ਇੰਟਰਨੈਸ਼ਨਲ ਡੈਸਕ- ਇਰਾਨ ਨੇ ਮੰਗਲਵਾਰ ਨੂੰ ਫ਼ਾਰਸ ਦੀ ਖਾੜੀ ਦੇ ਪਾਰ ਬਹਿਰੀਨ 'ਚ ਅਮਰੀਕੀ ਰਾਡਾਰ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਕਈ ਡਰੋਨ ਹਮਲੇ ਕੀਤੇ। ਇਹ ਹਾਲੀਆ ਦਿਨਾਂ 'ਚ ਬਹਿਰੀਨ ’ਚ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਇਰਾਨ ਦਾ ਤੀਜਾ ਹਮਲਾ ਸੀ।
ਕਰੀਬ ਦੋ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਇਰਾਨ ਨੇ ਆਪਣੇ ਗੁਆਂਢੀ ਅਰਬ ਦੇਸ਼ਾਂ ’ਤੇ ਇਕ ਵਾਰ ਫਿਰ ਹਮਲੇ ਸ਼ੁਰੂ ਕਰ ਦਿੱਤੇ ਹਨ। ਬਹਿਰੀਨ ਨੇ ਕਿਹਾ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ‘ਇਰਾਨ ਦੇ ਧੋਖੇਬਾਜ਼ ਹਵਾਈ ਹਮਲਿਆਂ’ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ। ਹਾਲਾਂਕਿ, ਉਸ ਨੇ ਆਉਣ ਵਾਲੇ ਸਮੇਂ ਵਿਚ ਅਜਿਹੇ ਹੋਰ ਹਮਲਿਆਂ ਦੇ ਖਦਸ਼ੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਟਰੰਪ ਨੂੰ ਮਾਰਨ ਅਮਰੀਕਾ ਪਹੁੰਚ ਗਿਆ ਪਾਕਿਸਤਾਨੀ ਨਾਗਰਿਕ ! ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਰਾਨ ਨੇ ਪਿਛਲੇ ਸ਼ੁੱਕਰਵਾਰ ਨੂੰ ਬਹਿਰੀਨ ਵਿਚ ਅਮਰੀਕਾ ਦੇ ਅਰਲੀ ਵਾਰਨਿੰਗ ਰਾਡਾਰ ਸੈਂਟਰ ਨੂੰ ਨਿਸ਼ਾਨਾ ਬਣਾਇਆ ਸੀ। ਉਸ ਨੇ ਐਤਵਾਰ ਨੂੰ ਬਹਿਰੀਨ ਵਿਚ ਅਮਰੀਕਾ ਦੇ ਹੈਲੀਕਾਪਟਰ ਟਿਕਾਣੇ ਤੇ ਰਾਡਾਰ ਸਿਸਟਮ ’ਤੇ ਹਮਲਾ ਕੀਤਾ ਸੀ। ਇਰਾਨ ਨੇ ਕਿਹਾ ਸੀ ਕਿ ਉਸ ਨੇ ਇਹ ਹਮਲੇ ਅਮਰੀਕਾ ਵੱਲੋਂ ਉਸ ਦੇ ਕਮਿਊਨੀਕੇਸ਼ਨ ਟਾਵਰ ’ਤੇ ਕੀਤੇ ਗਏ ਹਮਲਿਆਂ ਅਤੇ ਡਰੋਨ ਨਿਗਰਾਨੀ ਮੁਹਿੰਮ ਦੇ ਜਵਾਬ ’ਚ ਕੀਤੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਬਰਾਂ 'ਚ ਦੱਬੀਆਂ ਲਾਸ਼ਾਂ ਨਾਲ ਕੀਤੀ 'ਦਰਿੰਦਗੀ' ! ਹੁਣ ਮੂੰਹੋਂ ਮੰਗ ਰਿਹੈ ਮੌਤ ! ਹੈਰਾਨ ਕਰੇਗਾ ਪੂਰਾ ਮਾਮਲਾ
NEXT STORY