ਦੁਬਈ – ਕਤਰ ਸਥਿਤ ਅਮਰੀਕੀ ਫੌਜੀ ਅੱਡੇ ’ਤੇ ਈਰਾਨ ਦੇ ਹਮਲੇ ਨਾਲ ਸੰਭਵ ਤੌਰ ’ਤੇ ਇਕ ‘ਜਿਓਡੈਸਿਕ ਡੋਮ’ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਵਿਚ ਅਮਰੀਕੀ ਫੌਜ ਵੱਲੋਂ ਸੁਰੱਖਿਅਤ ਸੰਚਾਰ ਲਈ ਵਰਤੋਂ ’ਚ ਲਿਆਂਦੇ ਜਾਣ ਵਾਲੇ ਉਪਕਰਣ ਰੱਖੇ ਹੁੰਦੇ ਸਨ। ਸਾਹਮਣੇ ਆਈਆਂ ਉਪਗ੍ਰਹਿ ਤਸਵੀਰਾਂ ਤੋਂ ਇਹ ਸੰਕੇਤ ਮਿਲਦਾ ਹੈ।
ਅਮਰੀਕੀ ਫੌਜ ਤੇ ਕਤਰ ਨੇ ਨੁਕਸਾਨ ’ਤੇ ਟਿੱਪਣੀ ਦੀਆਂ ਬੇਨਤੀਆਂ ਦਾ ਤੁਰੰਤ ਜਵਾਬ ਨਹੀਂ ਦਿੱਤਾ। ਈਰਾਨ ਨੇ 23 ਜੂਨ ਨੂੰ ਕਤਰ ਦੀ ਰਾਜਧਾਨੀ ਦੋਹਾ ਨੇੜੇ ਸਥਿਤ ਅਲ ਉਬੈਦ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਸੀ। ਈਰਾਨ ਨੇ ਆਪਣੇ 3 ਪ੍ਰਮਾਣੂ ਕੇਂਦਰਾਂ ’ਤੇ ਅਮਰੀਕੀ ਗੋਲੀਬਾਰੀ ਦੇ ਜਵਾਬ ’ਚ ਉੱਥੇ ਹਮਲਾ ਕੀਤਾ ਸੀ। ਈਰਾਨੀ ਹਮਲੇ ਨਾਲ ਬਹੁਤ ਘੱਟ ਨੁਕਸਾਨ ਹੋਇਆ ਕਿਉਂਕਿ ਸੰਭਵ ਤੌਰ ’ਤੇ ਅਮਰੀਕਾ ਨੇ ਹਮਲੇ ਤੋਂ ਪਹਿਲਾਂ ਹੀ ਆਪਣੇ ਜਹਾਜ਼ਾਂ ਨੂੰ ਉੱਥੋਂ ਹਟਾ ਕੇ ਅਮਰੀਕੀ ਫੌਜ ਦੀ ਕੇਂਦਰੀ ਕਮਾਂਡ ਦੇ ਦਫਤਰ ’ਚ ਪਹੁੰਚਾ ਦਿੱਤਾ ਸੀ।
ਅਮਰੀਕਾ : 9/11 ਦੇ ਕਥਿਤ ਸਾਜ਼ਿਸ਼ਕਰਤਾ ਲਈ ਸਮਝੌਤਾ ਪਟੀਸ਼ਨ ਖਾਰਜ
NEXT STORY