ਤੇਹਰਾਨ - ਈਰਾਨ ਦੇ ਦੱਖਣੀ-ਪੱਛਮੀ ਵਿੱਚ ਮੰਗਲਵਾਰ ਨੂੰ ਇੱਕ ਪੰਪ ਹਾਉਸ ਵਿੱਚ ਤੇਲ ਅਤੇ ਗੈਸ ਪਾਈਪਲਾਈਨ ਵਿੱਚ ਧਮਾਕਾ ਹੋਣ ਨਾਲ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।
ਅਰਧ ਸਰਕਾਰੀ ‘ਮਿਹਰ’ ਏਜੰਸੀ ਸਮੇਤ ਕਈ ਸਮਾਚਾਰ ਸੰਸਥਾਨਾਂ ਨੇ ਦੱਸਿਆ ਕਿ ਧਮਾਕਾ ਈਰਾਨ ਦੀ ਰਾਜਧਾਨੀ ਤੇਹਰਾਨ ਤੋਂ ਲੱਗਭੱਗ 500 ਕਿਲੋਮੀਟਰ (310 ਮੀਲ) ਦੱਖਣੀ-ਪੱਛਮੀ ਵਿੱਚ ਆਇੰਖੋਸ਼ ਖੇਤਰ ਵਿੱਚ ਹੋਇਆ।
ਅਜੇ ਇਹ ਪਤਾ ਨਹੀਂ ਲੱਗਿਆ ਹੈ ਕਿ ਜ਼ਖ਼ਮੀਆਂ ਦੀ ਸਥਿਤੀ ਕਿਹੋ ਜਿਹੀ ਹੈ ਅਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਧਮਾਕੇ ਦਾ ਕਾਰਨ ਕੀ ਸੀ। ਈਰਾਨ ਦੇ ਤੇਲ ਮੰਤਰੀ ਬਿਜਨ ਜਾਂਗਨੇਹ ਨੇ ਹਾਦਸੇ ਦਾ ਕਾਰਨ ਪਤਾ ਕਰਣ ਲਈ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ’ਚ ਸੁਰੱਖਿਆ ਫੋਰਸਾਂ ਨੇ 5 ਸ਼ੱਕੀ ਅੱਤਵਾਦੀਆਂ ਨੂੰ ਉਤਾਰਿਆ ਮੌਤ ਦੇ ਘਾਟ
NEXT STORY