ਬਗਦਾਦ- ਇਰਾਕ ਵਿਚ ਖੁਫੀਆ ਏਜੰਸੀਆਂ ਨੇ ਇਕ ਬਦਨਾਮ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਦੇ 7 ਅੱਤਵਾਦੀਆਂ ਨੂੰ ਸ਼ਨੀਵਾਰ ਗ੍ਰਿਫਤਾਰ ਕੀਤਾ। ਕੌਮੀ ਖੁਫੀਆ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਬਲਾਂ ਨੇ ਆਈ.ਐੱਸ. ਨਾਲ ਜੁੜੇ ਸੱਤ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਨਿਨਿਵੇਹ ਸੂਬੇ 'ਚ ਅੱਤਵਾਦੀ ਟਿਕਾਣਾ ਬਣਾਉਣ ਅਤੇ ਹਮਲੇ ਦੀ ਯੋਜਨਾ ਬਣਾ ਰਹੇ ਸਨ।
ਇਹ ਵੀ ਪੜ੍ਹੋ -ਉੱਤਰੀ ਸੀਰੀਆ 'ਚ ਕਾਰ 'ਚ ਹੋਏ ਧਮਾਕੇ ਕਾਰਣ 4 ਲੋਕਾਂ ਦੀ ਮੌਤ
2017 'ਚ ਇਰਾਕ ਨੇ ਆਈ.ਐੱਸ. ਨੂੰ ਤਹਿਸ-ਨਹਿਸ ਕੀਤੇ ਜਾਣ ਦਾ ਐਲਾਨ ਕੀਤਾ ਸੀ। ਇਰਾਕ ਦੀ ਫੌਜ ਨੇ ਅਜੇ ਵੀ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਦੀਆਂ ਫੌਜਾਂ ਅਤੇ ਮਿਲੀਸ਼ੀਆ ਨਾਲ ਮਿਲ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅੱਤਵਾਦੀਆਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ।
ਇਹ ਵੀ ਪੜ੍ਹੋ -ਪਾਕਿ ਨੇ ਬ੍ਰਿਟੇਨ ਸਮੇਤ ਇਨ੍ਹਾਂ 6 ਦੇਸ਼ਾਂ 'ਤੇ 28 ਫਰਵਰੀ ਤੱਕ ਯਾਤਰਾ ਪਾਬੰਦੀ ਵਧਾਈ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਜਰਮਨੀ ਦਾ ਦਾਅਵਾ ਗਲਤ, ਹਰ ਉਮਰ ਦੇ ਵਿਅਕਤੀ ਲਈ ਕਾਰਗਰ ਹੈ ਆਕਸਫੋਰਡ ਦੀ ਕੋਰੋਨਾ ਵੈਕਸੀਨ : ਜਾਨਸਨ
NEXT STORY