ਤਹਿਰਾਨ— ਈਰਾਨ ਨੇ 2015 ਦੇ ਪ੍ਰਮਾਣੂ ਸਮਝੌਤੇ 'ਚ ਯੂਰੇਨੀਅਮ ਭੰਡਾਰਨ ਨੂੰ ਲੈ ਕੇ ਤੈਅ ਕੀਤੀ ਗਈ ਲਿਮਟ ਦਾ ਸੋਮਵਾਰ ਨੂੰ ਉਲੰਘਣ ਕੀਤਾ ਅਤੇ ਯੂਰਪ ਨੂੰ ਜਵਾਬੀ ਕਾਰਵਾਈ ਕਰਨ ਖਿਲਾਫ ਅਲਰਟ ਕੀਤਾ। ਉੱਥੇ ਹੀ ਫਰਾਂਸ ਨੇ ਤਣਾਅ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਆਪਣੇ ਇਕ ਦੂਤ ਨੂੰ ਈਰਾਨ ਰਵਾਨਾ ਕੀਤਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਜਦ ਵਿਸ਼ਵਭਰ ਦੀਆਂ ਤਾਕਤਾਂ ਅਤੇ ਈਰਾਨ ਵਿਚਕਾਰ ਹੋਏ ਇਤਿਹਾਸਕ ਸਮਝੌਤੇ ਤੋਂ ਵੱਖ ਹੋਏ ਈਰਾਨ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਈਰਾਨ ਦਾ ਕਹਿਣਾ ਹੈ ਕਿ ਸਮਝੌਤੇ ਦੇ ਬਾਕੀ ਯੂਰਪੀ ਸਾਂਝੇਦਾਰਾਂ ਦੀ ਘੱਟ ਸਰਗਰਮੀ ਕਾਰਨ ਹੁਣ ਉਸ 'ਚ ਸਬਰ ਨਹੀਂ ਬਚਿਆ।
ਵ੍ਹਾਈਟ ਹਾਊਸ ਨੇ ਇਕ ਬਿਆਨ 'ਚ ਕਿਹਾ ਕਿ ਈਰਾਨ ਦੇ ਹਾਲੀਆ ਕਦਮ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਾਂਸ ਦੇ ਆਪਣੇ ਹਮਰੁਤਬਾ ਇਮੈਨੁਏਲ ਮੈਕਰੋਨ ਨਾਲ 'ਈਰਾਨ ਪ੍ਰਮਾਣੂ ਹਥਿਆਰ' ਮਸਲੇ 'ਤੇ ਚਰਚਾ ਕੀਤੀ। ਦੇਸ਼ ਦੇ ਪ੍ਰਮਾਣੂ ਊਰਜਾ ਸੰਗਠਨ ਦੇ ਬੁਲਾਰੇ ਬੇਹਰੂਜ ਕਮਾਲਵੰਦੀ ਨੇ ਈਰਾਨ ਵਲੋਂ ਮਿੱਥੀ ਗਈ ਲਿਮਟ ਨੂੰ ਪਾਰ ਕੀਤੇ ਜਾਣ ਅਤੇ 4.5 ਫੀਸਦੀ ਭੰਡਾਰ ਕਰਨ ਦੀ ਘੋਸ਼ਣਾ ਬਾਰੇ ਘੋਸ਼ਣਾ ਕੀਤੀ।
ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਵਾਚਡੌਗ ਸੰਸਥਾ 'ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ' (ਆਈ. ਏ. ਈ. ਏ.) ਨੇ ਪੁਸ਼ਟੀ ਕੀਤੀ ਕਿ ਈਰਾਨ ਨੇ ਸੌਦੇ 'ਚ ਨਿਰਧਾਰਤ ਲਿਮਟ ਦੇ ਲੈਵਲ ਤੋਂ ਜ਼ਿਆਦਾ ਯੂਰੇਨੀਅਮ ਦਾ ਭੰਡਾਰਨ ਕੀਤਾ ਹੈ। ਆਈ. ਏ. ਈ. ਏ. ਨੇ ਕਿਹਾ ਕਿ ਉਸ ਦੇ ਨਿਰੀਖਕਾਂ ਨੇ,''8 ਜੁਲਾਈ ਨੂੰ ਪੁਸ਼ਟੀ ਕੀਤੀ ਕਿ ਈਰਾਨ 3.67 ਪ੍ਰਤੀ ਯੂ-235 ਦੇ ਉੱਪਰ ਯੂਰੇਨੀਅਮ ਨੂੰ ਭੰਡਾਰ ਕਰ ਰਿਹਾ ਹੈ।'' ਯੂਰੇਨੀਅਮ ਸੰਘ ਨੇ ਕਿਹਾ ਕਿ ਉਹ ਇਸ ਕਦਮ ਨਾਲ ਬਹੁਤ 'ਬਹੁਤ ਚਿੰਤਤ' ਹੈ ਅਤੇ ਈਰਾਨ ਨੂੰ ਅਪੀਲ ਕੀਤੀ ਕਿ ਉਹ ਸਮਝੌਤੇ ਦੀ ਵਚਨਬੱਧਤਾ ਖਿਲਾਫ ਕੀਤੇ ਜਾ ਰਹੇ ਕਾਰਜਾਂ ਨੂੰ ਰੋਕ ਦੇ। ਇਸ ਦੇ ਨਾਲ ਹੀ ਫਰਾਂਸ, ਜਰਮਨੀ ਅਤੇ ਬ੍ਰਿਟੇਨ ਨੇ ਵੀ ਈਰਾਨ ਨੂੰ ਇਸ ਲਿਮਟ ਦਾ ਉਲੰਘਣ ਨਾ ਕਰਨ ਦੀ ਅਪੀਲ ਕੀਤੀ। ਉੱਥੇ ਹੀ ਫਰਾਂਸ ਨੇ ਕਿਹਾ ਕਿ ਉਹ ਤਣਾਅ ਨੂੰ ਘੱਟ ਕਰਨ ਲਈ ਆਪਣੇ ਵਿਸ਼ੇਸ਼ ਦੂਤ ਨੂੰ ਮੰਗਲਵਾਰ-ਬੁੱਧਵਾਰ ਨੂੰ ਈਰਾਨ ਭੇਜ ਰਿਹਾ ਹੈ।
ਗ੍ਰੀਨ ਕਾਰਡ ਦੇ ਸੰਬੰਧ 'ਚ ਲੱਗੀ ਸੀਮਾ ਹਟਾਉਣ ਲਈ ਵੋਟ ਕਰੇਗੀ US ਕਾਂਗਰਸ
NEXT STORY