ਦੁਬਈ— ਈਰਾਨ ਤੋਂ ਬਚਾਅ ਲਈ ਇਤਿਹਾਸਿਕ ਕਦਮ 'ਤੇ ਚਰਚਾ ਦੀ ਲੜੀ 'ਚ ਅਮਰੀਕਾ ਨੇ ਸ਼ੁੱਕਰਵਾਰ ਨੂੰ ਮਿਡਲ ਈਸਟ 'ਚ 1500 ਫੌਜੀਆਂ ਦੀ ਤਾਇਨਾਤੀ ਦਾ ਐਲਾਨ ਕੀਤਾ। ਈਰਾਨ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ਦੇ ਇਸ ਕਦਮ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਖੇਤਰ 'ਚ ਫੌਜੀਆਂ ਦੀ ਤਾਇਨਾਤੀ ਕਰਨ ਵਾਲਾ ਅਮਰੀਕੀ ਕਦਮ ਅੰਤਰਰਾਸ਼ਟਰੀ ਸ਼ਾਂਤੀ ਲਈ ਬਹੁਤ ਖਤਰਨਾਕ ਹੋਵੇਗਾ।
ਈਰਾਨੀ ਨਿਊਜ਼ ਏਜੰਸੀ ਮਿਜਾਨ ਨੇ ਈਰਾਨੀ ਮਿਲਟਰੀ ਅਧਿਕਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਖਾੜੀ ਖੇਤਰ 'ਚ ਭੇਜੇ ਗਏ ਅਮਰੀਕੀ ਜੰਗੀ ਜਹਾਜ਼ਾਂ ਨੂੰ ਮਿਜ਼ਾਇਲ ਤੇ ਗੁਪਤ ਹਥਿਆਰਾਂ ਨਾਲ ਈਰਾਨ ਡੁਬਾ ਸਕਦਾ ਹੈ। ਸ਼ੁੱਕਰਵਾਰ ਨੂੰ ਅਮਰੀਕਾ ਨੇ ਈਰਾਨ ਤੋਂ ਬਚਾਅ ਦੀ ਕੋਸ਼ਿਸ਼ ਕਰਦੇ ਹੋਏ ਮਿਡਲ ਈਸਟ 'ਚ 1500 ਫੌਜੀਆਂ ਦੀ ਤਾਇਨਾਤੀ ਦਾ ਐਲਾਨ ਕੀਤਾ। ਈਰਾਨ ਦੇ ਮਿਲਟਰੀ ਕਮਾਂਡ ਦੇ ਸਲਾਹਕਾਰ ਜਨਰਲ ਮੋਤਰਜਾ ਕੁਰਬਾਨੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਅਮਰੀਕਾ ਇਥੇ ਦੋ ਜੰਗੀ ਜਹਾਜ਼ ਭੇਜ ਰਿਹਾ ਹੈ। ਜੇਕਰ ਉਹ ਮੂਰਖਤਾਪੂਰਨ ਹਰਕਤ ਕਰਦੇ ਹਨ ਤਾਂ ਅਸੀਂ ਆਪਣੀਆਂ ਮਿਜ਼ਾਇਲਾਂ ਜਾਂ ਹੋਰ ਹਥਿਆਰਾਂ ਦੀ ਮਦਦ ਨਾਲ ਇਨ੍ਹਾਂ ਜਹਾਜ਼ਾਂ ਨੂੰ ਸਮੁੰਦਰ ਤਲ 'ਚ ਭੇਜ ਦਿਆਂਗੇ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸ ਨੇ ਅਮਰੀਕੀ ਹਿੱਤਾਂ 'ਤੇ ਹਮਲਾ ਕੀਤਾ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ। ਈਰਾਨ ਦੇ ਕਿਸੇ ਵੀ ਹਮਲੇ ਤੋਂ ਨਿਪਟਣ ਲਈ ਅਮਰੀਕਾ ਨੇ ਪੱਛਮੀ ਏਸ਼ੀਆ 'ਚ ਪਹਿਲਾਂ ਹੀ ਬੇੜੇ ਤੇ ਹਥਿਆਰਬੰਦ ਜਹਾਜ਼ ਤਾਇਨਾਤ ਕਰ ਦਿੱਤੇ ਹਨ।
ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਦਾ ਕਾਰਨ ਹੈ ਕਿ ਪਿਛਲੇ ਸਾਲ ਟਰੰਪ ਨੇ 8 ਮਈ ਨੂੰ ਈਰਾਨ ਦੇ ਨਾਲ 2015 'ਚ ਹੋਏ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਹਟਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਤੇਲ ਬਰਾਮਦ ਨੂੰ ਰੋਕਣ ਦੇ ਨਾਲ ਹੀ ਕਈ ਪਾਬੰਦੀਆਂ ਲਗਾ ਦਿੱਤੀਆਂ। ਇਸ ਨਾਲ ਦੋਵਾਂ ਦੇਸ਼ਾਂ 'ਚ ਤਣਾਅ ਵਧ ਗਿਆ।
ਨਿਊਜਰਸੀ ਬਾਰ 'ਚ ਹੋਈ ਗੋਲੀਬਾਰੀ 'ਚ 10 ਲੋਕ ਜਖ਼ਮੀ
NEXT STORY