ਬਗਦਾਦ (ਏਜੰਸੀ)- ਇਰਾਕ ਦੇ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਫੌਜੀ ਕਾਰਵਾਈ ਦੌਰਾਨ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਇਕ ਕਮਾਂਡਰ ਸਮੇਤ 8 ਹੋਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਅਤੇ ਇਰਾਕੀ ਸੁਰੱਖਿਆ ਫੋਰਸਾਂ ਨੇ ਸੋਮਵਾਰ ਰਾਤ ਇਕ ਸਾਂਝਾ ਆਪ੍ਰੇਸ਼ਨ ਚਲਾਇਆ ਅਤੇ ਇਸ ਦੌਰਾਨ 2 ਅਮਰੀਕੀ ਫੌਜੀ ਵੀ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: ਹੁਣ ਬੰਗਲਾਦੇਸ਼ ਦੇ ਰਾਸ਼ਟਰਪਤੀ ਖਿਲਾਫ ਸੜਕਾਂ ’ਤੇ ਉਤਰੇ ਵਿਦਿਆਰਥੀ
ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਕਿਹਾ ਕਿ ਸਲਾਹੂਦੀਨ ਸੂਬੇ ’ਚ ਹਮਰੀਨ ਪਹਾੜੀ ਖੇਤਰ ਵਿਚ ਅੱਤਵਾਦ ਵਿਰੋਧੀ ਸੁਰੱਖਿਆ ਫੋਰਸਾਂ ਅਤੇ ਰਾਸ਼ਟਰੀ ਸੁਰੱਖਿਆ ਸੇਵਾ ਦੇ ਇਕ ਸਾਂਝੇ ਆਪ੍ਰੇਸ਼ਨ ਵਿਚ ਜਾਸਿਮ ਅਲ-ਮਜ਼ਰੂਈ ਅੱਬੂ ਅਬਦੁਲ ਕਾਦਿਰ ਨੂੰ ਮਾਰ ਦਿੱਤਾ ਗਿਆ। ਅਲ-ਸੁਦਾਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਰਾਕ ਵਿਚ ਅੱਤਵਾਦ ਲਈ ਕੋਈ ਥਾਂ ਨਹੀਂ ਹੈ। ਅਸੀਂ ਉਨ੍ਹਾਂ ਦਾ ਖਾਤਮਾ ਕਰ ਕੇ ਛੱਡਾਂਗੇ।
ਇਹ ਵੀ ਪੜ੍ਹੋ: ਉੱਤਰੀ ਕੋਰੀਆ ਨੇ ਰੂਸ ਭੇਜੇ ਆਪਣੇ ਫੌਜੀ; ਅਮਰੀਕੀ ਰੱਖਿਆ ਮੰਤਰੀ ਆਸਟਿਨ ਨੇ ਕੀਤੀ ਪੁਸ਼ਟੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਬੰਗਲਾਦੇਸ਼ ਦੇ ਰਾਸ਼ਟਰਪਤੀ ਖਿਲਾਫ ਸੜਕਾਂ ’ਤੇ ਉਤਰੇ ਵਿਦਿਆਰਥੀ
NEXT STORY