ਬੇਰੂਤ— ਪੂਰਬੀ ਸੀਰੀਆ 'ਚ ਬੇਘਰ ਲੋਕਾਂ ਲਈ ਬਣੇ ਇਕ ਕੈਂਪ 'ਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਹਮਲਾ ਕਰ ਕੇ ਸੈਂਕੜੇ ਆਮ ਲੋਕਾਂ ਨੂੰ ਅਗਵਾ ਕਰ ਲਿਆ। ਅਮਰੀਕਾ ਹਮਾਇਤੀ ਬਲ ਤੇ ਇਕ ਨਿਗਰਾਨੀ ਸੰਗਠਨ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਹ ਇਲਾਕਾ ਡੇਰ ਅਲ-ਜ਼ੋਰ ਸੂਬੇ 'ਚ ਪੈਂਦਾ ਹੈ, ਜਿਥੇ ਕਈ ਦਿਨਾਂ ਤੋਂ ਆਈ.ਐੱਸ. ਤੇ ਅਮਰੀਕਾ ਹਮਾਇਤੀ ਸੀਰੀਆਈ ਡੈਮੋਕ੍ਰੇਟਿਕ ਬਲ ਵਿਚਾਲੇ ਲੜਾਈ ਚੱਲ ਰਹੀ ਹੈ।
ਸਰਕਾਰੀ ਬਲਾਂ ਨੇ ਇਕ ਬਿਆਨ 'ਚ ਦੱਸਿਆ ਕਿ ਹਜਿਨ ਕੈਂਪ 'ਚ ਸ਼ੁੱਕਰਵਾਰ ਨੂੰ ਹੋਈ ਲੜਾਈ 'ਚ ਆਈ.ਐੱਸ. ਦੇ 20 ਅੱਤਵਾਦੀ ਮਾਰੇ ਗਏ ਜਦਕਿ ਸਰਕਾਰੀ ਬਲਾਂ ਦੇ ਵੀ ਕਈ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਬਿਆਨ ਮੁਤਾਬਕ ਆਈ.ਐੱਸ. ਦੇ ਅੱਤਵਾਦੀਆਂ ਨੇ ਕਈ ਆਮ ਲੋਕਾਂ ਨੂੰ ਅਗਵਾ ਕਰ ਲਿਆ ਹੈ ਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਾਲੇ ਇਲਾਕੇ 'ਚ ਲੈ ਗਏ। ਬ੍ਰਿਟੇਨ ਸਥਿਤ ਸੀਰੀਆਈ ਆਬਜ਼ਰਵੇਟਰੀ ਫਾਰ ਹਿਊਮਨ ਰਾਇਟਸ ਨੇ ਕਿਹਾ ਕਿ ਅੱਤਵਾਦੀਆਂ ਨੇ 130 ਪਰਿਵਾਰਾਂ ਨੂੰ ਅਗਵਾ ਕਰ ਲਿਆ। ਉਸ ਨੇ ਕਿਹਾ ਕਿ ਆਈ.ਐੱਸ. ਉਨ੍ਹਾਂ ਨੂੰ ਮਾਰ ਸਕਦਾ ਹੈ।
ਲਾਪਤਾ ਪੱਤਰਕਾਰ ਦੀ ਜਾਂਚ 'ਚ ਸਹਿਯੋਗ ਨਹੀਂ ਕਰ ਰਿਹੈ ਸਾਊਦੀ ਅਰਬ : ਤੁਰਕੀ
NEXT STORY