ਤੇਹਰਾਨ (ਵਾਰਤਾ)— ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਬੁੱਧਵਾਰ ਨੂੰ ਇਕ ਵੱਡਾ ਬਿਆਨ ਜਾਰੀ ਕੀਤਾ। ਆਪਣੇ ਬਿਆਨ ਵਿਚ ਉਨ੍ਹਾਂ ਨੇ ਕਿਹਾ,''ਜੇਕਰ ਪਰਮਾਣੂ ਸਮਝੌਤੇ 'ਤੇ ਦਸਤਖਤ ਕਰਨ ਵਾਲੇ ਦੇਸ਼ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰਦੇ ਤਾਂ ਉਨ੍ਹਾਂ ਦਾ ਦੇਸ਼ ਅਰਾਕ ਸਥਿਤ ਪਰਮਾਣੂ ਰਿਏਕਟਰ ਨੂੰ ਦੁਬਾਰਾ ਸ਼ੁਰੂ ਕਰੇਗਾ ਅਤੇ ਅਜਿਹੀ ਸਥਿਤੀ ਵਿਚ ਪਰਤ ਜਾਵੇਗਾ ਜਿਸ ਵਿਚ ਪਲੂਟੋਨੀਅਮ ਉਤਪਾਦਨ ਸੰਭਵ ਹੋਵੇਗਾ।''
ਰੂਹਾਨੀ ਨੇ ਈਰਾਨ ਦੇ ਸਰਕਾਰੀ ਟੀ.ਵੀ. 'ਤੇ ਕਿਹਾ,''ਅਸੀਂ 7 ਜੁਲਾਈ ਤੋਂ ਅਰਾਕ ਪਰਮਾਣੂ ਰਿਏਕਟਰ ਦੇ ਮਾਮਲੇ ਵਿਚ ਉਸ ਪੁਰਾਣੀ ਸਥਿਤੀ ਵਿਚ ਪਰਤ ਜਾਵਾਂਗੇ, ਜਿਸ ਨੂੰ ਦੂਜੇ ਦੇਸ਼ ਖਤਰਨਾਕ ਮੰਨਦੇ ਹਵ। ਇਸ ਦੇ ਤਹਿਤ ਪਲੂਟੋਨੀਅਮ ਉਤਪਾਦਨ ਸੰਭਵ ਹੋਵੇਗਾ।'' ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਪਰਮਾਣੂ ਸਮਝੌਤੇ 'ਤੇ ਦਸਤਖਤ ਕਰਨ ਵਾਲੇ ਦੇਸ਼ਾਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਾ ਕਰਨ 'ਤੇ ਈਰਾਨ ਇਹ ਕਦਮ ਚੁੱਕੇਗਾ।
ਅਫਗਾਨਿਸਤਾਨ 'ਚ 6 ਕਰਮਚਾਰੀਆਂ ਦੀ ਮੌਤ, 35 ਅੱਤਵਾਦੀ ਢੇਰ
NEXT STORY