ਲੰਡਨ - ਜ਼ਿਬ੍ਰਾਲਟਰ ਵੱਲੋਂ ਪਿਛਲੇ ਹਫਤੇ ਛੱਡੇ ਜਾਣ ਤੋਂ ਬਾਅਦ ਈਰਾਨੀ ਤੇਲ ਟੈਂਕਰ ਚਾਲਕ ਦਲ ਦੇ ਨਾਲ ਰਵਾਨਾ ਹੋ ਗਿਆ। ਚਾਲਕ ਦਲ 'ਚ ਜ਼ਿਆਦਾਤਰ ਭਾਰਤੀ ਹਨ। ਜ਼ਿਬ੍ਰਾਲਟਰ ਦੇ ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਉਹ ਅਮਰੀਕੀ ਵਾਰੰਟ ਦੇ ਆਧਾਰ 'ਤੇ ਪੋਤ ਨੂੰ ਰੋਕਣ ਦਾ ਆਦੇਸ਼ ਅਦਾਲਤ ਤੋਂ ਪਾਉਣ 'ਚ ਅਸਫਲ ਰਹੇ।
ਗ੍ਰੇਸ-1 ਨਾਂ ਦੀ ਇਸ ਪੋਤ ਨੂੰ ਬ੍ਰਿਟੇਨ ਦੇ ਅਰਧ-ਖੁਦਮੁਖਤਿਆਰੀ ਖੇਤਰ ਨੇ 4 ਜੁਲਾਈ ਨੂੰ ਸਪੇਨ ਦੇ ਤੱਟ ਤੋਂ ਫੜਿਆ ਸੀ। ਇਸ ਪੋਤ ਨੂੰ ਈਰਾਨ ਨੇ ਐਡ੍ਰੀਅਨ ਦਰਿਆ ਨਾਂ ਦਿੱਤਾ ਹੈ। ਸਮੁੰਦਰੀ ਯਾਤਾਯਾਤ ਨਿਗਰਾਨੀ ਵੈੱਬਸਾਈਟ ਮੁਤਾਬਕ ਟੈਂਕਰ ਨੇ ਐਤਵਾਰ ਸ਼ਾਮ ਜੀ. ਐੱਮ. ਟੀ. ਸਮੇਂ ਮੁਤਾਬਕ 23:00 ਵਜੇ ਤੋਂ ਪਹਿਲਾਂ ਲੰਗਰ ਚੁੱਕਿਆ ਅਤੇ ਉਹ ਪੂਰਬ 'ਚ ਭੂ-ਮੱਧ ਸਾਗਰ ਵੱਲ ਵਧ ਰਿਹਾ ਹੈ। ਯੂਨਾਨ ਦਾ ਕਲਾਮਾਤਾ ਉਸ ਦਾ ਪੜਾਅ ਹੋਵੇਗਾ। ਟੈਂਕਰ ਦੇ ਚਾਲਕ ਦਲ ਦੇ ਮੈਂਬਰਾਂ 'ਚ ਜ਼ਿਆਦਾ ਭਾਰਤੀ ਹਨ, ਪਰ ਰੂਸੀ, ਲਾਤਵਿਆਈ ਅਤੇ ਫਿਲੀਪੀਂਸ ਦੇ ਨਾਗਰਿਕ ਵੀ ਇਨਾਂ 'ਚ ਸ਼ਾਮਲ ਹੈ। ਟੈਂਕਰ ਦੇ ਭਾਰਤੀ ਕਪਤਾਨ ਅਤੇ 3 ਹੋਰ ਉੱਚ ਅਧਿਕਾਰੀਆਂ ਨੂੰ ਯੂਰਪੀ ਸੰਘ ਦੇ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਪਿਛਲੇ ਹਫਤੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ।
ਢਾਕਾ 'ਚ ਅੱਗ ਲੱਗਣ ਕਾਰਨ 15 ਹਜ਼ਾਰ ਝੁੱਗੀਆਂ ਸੜ ਕੇ ਸੁਆਹ ਤੇ 50 ਹਜ਼ਾਰ ਲੋਕ ਬੇਘਰ
NEXT STORY