ਤੇਹਰਾਨ (ਏਜੰਸੀ)- ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਦੇਸ਼ ਉਨ੍ਹਾਂ ਦੇ ਦੇਸ਼ 'ਤੇ ਹਮਲਾ ਕਰਦਾ ਹੈ ਤਾਂ ਇਸ ਦਾ ਅੰਜਾਮ ਕਾਫੀ ਬੁਰਾ ਹੋਵੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਸ ਖੇਤਰ ਵਿਚ ਭਿਆਨਕ ਜੰਗ ਹੋਵੇਗੀ। ਪਿਛਲੇ ਦਿਨੀਂ ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਹੋਏ ਡਰੋਨ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿਚ ਹਲਚਲ ਮਚੀ ਹੋਈ ਹੈ। ਇਸ ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਈਰਾਨ ਹਮਾਇਤੀ ਯਮਨ ਦੇ ਹਾਊਤੀ ਬਾਗੀਆਂ ਨੇ ਲਈ ਸੀ।
ਅਮਰੀਕਾ ਨੇ ਇਸ ਹਮਲੇ ਦੀ ਜਾਂਚ ਤੋਂ ਪਹਿਲਾਂ ਹੀ ਈਰਾਨ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਸੀ। ਹਾਲਾਂਕਿ, ਈਰਾਨ ਨੇ ਇਸ ਤਰ੍ਹਾਂ ਦੇ ਹਮਲੇ ਤੋਂ ਇਨਕਾਰ ਕੀਤਾ ਸੀ। ਸਾਊਦੀ ਅਰਬ ਨੂੰ ਵੀ ਡਰੋਨ ਹਮਲੇ ਲਈ ਈਰਾਨ 'ਤੇ ਹੀ ਸ਼ੱਕ ਹੈ। ਇਸ ਤੋਂ ਬਾਅਦ ਈਰਾਨ ਖੌਫ ਵਿਚ ਜੀ ਰਿਹਾ ਹੈ ਅਤੇ ਰੈਵੋਲਿਊਸ਼ਨਰੀ ਗਾਰਡ ਦੀ ਇਸ ਧਮਕੀ ਨੂੰ ਵੀ ਇਸੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਦੇ ਪ੍ਰਮੁੱਖ ਹੋਸੇਨ ਸਲਾਮੀ ਨੇ ਰਾਜਧਾਨੀ ਤੇਹਰਾਨ ਵਿਚ ਆਯੋਜਿਤ ਇਕ ਪ੍ਰੈਸ ਕਾਨਫਰੰਸ ਵਿਚ ਇਸ ਦੀ ਜਾਣਕਾਰੀ ਦਿੱਤੀ
ਹੋਸੇਨ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵੀ ਦੇਸ਼ ਆਪਣੀ ਜ਼ਮੀਨ 'ਤੇ ਜੰਗ ਕਰਨਾ ਚਾਹੁੰਦੇ ਹਨ ਉਹ ਲੜਣ, ਪਰ ਅਸੀਂ ਈਰਾਨ ਨੂੰ ਜੰਗ ਦੀ ਧਰਤੀ ਨਹੀਂ ਬਣਨ ਦਿਆਂਗੇ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਈਰਾਨ ਦੀ ਜ਼ਮੀਨ 'ਤੇ ਜੰਗ ਨਹੀਂ ਹੋਣ ਦੇਣਗੇ। ਅਮਰੀਕਾ ਸ਼ੁਰੂਆਤ ਤੋਂ ਹੀ ਈਰਾਨ 'ਤੇ ਇਹੀ ਦੋਸ਼ ਲਗਾ ਰਿਹਾ ਹੈ ਕਿ ਉਨ੍ਹਾਂ ਵਲੋਂ ਹੀ ਸਾਊਦੀ ਵਿਚ ਡਰੋਨ ਹਮਲੇ ਕੀਤੇ ਗਏ ਸਨ।
ਨਸਲੀ ਮੇਕਅਪ ਦੇ ਮੁਆਫੀਨਾਮੇ 'ਤੇ ਟਰੂਡੋ ਦੇ ਹੱਕ 'ਚ ਨਿੱਤਰੇ ਲੋਕ
NEXT STORY