ਬੇਰੂਤ-ਉੱਤਰੀ ਸੀਰੀਆ 'ਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਕ ਸ਼ਹਿਰ 'ਚ ਸ਼ਨੀਵਾਰ ਨੂੰ ਕਾਰ 'ਚ ਹੋਏ ਧਮਾਕੇ ਦੇ ਚੱਲਦੇ ਚਾਰ ਲੋਕਾਂ ਦੀ ਮੌਤ ਹੋ ਗਈ। ਵਿਰੋਧੀ ਕਾਰਕੁਨਾਂ ਨੇ ਇਹ ਜਾਣਕਾਰੀ ਦਿੱਤੀ। ਅਫਰੀਨ ਸਥਿਤ ਉਦਯੋਗਿਕ ਖੇਤਰ 'ਚ ਹਫਤੇ ਦੇ ਪਹਿਲੇ ਕਾਰਜਕਾਰੀ ਦਿਨ 'ਤੇ ਦੁਪਹਿਰ 'ਚ ਹੋਏ ਧਮਾਕੇ ਦੀ ਲਪੇਟ 'ਚ ਆਉਣ ਦੇ ਚੱਲਦੇ ਇਕ ਦਰਜਨ ਤੋਂ ਵਧੇਰੇ ਲੋਕ ਜ਼ਖਮੀ ਵੀ ਹੋਏ ਹਨ।
ਇਹ ਵੀ ਪੜ੍ਹੋ -ਪਾਕਿ ਨੇ ਬ੍ਰਿਟੇਨ ਸਮੇਤ ਇਨ੍ਹਾਂ 6 ਦੇਸ਼ਾਂ 'ਤੇ 28 ਫਰਵਰੀ ਤੱਕ ਯਾਤਰਾ ਪਾਬੰਦੀ ਵਧਾਈ
ਉੱਤਰ ਦਾ ਇਹ ਖੇਤਰ ਤੁਰਕੀ ਸਮਰਥਿਤ ਵਿਰੋਧੀ ਲੜਾਕਿਆਂ ਦੇ ਕੰਟਰੋਲ 'ਚ ਹੈ ਅਤੇ ਪਿਛਲੇ ਕੁਝ ਮਹੀਨਿਆਂ 'ਚ ਹੋਏ ਧਮਾਕੇ ਦੇ ਚੱਲਦੇ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਾਂ ਜ਼ਖਮੀ ਹੋਏ ਹਨ। ਸ਼ਹਿਰ ਦੇ ਸਥਾਨਕ ਮੀਡੀਆ ਮੁਤਾਬਕ ਸ਼ਨੀਵਾਰ ਨੂੰ ਹੋਏ ਧਮਾਕੇ 'ਚ ਤੁਰਕੀ ਸਮਰਥਿਤ ਚਾਰ ਵਿਰੋਧੀ ਲੜਾਕਿਆਂ ਦੀ ਮੌਤ ਹੋ ਗਈ ਜਦਕਿ ਹੋਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ -ਚੀਨ ਨੇ 18,489 ਗੈਰ-ਕਾਨੂੰਨੀ ਵੈੱਬਸਾਈਟਾਂ ਕੀਤੀਆਂ ਬੰਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਪਾਕਿ ਨੇ ਬ੍ਰਿਟੇਨ ਸਮੇਤ ਇਨ੍ਹਾਂ 6 ਦੇਸ਼ਾਂ 'ਤੇ 28 ਫਰਵਰੀ ਤੱਕ ਯਾਤਰਾ ਪਾਬੰਦੀ ਵਧਾਈ
NEXT STORY