ਤਹਿਰਾਨ (ਏਪੀ)- ਇਜ਼ਰਾਈਲ ਨਾਲ ਹਾਲੀਆ ਤਣਾਅ ਦੇ ਮੱਦੇਨਜ਼ਰ 20 ਦਿਨ ਪਹਿਲਾਂ ਮੁਅੱਤਲ ਕੀਤੀਆਂ ਗਈਆਂ ਅੰਤਰਰਾਸ਼ਟਰੀ ਉਡਾਣਾਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ, ਜਿਸ ਤੋਂ ਬਾਅਦ ਪਹਿਲੀ ਵਿਦੇਸ਼ੀ ਉਡਾਣ ਰਾਜਧਾਨੀ ਤਹਿਰਾਨ ਦੇ ਇਮਾਮ ਖਮੇਨੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸਥਾਨਕ ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਈ।
'ਸਟੂਡੈਂਟ ਨਿਊਜ਼ ਨੈੱਟਵਰਕ' ਦੀ ਖ਼ਬਰ ਅਨੁਸਾਰ ਈਰਾਨ ਦੇ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ ਦੇ ਬੁਲਾਰੇ ਮੇਹਦੀ ਰਮਜ਼ਾਨੀ ਨੇ ਪੁਸ਼ਟੀ ਕੀਤੀ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਤੋਂ ਆ ਰਹੀ ਫਲਾਈਦੁਬਈ ਉਡਾਣ ਬੁੱਧਵਾਰ ਨੂੰ ਇਮਾਮ ਖਮੇਨੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਰਮਜ਼ਾਨੀ ਨੇ ਕਿਹਾ ਕਿ ਇਜ਼ਰਾਈਲ ਨਾਲ ਹਾਲੀਆ ਤਣਾਅ ਤੋਂ ਬਾਅਦ ਤਹਿਰਾਨ ਵਿੱਚ ਇਸ ਉਡਾਣ ਦੀ ਉਤਰਾਈ ਈਰਾਨ ਦੇ ਹਵਾਬਾਜ਼ੀ ਖੇਤਰ ਲਈ "ਸਥਿਰਤਾ ਦੇ ਨਵੇਂ ਪੜਾਅ" ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਹਵਾਈ ਖੇਤਰ ਦੇ ਸ਼ਾਂਤੀਪੂਰਨ ਅਤੇ ਕੁਸ਼ਲ ਪ੍ਰਬੰਧਨ ਦੀ ਬਹਾਲੀ ਦਾ ਸੰਕੇਤ ਹੈ।
ਪੜ੍ਹੋ ਇਹ ਅਹਿਮ ਖ਼ਬਰ-ਰੂਸ ਦਾ ਯੂਕ੍ਰੇਨ 'ਤੇ ਵੱਡਾ ਹਮਲਾ, ਦਾਗੇ 550 ਡਰੋਨ ਅਤੇ ਮਿਜ਼ਾਈਲਾਂ
ਰਮਜ਼ਾਨੀ ਅਨੁਸਾਰ ਜਨਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਹਵਾਈ ਸੰਪਰਕ ਨੂੰ ਬਹਾਲ ਕਰਨ ਲਈ ਅਧਿਕਾਰੀਆਂ ਨਾਲ ਤਾਲਮੇਲ ਵਿੱਚ ਵੱਖ-ਵੱਖ ਅੰਤਰਰਾਸ਼ਟਰੀ ਉਡਾਣਾਂ ਨੂੰ ਹੌਲੀ-ਹੌਲੀ ਖਾਸ ਥਾਵਾਂ 'ਤੇ ਮੁੜ ਸ਼ੁਰੂ ਕੀਤਾ ਜਾਵੇਗਾ। ਈਰਾਨ ਅਤੇ ਇਜ਼ਰਾਈਲ 12 ਦਿਨਾਂ ਦੀ ਭਿਆਨਕ ਲੜਾਈ ਤੋਂ ਬਾਅਦ ਪਿਛਲੇ ਮਹੀਨੇ ਜੰਗਬੰਦੀ 'ਤੇ ਸਹਿਮਤ ਹੋਏ ਸਨ। ਟਕਰਾਅ ਦੌਰਾਨ ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਸਥਾਨਾਂ ਅਤੇ ਹੋਰ ਮਹੱਤਵਪੂਰਨ ਬੁਨਿਆਦੀ ਢਾਂਚੇ 'ਤੇ ਹਮਲਾ ਕੀਤਾ, ਜਿਸ ਦੇ ਜਵਾਬ ਵਿੱਚ ਈਰਾਨ ਨੇ ਇਜ਼ਰਾਈਲ 'ਤੇ ਵੱਡੀ ਗਿਣਤੀ ਵਿੱਚ ਮਿਜ਼ਾਈਲਾਂ ਦਾਗੀਆਂ। ਅਮਰੀਕਾ ਵੱਲੋਂ ਈਰਾਨ ਦੇ ਤਿੰਨ ਪ੍ਰਮੁੱਖ ਪ੍ਰਮਾਣੂ ਸਥਾਨਾਂ 'ਤੇ 30,000 ਪੌਂਡ ਦੇ "ਬੰਕਰ-ਬਸਟਿੰਗ" ਬੰਬ ਸੁੱਟਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਪਾਲਤੂ' ਸ਼ੇਰ ਨੇ ਜ਼ਖਮੀ ਕਰ 'ਤੇ ਬੱਚਿਆਂ ਸਣੇ ਤਿੰਨ ਲੋਕ, ਮਾਲਕ ਗ੍ਰਿਫ਼ਤਾਰ
NEXT STORY