰਨ ਦੀ ਵੀ ਅਪੀਲ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਯੂਨੀਵਰਸਿਟੀ ਦਾ ਵੱਡਾ ਫ਼ੈਸਲਾ, ਸਿੱਖ ਵਿਦਿਆਰਥੀਆਂ ਨੂੰ 'ਸ੍ਰੀ ਸਾਹਿਬ' ਪਹਿਨਣ ਦੀ ਦਿੱਤੀ ਇਜਾਜ਼ਤ
ਜ਼ਿਕਰਯੋਗ ਹੈ ਕਿ ਇਹ ਅਪੀਲ ਸੰਯੁਕਤ ਰਾਸ਼ਟਰ ਵੱਲੋਂ ਅਫਗਾਨਿਸਤਾਨ ਦੀ ਸੱਤ ਅਰਬ ਡਾਲਰ ਦੀ ਜਾਇਦਾਦ ਨੂੰ ਜਬਤ ਕੀਤੇ ਜਾਣ ਤੋਂ ਬਾਅਦ ਸਾਲ 2021 'ਚ ਤਾਲਿਬਾਨ ਦੇ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਦੀ ਪਹਿਲੀ ਤਰਜੀਹ ਇਸ ਦੇਸ਼ ਵਿੱਚ ਮਨੁੱਖੀ ਸੰਕਟ ਨੂੰ ਖ਼ਤਮ ਕਰਨਾ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਅਫਗਾਨਿਸਤਾਨ ਵਿੱਚ ਸ਼ਾਂਤੀ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਪਿਛਲੇ 40 ਸਾਲਾਂ ਤੋਂ 30 ਲੱਖ ਤੋਂ ਵੱਧ ਅਫਗਾਨ ਨਾਗਰਿਕ ਸਾਡੇ ਦੇਸ਼ ਵਿੱਚ ਸ਼ਰਨ ਲੈ ਚੁੱਕੇ ਹਨ। ਅਫਗਾਨਿਸਤਾਨ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨ ਦੇ ਅਮਰੀਕਾ ਦੇ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਅਕਰਮ ਨੇ ਕਿਹਾ ਕਿ ਅਸੀਂ ਇਨ੍ਹਾਂ ਸੰਸਾਧਨਾਂ ਨੂੰ ਵਾਪਸ ਲੈਣ ਲਈ ਸਾਰੇ ਕਾਨੂੰਨੀ ਤਰਕ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੀ ਆਰਥਿਕਤਾ ਦੇ ਵਿਕਾਸ ਲਈ ਰੋਡਮੈਪ ਦੀ ਲੋੜ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਯੂਨੀਵਰਸਿਟੀ ਕੈਂਪਸ 'ਚ ਗੋਲੀਬਾਰੀ, ਵਿਦਿਆਰਥੀ ਦੀ ਮੌਤ
ਇਸਲਾਮਿਕ ਸਹਿਕਾਰਤਾ ਸੰਗਠਨ (ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪ੍ਰੇਸ਼ਨ) ਵਿਦੇਸ਼ਾਂ ਵਿਚ ਜਮ੍ਹਾ ਅਫਗਾਨ ਸੰਪਤੀਆਂ ਨੂੰ ਦੇਸ਼ ਦੀ ਪ੍ਰਣਾਲੀ ਵਿਚ ਵਾਪਸ ਲਿਆਉਣ 'ਤੇ ਧਿਆਨ ਨਾਲ ਵਿਚਾਰ ਕਰ ਰਿਹਾ ਹੈ। ਅਕਰਮ ਨੇ ਕਿਹਾ ਕਿ ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਨੂੰ ਸ਼ਰਨਾਰਥੀਆਂ ਦੀ ਇੱਕ ਹੋਰ ਆਮਦ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਮਨੁੱਖੀ ਸੰਕਟ ਖ਼ਤਮ ਨਹੀਂ ਹੁੰਦਾ ਹੈ। ਪਾਕਿਸਤਾਨ ਵੀ ਅਫਗਾਨਿਸਤਾਨ ਤੋਂ ਪੈਦਾ ਹੋ ਰਹੇ ਅੱਤਵਾਦ ਤੋਂ ਚਿੰਤਤ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਵਿੱਚ ਔਰਤਾਂ ਦੇ ਅਧਿਕਾਰਾਂ ਅਤੇ ਸ਼ਮੂਲੀਅਤ ਬਾਰੇ ਆਪਣੀਆਂ ਚਿੰਤਾਵਾਂ 'ਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਖੜ੍ਹਾ ਹੈ। ਪਰ ਉਨ੍ਹਾਂ ਨੇ ਉੱਥੇ ਦੀ ਅਸਲ ਸਥਿਤੀ ਨੂੰ ਦੇਖਣਾ ਹੈ।
ਆਸਟ੍ਰੇਲੀਆ ਦੀਆਂ ਸੜਕਾਂ 'ਤੇ 'ਕੇਕੜਿਆਂ' ਦਾ ਸੈਲਾਬ, ਦੇਖੋ ਤਸਵੀਰਾਂ
NEXT STORY