ਇੰਟਰਨੈਸ਼ਨਲ ਡੈਸਕ- ਪਿਛਲੇ ਕਰੀਬ 1 ਮਹੀਨੇ ਤੋਂ ਚੱਲ ਰਹੀ ਭਿਆਨਕ ਜੰਗ ਦੇ ਵਿਚਕਾਰ, ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਨਾਲ ਜੰਗਬੰਦੀ ਲਈ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਇਰਾਨ ਦੇ ਅਧਿਕਾਰੀਆਂ ਨੇ ਅਮਰੀਕਾ ਵੱਲੋਂ ਭੇਜੇ ਗਏ 15-ਨੁਕਾਤੀ ਸ਼ਾਂਤੀ ਪ੍ਰਸਤਾਵ ਨੂੰ ਰੱਦ ਕਰਦਿਆਂ ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਗਈ ਸ਼ਾਂਤੀ ਗੱਲਬਾਤ ਦੌਰਾਨ ਆਪਣੀਆਂ 5 ਮੁੱਖ ਸ਼ਰਤਾਂ ਸਾਹਮਣੇ ਰੱਖੀਆਂ ਹਨ।
ਇਰਾਨ ਨੇ ਜੋ ਸ਼ਰਤਾਂ ਰੱਖੀਆਂ ਹਨ, ਉਨ੍ਹਾਂ 'ਚ ਸਭ ਤੋਂ ਅਹਿਮ ਹੈ ਕਿ ਇਰਾਨ 'ਤੇ ਕੀਤੇ ਜਾ ਰਹੇ ਸਾਰੇ ਫੌਜੀ ਹਮਲੇ ਤੁਰੰਤ ਅਤੇ ਸਥਾਈ ਤੌਰ 'ਤੇ ਬੰਦ ਕੀਤੇ ਜਾਣ। ਇਸ ਤੋਂ ਬਾਅਦ ਅਮਰੀਕਾ ਅਤੇ ਉਸ ਦੇ ਸਹਿਯੋਗੀ ਅੰਤਰਰਾਸ਼ਟਰੀ ਪੱਧਰ 'ਤੇ ਇਹ ਲਿਖਤੀ ਗਾਰੰਟੀ ਦੇਣ ਕਿ ਭਵਿੱਖ ਵਿੱਚ ਇਰਾਨ ਵਿਰੁੱਧ ਅਜਿਹੀ ਕੋਈ ਜੰਗ ਨਹੀਂ ਛੇੜੀ ਜਾਵੇਗੀ। ਇਸ ਮਗਰੋਂ ਇਰਾਨ ਦੀ ਤੀਜੀ ਸ਼ਰਤ ਇਹ ਹੈ ਕਿ ਜੰਗ ਦੌਰਾਨ ਇਰਾਨ ਦੇ ਬੁਨਿਆਦੀ ਢਾਂਚੇ ਅਤੇ ਜਾਨੀ ਨੁਕਸਾਨ ਲਈ ਅਮਰੀਕਾ ਇਰਾਨ ਨੂੰ ਹਰਜਾਨਾ ਭਰੇ।
ਇਹ ਵੀ ਪੜ੍ਹੋ- ਪਾਕਿਸਤਾਨ ਕਰਵਾਏਗਾ ਅਮਰੀਕਾ-ਇਰਾਨ ਵਿਚਾਲੇ ਸੀਜ਼ਫਾਇਰ ! ਸੱਦ ਲਈ 4 ਦੇਸ਼ਾਂ ਦੀ ਅਹਿਮ ਬੈਠਕ
ਇਰਾਨ ਦੀ ਅਗਲੀ ਸ਼ਰਤ ਹੈ ਕਿ ਸਿਰਫ਼ ਇਰਾਨ ਹੀ ਨਹੀਂ, ਇਲਾਕੇ ਦੇ ਸਾਰੇ ਮੋਰਚਿਆਂ 'ਤੇ ਹੋਣ ਵਾਲੇ ਹਮਲੇ ਵੀ ਰੁਕਣੇ ਚਾਹੀਦੇ ਹਨ। ਇਰਾਨ ਦੀ ਪੰਜਵੀਂ ਤੇ ਅਹਿਮ ਸ਼ਰਤ ਇਹ ਹੈ ਕਿ ਇਸ ਮਹੱਤਵਪੂਰਨ ਸਮੁੰਦਰੀ ਰਸਤੇ 'ਤੇ ਇਰਾਨ ਦੇ ਪੂਰਨ ਅਧਿਕਾਰ ਅਤੇ ਪ੍ਰਭੂਸੱਤਾ ਨੂੰ ਅੰਤਰਰਾਸ਼ਟਰੀ ਮਾਨਤਾ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਇਹ ਸ਼ਰਤਾਂ 28 ਫਰਵਰੀ ਨੂੰ ਇਰਾਨ ਦੇ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਾਮੇਨੇਈ ਦੀ ਇਜ਼ਰਾਈਲੀ-ਅਮਰੀਕੀ ਹਮਲਿਆਂ 'ਚ ਹੋਈ ਹੱਤਿਆ ਤੋਂ ਬਾਅਦ ਸ਼ੁਰੂ ਹੋਏ ਖੂਨੀ ਸੰਘਰਸ਼ ਦੇ ਜਵਾਬ ਵਿੱਚ ਆਈਆਂ ਹਨ। ਰਿਪੋਰਟਾਂ ਅਨੁਸਾਰ, ਅਮਰੀਕਾ ਨੇ ਪਾਕਿਸਤਾਨ ਰਾਹੀਂ ਇਰਾਨ ਨੂੰ ਜੰਗ ਰੋਕਣ ਦਾ ਸੁਨੇਹਾ ਭੇਜਿਆ ਸੀ, ਪਰ ਇਰਾਨੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਦੇ ਦਬਾਅ ਹੇਠ ਸ਼ਾਂਤੀ ਨਹੀਂ ਚਾਹੁੰਦੇ।
ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਜੰਗ ਉਦੋਂ ਹੀ ਖਤਮ ਹੋਵੇਗੀ ਜਦੋਂ ਇਰਾਨ ਦੀਆਂ ਸੁਰੱਖਿਆ ਚਿੰਤਾਵਾਂ ਅਤੇ ਸ਼ਰਤਾਂ ਨੂੰ ਪੂਰੀ ਤਰ੍ਹਾਂ ਮੰਨ ਲਿਆ ਜਾਵੇਗਾ। ਦੂਜੇ ਪਾਸੇ, ਅਮਰੀਕਾ ਅਤੇ ਇਜ਼ਰਾਈਲ ਵੱਲੋਂ ਅਜੇ ਤੱਕ ਇਨ੍ਹਾਂ ਸ਼ਰਤਾਂ 'ਤੇ ਕੋਈ ਅਧਿਕਾਰਤ ਜਵਾਬ ਨਹੀਂ ਆਇਆ ਹੈ।
ਇਹ ਵੀ ਪੜ੍ਹੋ- 5ਵੀਂ ਕਲਾਸ ਤੱਕ ਨਹੀਂ ਹੋਵੇਗੀ ਕੋਈ ਪ੍ਰੀਖਿਆ, ਸਕੂਲਾਂ ਦੇ ਵੀ ਬਦਲੇ ਜਾਣਗੇ ਨਾਂ ! PM ਬਾਲੇਨ ਸ਼ਾਹ ਨੇ ਕਰ'ਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਨਤਾ ਨੂੰ ਮੁਫ਼ਤ ਸਫ਼ਰ ਦਾ ਵੱਡਾ ਤੋਹਫ਼ਾ! ਵਿਕਟੋਰੀਆ ਸਰਕਾਰ ਨੇ ਕਰ 'ਤਾ ਐਲਾਨ
NEXT STORY