ਦੁਬਈ (ਏਜੰਸੀ)- ਈਰਾਨ ਨੇ ਸ਼ਨੀਵਾਰ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੁਬਾਰਾ ਲਾਗੂ ਕਰਨ ਤੋਂ ਪਹਿਲਾਂ ਫਰਾਂਸ, ਜਰਮਨੀ ਅਤੇ ਬ੍ਰਿਟੇਨ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ। ਤਿੰਨਾਂ ਦੇਸ਼ਾਂ ਨੇ ਈਰਾਨ 'ਤੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨਾਲ ਸਹਿਯੋਗ ਕਰਨ ਵਿੱਚ ਅਸਫਲ ਰਹਿਣ ਅਤੇ ਅਮਰੀਕਾ ਨਾਲ ਸਿੱਧੀ ਗੱਲਬਾਤ ਨਾ ਕਰਨ ਕਾਰਨ ਹਟਾਈਆਂ ਗਈਆਂ ਪਾਬੰਧੀਆਂ ਨੂੰ ਮੁੜ ਲਾਗੂ ਕਰਨ 'ਤੇ ਜ਼ੋਰ ਦਿੱਤਾ ਹੈ।
ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ, 'ਇਰਨਾ' ਨੇ ਇਹ ਰਿਪੋਰਟ ਦਿੱਤੀ। ਪਾਬੰਦੀਆਂ ਦੇ ਉਪਾਅ ਨਾਲ ਵਿਦੇਸ਼ਾਂ ਵਿੱਚ ਈਰਾਨੀ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇਗਾ, ਤਹਿਰਾਨ ਨਾਲ ਹਥਿਆਰਾਂ ਦੇ ਸੌਦੇ ਬੰਦ ਕੀਤੇ ਜਾਣਗੇ ਅਤੇ ਈਰਾਨ ਨੂੰ ਆਪਣੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨੂੰ ਜਾਰੀ ਰੱਖਣ ਲਈ ਸਜ਼ਾ ਦਿੱਤੀ ਜਾਵੇਗੀ।
ਭਿਆਨਕ ਹਾਦਸਾ ; ਮਾਂ ਨਾਲ ਜਾਂਦੀ ਮਸ਼ਹੂਰ ਗਾਇਕਾ ਸਣੇ 14 ਲੋਕਾਂ ਦੀ ਮੌਤ
NEXT STORY