ਤਹਿਰਾਨ— ਈਰਾਨ ਦੇ ਸ਼ਹਿਰ ਤਾਬਰਿਜ਼ 'ਚ ਇਕ ਹਜ਼ਾਰ ਸਾਲ ਪੁਰਾਣੇ ਬਾਜ਼ਾਰ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਈ ਦੁਕਾਨਾਂ ਅਤੇ ਸਟੋਰ ਨੁਕਸਾਨੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਦੇ 9 ਵਜੇ ਤਾਬਰਿਜ਼ ਬਾਜ਼ਾਰ 'ਚ ਅੱਗ ਲੱਗ ਗਈ ਸੀ। ਇਸ ਕਾਰਨ 16 ਲੋਕ ਜ਼ਖਮੀ ਹੋ ਗਏ, ਹਾਲਾਂਕਿ ਕੁਝ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਫਾਇਰ ਫਾਈਟਰਜ਼ ਸਮੇਤ 29 ਲੋਕ ਜ਼ਖਮੀ ਹੋਏ ਹਨ।
ਜਾਣਕਾਰੀ ਮੁਤਾਬਕ ਅੱਗ 'ਤੇ ਕਾਬੂ ਪਾਉਣ ਲਈ 6 ਘੰਟਿਆਂ ਦਾ ਸਮਾਂ ਲੱਗਾ। ਇਸ ਬਾਜ਼ਾਰ 'ਚ 5,500 ਦੁਕਾਨਾਂ ਹਨ, ਜਿਨ੍ਹਾਂ 'ਚੋਂ 150 ਨੁਕਸਾਨੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਹ ਬਾਜ਼ਾਰ 2010 ਤੋਂ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਰਿਹਾ ਹੈ ਅਤੇ 1000 ਸਾਲ ਪੁਰਾਣਾ ਹੈ।
ਅਜੇ ਤਕ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਪਿਛਲੇ ਸਮੇਂ 'ਚ ਇੱਥੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਦਾ ਕਾਰਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਹੋਣਾ ਰਿਹਾ।
ਭੂਟਾਨ ਦੇ ਪੀ.ਐੱਮ. ਨੇ ਤਣਾਅ ਮੁਕਤ ਰਹਿਣ ਲਈ ਵਰਤਿਆ ਅਨੋਖਾ ਤਰੀਕਾ
NEXT STORY