ਦੋਹਾ— ਸਾਊਦੀ ਅਰਬ ਸਮੇਤ 6 ਦੇਸ਼ਾਂ ਵੱਲੋਂ ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ਾਂ 'ਤੇ ਕਤਰ ਦੇ ਖੰਭ ਕੁਤਰੇ ਜਾਣ ਤੋਂ ਬਾਅਦ ਈਰਾਨ ਨੇ ਉਸ ਬਾਂਹ ਫੜੀ ਹੈ। ਈਰਾਨ ਨੇ ਭੋਜਨ ਸਮੱਗਰੀ ਦੇ ਪੰਜ ਕਾਰਗੋ ਜਹਾਜ਼ ਭਰ ਕੇ ਕਤਰ ਭੇਜੇ ਹਨ।
ਈਰਾਨ ਨੇ ਕਿਹਾ ਕਿ ਕਤਰ ਨੂੰ ਜਦੋਂ ਅਤੇ ਜਿੰਨੀਂ ਸਮੱਗਰੀ ਦੀ ਲੋੜ ਹੋਵੇਗੀ, ਉਸ ਨੂੰ ਬਿਨਾਂ ਕਿਸੀ ਦੇਰ ਤੋਂ ਮੁਹੱਈਆ ਕਰਵਾਈ ਜਾਵੇਗੀ। ਕੁਦਰਤੀ ਗੈਸ ਅਤੇ ਤੇਲ ਸੰਪਨ ਕਤਰ ਵਿਚ ਇਹ ਵਸਤੂਆਂ ਸੰਬੰਧ ਤੋੜਨ ਵਾਲੇ ਦੇਸ਼ਾਂ 'ਤੋਂ ਆਉਂਦੀਆਂ ਸਨ। ਸਾਊਦੀ ਅਰਬ ਸਮੇਤ ਛੇ ਦੇਸ਼ਾਂ ਨੇ ਅੱਤਵਾਦੀਆਂ ਸੰਗਠਨਾਂ ਨੂੰ ਧਨ ਮੁਹੱਈਆ ਕਰਵਾਉਣ ਅਤੇ ਈਰਾਨ ਨਾਲ ਸੰਬੰਧ ਰੱਖਣ ਦੇ ਦੋਸ਼ ਲਗਾ ਕੇ ਕਤਰ ਨਾਲ ਸੰਬੰਧ ਤੋੜੇ ਹਨ। ਇਸ ਦੌਰਾਨ ਖਾੜੀ ਦੇਸ਼ਾਂ ਦਾ ਦੌਰਾ ਕਰਕੇ ਪਰਤੇ ਕੁਵੈਤ ਦੇ ਅਮੀਰ ਦੇ ਹਵਾਲੇ ਨਾਲ ਉੱਥੋਂ ਦੇ ਵਿਦੇਸ਼ ਮੰਤਰੀ ਸਬਾ ਅਲ-ਖਾਲਿਦ ਅਲ-ਸਬਾ ਨੇ ਕਿਹਾ ਕਿ ਕਤਰ ਬਾਕੀ ਦੇਸ਼ਾਂ ਦੀਆਂ ਚਿੰਤਾਵਾਂ 'ਤੇ ਵਿਚਾਰ ਕਰਨ ਨੂੰ ਤਿਆਰ ਹੈ ਅਤੇ ਛੇਤੀ ਹੀ ਵਿਚਕਾਰਲਾ ਕੋਈ ਰਸਤਾ ਕੱਢੇ ਜਾਣ ਦੀ ਉਮੀਦ ਹੈ।
ਦੂਜੇ ਪਾਸੇ ਕਤਰ ਨੇ ਆਪਣੇ 'ਤੇ ਲਾਏ ਦੋਸ਼ਾਂ ਨੂੰ ਗਲਤ ਦੱਸਿਆ ਹੈ ਅਤੇ ਕਿਹਾ ਕਿ ਸੰਬੰਧ ਤੋੜਨ ਵਾਲੇ ਦੇਸ਼ਾਂ ਦੀ ਤੁਲਨਾ ਵਿਚ ਉਹ ਅੱਤਵਾਦ ਦੇ ਖਿਲਾਫ ਤੇਜ਼ ਕਾਰਵਾਈ ਕਰ ਰਹੇ ਹਨ। ਕਤਰ ਨੇ ਇਸ ਮਾਮਲੇ ਵਿਚ ਸੰਬੰਧ ਤੋੜਨ ਵਾਲੇ ਦੇਸ਼ਾਂ ਤੋਂ ਜਵਾਬ ਮੰਗਿਆ ਹੈ ਅਤੇ ਅਮਰੀਕੀ ਫਰਮ ਨੂੰ ਆਡਿਟ ਦੀ ਜ਼ਿੰਮੇਵਾਰੀ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪੀ. ਐੱਮ. ਮੋਦੀ ਨੂੰ ਅਮਰੀਕਾ ਆਉਣ ਦਾ ਦਿੱਤਾ ਸੱਦਾ
NEXT STORY