ਬੀਜਿੰਗ- ਚੀਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੀਨ ਦੀ ਸਭ ਤੋਂ ਵੱਡੀ ਹੌਟਪਾਟ ਚੇਨ ਹੈਡੀਲਾਓ ਨੇ ਆਪਣੀ ਸ਼ੰਘਾਈ ਸ਼ਾਖਾ ਵਿੱਚ ਖਾਣਾ ਖਾਣ ਵਾਲੇ 4,000 ਤੋਂ ਵੱਧ ਗਾਹਕਾਂ ਨੂੰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਦੋ ਮੁੰਡਿਆਂ ਨੇ ਆਪਣੇ ਹੌਟਪਾਟ ਸੂਪ ਵਿੱਚ ਪਿਸ਼ਾਬ ਕਰ ਦਿੱਤਾ ਸੀ।
ਇਹ ਸਮਝਿਆ ਜਾਂਦਾ ਹੈ ਕਿ ਇਹ ਘਟਨਾ 24 ਫਰਵਰੀ ਨੂੰ ਵਾਪਰੀ ਸੀ, ਹਾਲਾਂਕਿ ਰਾਇਟਰਜ਼ ਅਨੁਸਾਰ ਰੈਸਟੋਰੈਂਟ ਨੂੰ ਇਸ ਘਟਨਾ ਬਾਰੇ ਚਾਰ ਦਿਨ ਬਾਅਦ ਹੀ ਪਤਾ ਲੱਗਾ। ਦਰਅਸਲ ਪਿਛਲੇ ਮਹੀਨੇ ਹੈਡੀਲਾਓ ਦੇ ਇੱਕ ਆਉਟਲੈਟਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਸ ਵਿੱਚ ਇੱਕ ਕਮਰੇ ਵਿੱਚ ਖਾਣਾ ਖਾਂਦੇ ਸਮੇਂ ਮੁੰਡੇ ਆਪਣੇ ਸੂਪ ਦੇ ਭਾਂਡੇ ਵਿੱਚ ਪਿਸ਼ਾਬ ਕਰਦੇ ਦਿਖਾਈ ਦਿੱਤੇ। ਭਾਂਡੇ ਅਤੇ ਸੂਪ ਵਿੱਚ ਪਿਸ਼ਾਬ ਕਰਨ ਦਾ ਵੀਡੀਓ ਆਨਲਾਈਨ ਬਹੁਤ ਜ਼ਿਆਦਾ ਸਾਂਝਾ ਕੀਤਾ ਗਿਆ ਸੀ। ਇਹ ਸਪੱਸ਼ਟ ਨਹੀਂ ਹੈ ਕਿ ਇਸ ਘਟਨਾ ਨੂੰ ਕਿਸਨੇ ਫਿਲਮਾਇਆ।

ਪੜ੍ਹੋ ਇਹ ਅਹਿਮ ਖ਼ਬਰ-ਕਰਾਚੀ ਤੋਂ ਲਾਹੌਰ ਪਹੁੰਚੇ PIA ਜਹਾਜ਼ ਦਾ ਪਹੀਆ ਗਾਇਬ, ਟੀਮ ਕਰ ਰਹੀ ਜਾਂਚ
ਪੁਲਸ ਨੇ ਦੱਸਿਆ ਕਿ ਅਜਿਹੀ ਸ਼ਰਮਨਾਕ ਹਰਕਤ ਕਰਨ ਵਾਲਾ 17 ਸਾਲਾ ਲੜਕਾ, ਜੋ ਉਸ ਸਮੇਂ ਨਸ਼ੇ ਦੀ ਹਾਲਤ ਵਿੱਚ ਸੀ, ਨੂੰ ਘਟਨਾ ਤੋਂ ਤੁਰੰਤ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ। ਹਾਲਾਂਕਿ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਕਿ ਕਿਸੇ ਨੇ ਉਹ ਸੂਪ ਸ਼ੋਰਬਾ ਪੀਤਾ ਸੀ। ਹੈਡੀਲਾਓ ਨੇ ਗਾਹਕਾਂ ਤੋਂ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਉਸਨੇ ਸਾਰੇ ਹੌਟਪੌਟ ਉਪਕਰਣ ਅਤੇ ਖਾਣ ਵਾਲੇ ਭਾਂਡੇ ਬਦਲ ਦਿੱਤੇ ਹਨ, ਨਾਲ ਹੀ ਹੋਰ ਕਰੌਕਰੀ ਅਤੇ ਭਾਂਡਿਆਂ ਨੂੰ ਕੀਟਾਣੂ ਰਹਿਤ ਕਰ ਦਿੱਤਾ ਹੈ। ਦਰਅਸਲ ਹੈਡੀਲਾਓ ਵਿਚ ਖਾਣਾ ਖਾਣ ਵਾਲੇ ਲੋਕ ਆਪਣਾ ਖਾਣਾ ਪਕਾਉਣ ਲਈ ਆਪਣੇ ਨਿੱਜੀ ਹੌਟਪੌਟ ਉਪਕਰਣਾਂ ਦੀ ਵਰਤੋਂ ਕਰਦੇ ਹਨ ਅਤੇ ਇਸ ਤਰ੍ਹਾਂ ਕਿਸੇ ਵੀ ਸੂਪ ਨੂੰ ਦੂਜੇ ਗਾਹਕਾਂ ਲਈ ਦੁਬਾਰਾ ਨਹੀਂ ਵਰਤਿਆ ਜਾਂਦਾ। ਹਾਲਾਂਕਿ ਇਸ ਮਾਮਲੇ ਵਿੱਚ ਇਹ ਸਪੱਸ਼ਟ ਨਹੀਂ ਹੈ ਕਿ ਅਗਲੇ ਗਾਹਕ ਦੁਆਰਾ ਵਰਤਣ ਤੋਂ ਪਹਿਲਾਂ ਹੌਟਪੌਟ ਨੂੰ ਚੰਗੀ ਤਰ੍ਹਾਂ ਸਾਫ਼ ਅਤੇ ਰੋਗਾਣੂ ਮੁਕਤ ਕੀਤਾ ਗਿਆ ਸੀ ਜਾਂ ਨਹੀਂ।
ਬਿੱਲ ਤੋਂ 10 ਗੁਣਾ ਜ਼ਿਆਦਾ ਮੁਆਵਜ਼ਾ
ਬੀ.ਬੀ.ਸੀ ਦੀ ਰਿਪੋਰਟ ਅਨੁਸਾਰ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਇਸ ਘਟਨਾ ਕਾਰਨ ਸਾਡੇ ਗਾਹਕਾਂ ਨੂੰ ਹੋਈ ਪਰੇਸ਼ਾਨੀ ਦੀ ਭਰਪਾਈ ਕਿਸੇ ਵੀ ਤਰ੍ਹਾਂ ਨਹੀਂ ਕੀਤੀ ਜਾ ਸਕਦੀ, ਪਰ ਅਸੀਂ ਇਸਦੀ ਜ਼ਿੰਮੇਵਾਰੀ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਹੈਡੀਲਾਓ ਨੇ ਕਿਹਾ ਕਿ ਜਿਨ੍ਹਾਂ ਗਾਹਕਾਂ ਨੇ 24 ਫਰਵਰੀ ਤੋਂ 8 ਮਾਰਚ ਦੇ ਵਿਚਕਾਰ ਆਊਟਲੈੱਟ 'ਤੇ ਖਾਣਾ ਖਾਧਾ ਸੀ, ਉਨ੍ਹਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ। ਗਾਹਕਾਂ ਨੂੰ ਨਕਦ ਮੁਆਵਜ਼ਾ ਦਿੱਤਾ ਜਾਵੇਗਾ ਜੋ ਬਿੱਲ ਦੀ ਰਕਮ ਦਾ 10 ਗੁਣਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕਰਾਚੀ ਤੋਂ ਲਾਹੌਰ ਪਹੁੰਚੇ PIA ਜਹਾਜ਼ ਦਾ ਪਹੀਆ ਗਾਇਬ, ਟੀਮ ਕਰ ਰਹੀ ਜਾਂਚ
NEXT STORY