ਇੰਟਰਨੈਸ਼ਨਲ ਡੈਸਕ (ਬਿਊਰੋ): ਦੁਨੀਆ ਨੂੰ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨਾਲ ਜੂਝਦੇ ਹੋਏ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ। ਕਈ ਦਵਾਈ ਕੰਪਨੀਆਂ ਨੇ ਮਹਾਮਾਰੀ ਤੋਂ ਬਚਾਅ ਲਈ ਵੈਕਸੀਨ ਵੀ ਬਣਾ ਲਈ ਹੈ। ਕਈ ਦੇਸ਼ਾਂ ਅੰਦਰ ਟੀਕਾਕਰਨ ਮੁਹਿੰਮ ਵੀ ਸ਼ੁਰੂ ਹੋ ਚੁੱਕੀ ਹੈ ਪਰ ਇਸ ਸਭ ਦੇ ਬਾਵਜੂਦ ਹਾਲਾਤ ਅਜੇ ਵੀ ਆਮ ਨਹੀਂ ਹੋਏ ਹਨ। ਹਾਲੇ ਵੀ ਵਾਇਰਸ ਦੇ ਨਵੇਂ ਸਟ੍ਰੇਨ ਸਾਹਮਣੇ ਆ ਰਹੇ ਹਨ। ਵਾਇਰਸ ਦੇ ਤੇਜੀ ਨਾਲ ਵੱਧਦੇ ਖਤਰੇ ਤੋਂ ਬੱਚਣ ਲਈ ਬਹੁਤ ਸਾਰੇ ਦੇਸ਼ਾਂ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਆਪਣੇ ਦਰਵਾਜ਼ੇ ਬੰਦ ਕੀਤੇ ਹੋਏ ਹਨ। ਅਜਿਹੇ ਸਮੇਂ 'ਚ ਅੱਜ ਅਸੀਂ ਤਹਾਨੂੰ ਉਨ੍ਹਾਂ ਦੇਸ਼ਾ ਬਾਰੇ ਜਾਣਕਾਰੀ ਦੇਵਾਂਗੇ, ਜਿਨ੍ਹਾਂ ਦੇਸ਼ਾਂ ਨੇ ਹਾਲੇ ਤੱਕ ਭਾਰਤੀ ਸੈਲਾਨੀਆਂ ਲਈ ਦਰਵਾਜ਼ੇ ਨਹੀਂ ਖੋਲ੍ਹੇ ਹਨ।
ਇਨ੍ਹਾਂ ਦੇਸ਼ਾਂ 'ਚ ਹੈ ਭਾਰਤੀਆਂ ਦੀ ENTRY BAN
ਜਾਪਾਨ, ਇੰਡੋਨੇਸ਼ੀਆ, ਹਾਂਗਕਾਂਗ, ਸਿੰਗਾਪੁਰ, ਮਕਾਉ, ਮਲੇਸ਼ੀਆ, ਫਿਲੀਪਿੰਸ, ਤਾਈਵਾਨ, ਥਾਈਲੈਂਡ, ਅਫਗਾਨੀਸਤਾਨ, ਵਿਅਤਨਾਮ, ਬਹਿਰੀਨ, ਭੂਟਾਨ, ਬਰੁਨੇਈ ਦਾਰੂਸਲਾਮ, ਇਰਾਕ, ਇਜਰਾਈਲ, ਕੂਵੈਤ, ਕਜ਼ਾਕਿਸਤਾਨ, ਕਿਰਗੀਸਤਾਨ, ਲਾਓਸ,ਉਤਰ ਕੋਰੀਆ, ਮੰਗੋਲਿਆ, ਮਿਆਂਮਾਰ, ਕਤਰ, ਸਾਊਦੀ ਅਰਬ, ਸ਼੍ਰੀ ਲੰਕਾ, ਤੁਰਮੇਕੀਸਤਾਨ ਉਬਜੇਕੀਸਤਾਨ ਅਤੇ ਯਮਨ।ਇਨ੍ਹਾਂ ਦੇਸ਼ਾਂ ਅੰਦਰ ਭਾਰਤੀ ਸੈਲਾਨੀ ਫਿਲਹਾਲ ਯਾਤਰਾ ਨਹੀਂ ਕਰ ਸਕਦੇ।
ਇਹਨਾਂ ਯੂਰਪੀ ਦੇਸ਼ਾਂ ਵਿਚ ਭਾਰਤੀ ਸੈਲੀਆਂ ਦੀ ENTRY BAN
ਯੂਰਪੀਅਨ ਦੇਸ਼ਾਂ ਦੀ ਗੱਲ ਕਰੀਏ ਤਾਂ ਭਾਰਤੀ ਹੁਣ ਫਰਾਂਸ, ਜਰਮਨੀ, ਇਟਲੀ, ਨੀਦਰਲੈਂਡਜ਼, ਪੁਰਤਗਾਲ, ਸਪੇਨ, ਆਸਟਰੀਆ, ਬੈਲਜੀਅਮ, ਚੈੱਕ ਗਣਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਗ੍ਰੀਸ, ਹੰਗਰੀ, ਆਈਸਲੈਂਡ, ਲਾਤਵੀਆ, ਲਕਸਮਬਰਗ, ਮਾਲਟਾ, ਲਿਥੁਆਨੀਆ, ਨਾਰਵੇ, ਪੋਲੈਂਡ, ਰੋਮਾਨੀਆ, ਸਵੀਡਨ ਅਤੇ ਸਵਿਟਜ਼ਰਲੈਂਡ ਦੀ ਯਾਤਰਾ ਨਹੀਂ ਕਰ ਸਕਦੇ ਹਨ।
ਇਹਨਾਂ ਮਹਾਂਦੀਪ ਦੀਪ ਦੇਸ਼ਾਂ 'ਚ ਵੀ ਭਾਰਤੀ ਸੈਲਾਨੀਆਂ ਦੇ ਦਾਖਲੇ 'ਤੇ ਰੋਕ
ਆਸਟਰੇਲੀਆ, ਨਿਊਜ਼ੀਲੈਂਡ, ਫਿਜੀ, ਸਮੋਆ, ਉੱਤਰੀ ਅਮਰੀਕੀ ਦੇਸ਼ਾਂ 'ਚ ਕੈਨੇਡਾ, ਮੱਧ ਅਮਰੀਕੀ ਦੇਸ਼ਾਂ 'ਚ ਪਨਾਮਾ, ਦੱਖਣੀ ਅਮਰੀਕੀ ਦੇਸ਼ਾਂ 'ਚ ਅਰਜਨਟੀਨਾ, ਗੁਆਨਾ, ਪੇਰੂ, ਉਰੂਗਵੇ, ਵੈਨਜ਼ੂਏਲਾ, ਉੱਤਰੀ ਅਮਰੀਕੀ ਦੇਸ਼ ਅਲਜੀਰੀਆ, ਮੱਧ ਅਫ਼ਰੀਕੀ ਦੇਸ਼ ਅੰਗੋਲਾ, ਲੀਬੀਆ, ਪੂਰਬੀ ਅਫਰੀਕੀ ਦੇਸ਼ ਮੈਡਾਗਾਸਕਰ, ਮੋਰਿਸ਼ਸ ਅਤੇ ਉੱਤਰੀ ਅਫਰੀਕੀ ਦੇਸ਼ ਮੋਰੱਕੋ ਨੇ ਭਾਰਤੀ ਸੈਲਾਨੀਆਂ ਲਈ ਯਾਤਰਾ ਪਾਬੰਦੀਆਂ ਲਾਗੂ ਕੀਤੀਆਂ ਹੋਈਆਂ ਹਨ।
ਹਾਲਾਂਕਿ ਕੁਝ ਦੇਸ਼ਾਂ ਵਿਚ ਕੋਵਿਡ-19 ਦੀ ਰਿਪੋਰਟ ਦਿਖਾਉਣ 'ਤੇ ਦਾਖਲ ਹੋਣ ਦੀ ਇਜ਼ਾਜਤ ਹੈ। ਜਦਕਿ ਕਈ ਦੇਸ਼ਾਂ ਨੇ ਗਿਣੇ-ਚੁਣੇ ਦੇਸ਼ਾਂ ਲਈ ਪਾਬੰਦੀ ਹਟਾਈ ਹੈ। ਜਿਨ੍ਹਾਂ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ, ਉਨ੍ਹਾਂ ਲਈ ਕੁਝ ਨਿਯਮਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ। ਇਨ੍ਹਾਂ ਨਿਯਮਾਂ ਤਹਿਤ ਕੁਆਰੰਟੀਨ ਰਹਿਣਾ ਅਤੇ ਕੋਰੋਨਾ ਟੈਸਟ ਰਿਪੋਰਟ ਦਿਖਾਉਣਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਦੁਨੀਆ ਦੇ ਕਈ ਦੇਸ਼ਾਂ ਅੰਦਰ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਨ ਕਈ ਦੇਸ਼ਾਂ ਵਿਚ ਦੁਬਾਰਾ ਤੋਂ ਤਾਲਾਬੰਦੀ ਲਗਾਈ ਜਾ ਰਹੀ ਹੈ। ਕੋਰੋਨਾ ਵਾਇਰਸ ਕਾਰਨ ਦੁਬਾਰਾ ਤੋਂ ਵਿਗੜ ਰਹੇ ਹਾਲਾਤਾਂ ਨੂੰ ਵੇਖਦੇ ਹੋਏ ਅਜੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਦੁਨੀਆ ਨੂੰ ਕੋਰੋਨਾ ਨਾਲ ਲ਼ੜਣ ਲਈ ਵੈਕਸੀਨ ਦੇਣ ਵਾਲੇ ਭਾਰਤ ਦੇਸ਼ ਦੇ ਨਾਗਰਿਕ ਕਦੋਂ ਇਨ੍ਹਾਂ ਦੇਸ਼ਾਂ ਅੰਦਰ ਘੁੰਮਣ ਫਿਰਨ ਲਈ ਜਾ ਸਕਣਗੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਿਨਾਂ ਕਿਸੇ ਝਿਜਕ ਦੇ ਲਵਾਂਗੀ ਕੋਰੋਨਾ ਵਾਇਰਸ ਵੈਕਸੀਨ: ਨਿਕੋਲਾ ਸਟਰਜਨ
NEXT STORY