ਜੇਨੇਵਾ (ਰਾਇਟਰ)- ਰੂਸ ਅਤੇ ਚੀਨ ਨੇ ਈਰਾਨ ਪ੍ਰਮਾਣੂ ਸਮਝੌਤੇ ਦੀ ਪੂਰੀ ਹਮਾਇਤ ਕਰਦੇ ਹੋਏ ਉਮੀਦ ਜਤਾਈ ਹੈ ਕਿ ਇਸ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਮਾਣੂੰ ਗ਼ੈਰਪ੍ਰੋਲਿਸ਼ਨ ਸੰਮੇਲਨ ਵਿਚ ਵਿਆਪਕ ਹਮਾਇਤ ਮਿਲੇਗੀ। ਰੂਸ ਅਤੇ ਚੀਨ ਨੇ ਇਸ ਸਬੰਧੀ ਇਕ ਮਸੌਦਾ ਵੇਰਵਾ ਪੇਸ਼ ਕੀਤਾ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਦੇ ਪ੍ਰਮਾਣੂੰ ਗੈਰਪ੍ਰੋਲਿਸ਼ਨ ਅਤੇ ਹਥਿਆਰ ਕੰਟਰੋਲ ਯੁਨਿਟ ਦੇ ਡਾਇਰੈਕਟਰ ਜਨਰਲ ਵਲਾਦੀਮਿਰ ਯੇਰਮਾਕੋਵ ਨੇ ਅੱਜ ਇਕ ਮੀਟਿੰਗ ਵਿਚ ਕਿਹਾ ਕਿ ਈਰਾਨ ਸਮਝੌਤਾ ਜਿਸਨੂੰ ਜੇ.ਸੀ.ਪੀ.ਓ.ਏ. ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਬਹੁਤ ਸੰਵੇਦਨਸ਼ੀਲ ਹੈ ਅਤੇ ਇਸ ਵਿਚ ਕਿਸੇ ਤਰ੍ਹਾਂ ਦੀ ਛੇੜਛਾੜ ਦੀ ਕੋਸ਼ਿਸ਼ ਸੰਸਾਰਕ ਪ੍ਰਮਾਣੂੰ ਗੈਰਪ੍ਰੋਲਿਸ਼ਨ ਪ੍ਰੋਗਰਾਮ ਉੱਤੇ ਅਸਰ ਪਵੇਗਾ।
ਈਰਾਨ ਦੀ ਅਮਰੀਕਾ ਨੂੰ ਚਿਤਾਵਨੀ, ਤਹਿਰਾਨ ਸਮਝੋਤੇ ਦਾ ਪਾਲਣ ਕਰੋ ਜਾਂ ਨਤੀਜੇ ਭੁਗਤਣ ਲਈ ਰਹੋ ਤਿਆਰ
NEXT STORY