ਡਾ. ਵੇਦਪ੍ਰਤਾਪ ਵੈਦਿਕ
ਸਵਿਟਜ਼ਰਲੈਂਡ ਤਾਜ਼ਾਤਰੀਨ ਦੇਸ਼ ਹੈ, ਜਿਸ ਨੇ ਬੁਰਕੇ ’ਤੇ ਪਾਬੰਦੀ ਲਗਾ ਦਿੱਤੀ ਹੈ। ਦੁਨੀਆ ’ਚ ਸਿਰਫ ਹਿੰਦੂ ਔਰਤਾਂ ਪਰਦਾ ਕਰਦੀਆਂ ਹਨ ਅਤੇ ਮੁਸਲਿਮ ਔਰਤਾਂ ਬੁਰਕਾ ਪਹਿਨਦੀਆਂ ਹਨ। ਹਿੰਦੂਆਂ ’ਚ ਪਰਦਾ ਹੁਣ ਵੀ ਉਹੀ ਔਰਤਾਂ ਜ਼ਿਆਦਾਤਰ ਕਰਦੀਆਂ ਹਨ, ਜੋ ਅਨਪੜ੍ਹ ਹਨ ਜਾਂ ਗਰੀਬ ਹਨ ਜਾਂ ਪਿੰਡਾਂ ’ਚ ਰਹਿੰਦੀਆਂ ਹਨ ਪਰ ਮੁਸਲਿਮ ਦੇਸ਼ਾਂ ’ਚ ਮੈਂ ਦੇਖਿਆ ਹੈ ਕਿ ਯੂਨੀਵਰਸਿਟੀਆਂ ’ਚ ਜੋ ਮਹਿਲਾ ਪ੍ਰੋਫੈਸਰ ਮੇਰੇ ਨਾਲ ਪੜ੍ਹਦੀਆਂ ਸਨ ਉਹ ਵੀ ਬੁਰਕਾ ਪਹਿਨ ਕੇ ਆਉਂਦੀਆਂ ਸਨ। ਬੁਰਕਾ ਪਹਿਨ ਕੇ ਹੀ ਉਹ ਕਾਰ ਵੀ ਚਲਾਉਂਦੀਆਂ ਸਨ।
ਹੁਣ ਇਸ ਬੁਰਕੇ ’ਤੇ ਪਾਬੰਦੀ ਦੀ ਹਵਾ ਦੁਨੀਆ ਭਰ ’ਚ ਫੈਲਦੀ ਜਾ ਰਹੀ ਹੈ, ਦੁਨੀਆ ਦੇ 18 ਦੇਸ਼ਾਂ ’ਚ ਬੁਰਕੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ 18 ਦੇਸ਼ਾਂ ’ਚ ਯੂਰਪੀ ਦੇਸ਼ ਤਾਂ ਹਨ ਹੀ, ਘੱਟ ਤੋਂ ਘੱਟ ਅੱਧੀ ਦਰਜਨ ਇਸਲਾਮੀ ਦੇਸ਼ ਵੀ ਹਨ, ਜਿਨ੍ਹਾਂ ’ਚ ਤੁਰਕੀ, ਮੋਰੱਕੋ, ਉਜ਼ਬੇਕਿਸਤਾਨ, ਤਾਜ਼ਿਕਸਤਾਨ, ਟਿਊਨੀਸ਼ੀਆ ਅਤੇ ਚਾਡ ਵਰਗੇ ਰਾਸ਼ਟਰ ਵੀ ਸ਼ਾਮਲ ਹਨ।ਇਥੇ ਸਵਾਲ ਇਹੀ ਉੱਠਦਾ ਹੈ ਕਿ ਆਖਿਰ ਇਸਲਾਮੀ ਦੇਸ਼ਾਂ ਨੇ ਵੀ ਬੁਰਕੇ ’ਤੇ ਪਾਬੰਦੀ ਕਿਉਂ ਲਗਾਈ। ਇਸ ਦਾ ਤਤਕਾਲਿਕ ਕਾਰਨ ਤਾਂ ਇਹ ਹੈ ਕਿ ਬੁਰਕਾ ਪਹਿਨ ਕੇ ਕਈ ਆਦਮੀ ਘਿਨੌਣੇ ਜੁਰਮ ਕਰਦੇ ਹਨ। ਉਹ ਆਪਣੀ ਪਛਾਣ ਛੁਪਾ ਲੈਂਦੇ ਹਨ ਅਤੇ ਅਚਾਨਕ ਹਮਲਾ ਕਰ ਦਿੰਦੇ ਹਨ। ਉਹ ਬੁਰਕੇ ’ਚ ਛੋਟੇ-ਛੋਟੇ ਹਥਿਆਰ ਵੀ ਲੁਕਾ ਲੈਂਦੇ ਹਨ। ਇਨ੍ਹਾਂ ਅਪਰਾਧੀਆਂ ਨੂੰ ਫੜ ਸਕਣਾ ਵੀ ਮੁਸ਼ਕਲ ਹੋ ਜਾਂਦਾ ਹੈ।
ਇਹੀ ਗੱਲ ਯੂਰਪੀ ਦੇਸ਼ਾਂ ’ਚ ਵੀ ਹੋਏ ਕਈ ਅੱਤਵਾਦੀ ਹਮਲਿਆਂ ’ਚ ਵੀ ਦੇਖੀ ਗਈ। ਯੂਰਪੀ ਦੇਸ਼ ਆਪਣੇ ਮੁਸਲਿਮ ਘੱਟ ਗਿਣਤੀਆਂ ਦੀਆਂ ਕਈ ਆਦਤਾਂ ਤੋਂ ਪਰੇਸ਼ਾਨ ਹਨ। ਉਨ੍ਹਾਂ ਦੇ ਬੁਰਕੇ ਅਤੇ ਟੋਪੀ ਵਗੈਰਾ ’ਤੇ ਵੀ ਪਾਬੰਦੀ ਨਹੀਂ ਲਗਾਈ ਹੈ। ਸਗੋਂ ਉਨ੍ਹਾਂ ਦੀਆਂ ਮਸਜਿਦਾਂ, ਮਦਰੱਸਿਆਂ ਅਤੇ ਮੀਨਾਰਾਂ ’ਤੇ ਤਰ੍ਹਾਂ-ਤਰ੍ਹਾਂ ਦੀਆਂ ਬੰਦਿਸ਼ਾਂ ਕਾਇਮ ਕਰ ਦਿੱਤੀਆਂ ਹਨ। ਇਨ੍ਹਾਂ ਬੰਦਿਸ਼ਾਂ ਨੂੰ ਉਥੋਂ ਦੇ ਕੁਝ ਮੁਸਲਿਮ ਸੰਗਠਨਾਂ ਨੇ ਉਚਿੱਤ ਮੰਨ ਕੇ ਪ੍ਰਵਾਨ ਕਰ ਲਿਆ ਹੈ ਪਰ ਕਈ ਅੱਤਵਾਦੀ ਮੁਸਲਿਮਾਂ ਨੇ ਉਨ੍ਹਾਂ ਦੀ ਸਖਤ ਨਿਖੇਧੀ ਵੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੱਟੜ ਈਸਾਈ ਪਾਦਰੀਆਂ ਦੀ ਇਸਲਾਮ-ਵਿਰੋਧੀ ਸਾਜ਼ਿਸ਼ ਹੈ।
ਪੜ੍ਹੋ ਇਹ ਅਹਿਮ ਖਬਰ - ਮਿਆਂਮਾਰ 'ਚ ਲੋਕਾਂ ਨੇ ਤੋੜਿਆ ਕਰਫਿਊ, ਸਰਕਾਰ ਨੇ ਪੰਜ ਮੀਡੀਆ ਸੰਸਥਾਵਾਂ 'ਤੇ ਲਾਈ ਪਾਬੰਦੀ
ਇਸ ਦ੍ਰਿਸ਼ਟੀਕੋਣ ਦਾ ਸਮਰਥਨ, ਪਾਕਿਸਤਾਨ, ਸਾਊਦੀ ਅਰਬ ਅਤੇ ਮਲੇਸ਼ੀਆ ਵਰਗੇ ਦੇਸ਼ਾਂ ਦੇ ਨੇਤਾਵਾਂ ਨੇ ਵੀ ਕੀਤਾ ਹੈ। ਉਨ੍ਹਾਂ ਦਾ ਤਰਕ ਹੈ ਕਿ ਪੂਰੇ ਸਵਿਟਜ਼ਰਲੈਂਡ ’ਚ ਕੁੱਲ 30 ਮੁਸਲਿਮ ਔਰਤਾਂ ਅਜਿਹੀਆਂ ਹਨ ਜੋ ਬੁਰਕਾ ਪਹਿਨਦੀਆਂ ਹਨ। ਉਨ੍ਹਾਂ ’ਤੇ ਰੋਕ ਲਗਾਉਣ ਲਈ ਕਾਨੂੰਨ ਦੀ ਕੀ ਲੋੜ ਹੈ? ਉਨ੍ਹਾਂ ਦੀ ਸੋਚ ਇਹ ਵੀ ਹੈ ਕਿ ਇਸ ਪਾਬੰਦੀ ਦਾ ਬੁਰਾ ਅਸਰ ਸਵਿਸ ਸੈਰ-ਸਪਾਟਾ ਕਾਰੋਬਾਰ ’ਤੇ ਵੀ ਪਵੇਗਾ। ਕਿਉਂਕਿ ਮਾਲਦਾਰ ਮੁਸਲਿਮ ਦੇਸ਼ਾਂ ਦੀਆਂ ਔਰਤਾਂ ਉਥੇ ਆਉਣ ਤੋਂ ਹੁਣ ਪਰਹੇਜ਼ ਕਰਨਗੀਆਂ।ਉਹ ਮੰਨਦੇ ਹਨ ਕਿ ਇਹ ਬੁਰਕਾ ਵਿਰੋਧੀ ਨਹੀਂ, ਇਸਲਾਮ ਵਿਰੋਧੀ ਕਦਮ ਹੈ ਪਰ ਇਹ ਮੌਕਾ ਕਿ ਦੁਨੀਆ ਦੇ ਮੁਸਲਿਮ ਸੋਚਣ ਕਿ ਅਸਲ ’ਚ ਇਸਲਾਮ ਕੀ ਹੈ ਤੇ ਉਹ ਕਿਹੜੀਆਂ ਗੱਲਾਂ ਹਨ ਜੋ ਬੁਨਿਆਦੀ ਹਨ ਅਤੇ ਕਿਹੜੀਆਂ ਸਤਿਹ ਹਨ? ਇਸਲਾਮ ਦੀ ਸਭ ਤੋਂ ਬੁਨਿਆਦੀ ਗੱਲ ਇਹ ਹੈ ਕਿ ਪ੍ਰਮਾਤਮਾ ਸਰਬ ਵਿਆਪਕ ਹੈ। ਉਹ ਨਿਰਗੁਣ ਨਿਰਾਕਾਰ ਹੈ। ਪੈਗੰਬਰ ਮੁਹੰਮਦ ਨੇ ਇਹ ਕ੍ਰਾਂਤੀਕਾਰੀ ਸੰਦੇਸ਼ ਦੇ ਕੇ ਹਨ੍ਹੇਰੇ ਨਾਲ ਘਿਰੇ ਅਰਬ ਜਗਤ ’ਚ ਰੌਸ਼ਨੀ ਫੈਲਾ ਦਿੱਤੀ ਸੀ।
ਬਸ ਇਕ ਗੱਲ ਨੂੰ ਤੁਸੀਂ ਪੂਰੀ ਤਰ੍ਹਾਂ ਪਕੜੇ ਰਹੇ ਤਾਂ ਤੁਸੀਂ ਸੱਚੇ ਮੁਸਲਮਾਨ ਹੋਵੋਗੇ। ਬਾਕੀ ਸਾਰੇ ਰੀਤੀ-ਰਿਵਾਜ਼, ਖਾਣ-ਪੀਣ, ਪੌਸ਼ਾਕ, ਭਾਸ਼ਾ ਆਦਿ ਤਾਂ ਦੇਸ਼-ਕਾਲ ਦੇ ਅਨੁਸਾਰ ਬਦਲਦੇ ਰਹਿਣਾ ਚਾਹੀਦਾ ਹੈ। ਅਰਬਾਂ ਦੀਆਂ ਇਥੇ ਕਈ ਅਜੀਬ ਪ੍ਰੰਪਰਾਵਾਂ ਹਨ ਪਰ ਅਰਬਾਂ ਦੀ ਨਕਲ ਕਰਨੀ ਹੀ ਮੁਸਲਮਾਨ ਹੋਣਾ ਨਹੀਂ ਹੈ। ਪੈਗੰਬਰ ਮੁਹੰਮਦ ਸਾਹਿਬ ਦੇ ਪ੍ਰਤੀ ਅਖੰਡ ਭਗਤੀ ਭਾਵ ਰੱਖਣਾ ਆਪਣੀ ਥਾਂ ਉਚਿੱਤ ਹੈ ਪਰ ਡੇਢ ਸਾਲ ਪੁਰਾਣੇ ਅਰਬੀ ਜਾਂ ਭਾਰਤੀ ਕਾਨੂੰਨ-ਕਾਇਦਿਆਂ, ਰੀਤੀ-ਰਿਵਾਜ਼ਾਂ ਅਤੇ ਪ੍ਰੰਪਰਾਵਾਂ ਨਾਲ ਅੱਖਾਂ ਮੀਟ ਕੇ ਚਿੰਬੜੇ ਰਹਿਣਾ ਕਿਥੋਂ ਤਕ ਠੀਕ ਹੈ। ਉਨ੍ਹਾਂ ਦੇ ਵਿਰੁੱਧ ਕਾਨੂੰਨ ਲਿਆਉਣ ਦੀ ਲੋੜ ਹੀ ਕਿਉਂ ਪਵੇ। ਉਨ੍ਹਾਂ ਨੂੰ ਤਾਂ ਸਾਨੂੰ ਖੁਦ ਹੀ ਬਦਲਦੇ ਰਹਿਣਾ ਚਾਹੀਦਾ ਹੈ।
ਮਿਆਂਮਾਰ 'ਚ ਲੋਕਾਂ ਨੇ ਤੋੜਿਆ ਕਰਫਿਊ, ਸਰਕਾਰ ਨੇ ਪੰਜ ਮੀਡੀਆ ਸੰਸਥਾਵਾਂ 'ਤੇ ਲਾਈ ਪਾਬੰਦੀ
NEXT STORY