ਅੰਕਾਰਾ— ਈਰਾਨ ਨੇ ਕਿਹਾ ਹੈ ਕਿ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਬਦਲਾਅ ਸਵੀਕਾਰ ਨਹੀਂ ਕਰੇਗਾ ਤੇ ਜੇਕਰ ਅਮਰੀਕਾ ਇਸ ਤੋਂ ਵੱਖ ਹੁੰਦਾ ਹੈ ਤਾਂ ਈਰਾਨ ਵੀ ਯਕੀਨੀ ਤੌਰ 'ਤੇ ਇਸ ਤੋਂ ਵੱਖ ਹੋ ਜਾਵੇਗਾ। ਈਰਾਨ ਦੇ ਵੱਡੇ ਧਾਰਮਿਕ ਨੇਤਾ ਅਯਾਤਉੱਲਾ ਅਲੀ ਖੇਮਨਈ ਦੇ ਸੀਨੀਅਰ ਸਲਾਹਕਾਰ ਅਲੀ ਅਕਬਰ ਵੇਲਾਇਤੀ ਨੇ ਕਿਹਾ, 'ਈਰਾਨ ਵੱਲੋਂ ਮੌਜੂਦ ਪ੍ਰਮਾਣੂ ਸਮਝੌਤੇ 'ਚ ਕੋਈ ਬਦਲਾਅ ਜਾਂ ਸੋਧ ਸਵੀਕਾਰ ਨਹੀਂ ਕੀਤਾ ਜਾਵੇਗਾ। ਟਰੰਪ ਜੇਕਰ ਅਮਰੀਕਾ ਨੂੰ ਸਮਝੌਤੇ ਤੋਂ ਵੱਖ ਕਰਦਾ ਹੈ ਤਾਂ ਈਰਾਨ ਵੀ ਯਕੀਨੀ ਤੌਰ 'ਤੇ ਸਮਝੌਤੇ ਨੂੰ ਤੋੜ ਦੇਵੇਗਾ। ਈਰਾਨ ਖੁਦ ਦੇ ਲਈ ਕੋਈ ਲਾਭ ਨਹੀਂ ਹੋਣ 'ਤੇ ਪ੍ਰਮਾਣੂ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ।'
ਕਿਮ ਜੋਂਗ ਨੂੰ ਮੈਂਗੋ ਡਿਸ਼ ਪੇਸ਼ ਕਰੇਗਾ ਦੱਖਣੀ ਕੋਰੀਆ, ਜਾਪਾਨ ਨੂੰ ਇਤਰਾਜ਼
NEXT STORY