ਲਾਹੌਰ (ਭਾਸ਼ਾ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੌਜ ਮੁਖੀ ਅਸੀਮ ਮੁਨੀਰ ’ਤੇ ‘ਸੱਤਾ ਦਾ ਭੁੱਖਾ’ ਹੋਣ ਅਤੇ ਦੇਸ਼ ਵਿਚ ‘ਸਭ ਤੋਂ ਖਰਾਬ ਤਾਨਾਸ਼ਾਹੀ’ ਚਲਾਉਣ ਦਾ ਦੋਸ਼ ਲਾਇਆ। ਪਾਕਿਸਤਾਨ ‘ਤਹਿਰੀਕ-ਏ-ਇਨਸਾਫ਼’ (ਪੀ. ਟੀ. ਆਈ.) ਪਾਰਟੀ ਦੇ ਮੁੱਖ ਸਰਪ੍ਰਸਤ, ਜੋ ਕਈ ਮਾਮਲਿਆਂ ਵਿਚ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਜੇਲ ਵਿਚ ਹੈ, ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ, ‘ਫੌਜ ਮੁਖੀ ਅਸੀਮ ਮੁਨੀਰ ਸੱਤਾ ਦਾ ਭੁੱਖਾ ਹੈ, ਇਸੇ ਕਰ ਕੇ ਉਸ ਨੇ ਪਾਕਿਸਤਾਨ ਵਿਚ ਸਭ ਤੋਂ ਖਰਾਬ ਤਾਨਾਸ਼ਾਹੀ ਲਾਗੂ ਕੀਤੀ ਹੈ। ਮੁਨੀਰ ਨਾ ਤਾਂ ਨੈਤਿਕਤਾ ਨੂੰ ਸਮਝਦਾ ਹੈ ਅਤੇ ਨਾ ਹੀ ਇਸਲਾਮ ਨੂੰ।’
ਖਾਨ ਨੇ ਕਿਹਾ, ‘ਮੈਨੂੰ ਮੁਆਫ਼ੀ ਮੰਗਣ ਲਈ ਕਹਿਣ ਦੀ ਬਜਾਏ, ਅਸੀਮ ਮੁਨੀਰ ਨੂੰ ਮੇਰੇ ਕੋਲੋਂ (9 ਮਈ, 2023 ਦੇ ਦੰਗਿਆਂ ਲਈ) ਮੁਆਫ਼ੀ ਮੰਗਣੀ ਚਾਹੀਦੀ ਹੈ। ਮੁਨੀਰ ਨੇ ਹੀ 9 ਮਈ ਨੂੰ ਸਾਜ਼ਿਸ਼ ਰਚੀ ਸੀ ਅਤੇ ਉਸ ਨੇ ਹੀ ਸੀ. ਸੀ. ਟੀ. ਵੀ. ਫੁਟੇਜ ਚੋਰੀ ਕੀਤੀ ਸੀ।’
ਅਮਰੀਕਾ ਦੇ ਸਕੂਲ 'ਚ ਗੋਲੀਬਾਰੀ, 2 ਵਿਦਿਆਰਥੀਆਂ ਦੀ ਮੌਤ ਤੇ ਕਈ ਜ਼ਖ਼ਮੀ
NEXT STORY