ਯੇਰੂਸ਼ਲਮ (ਭਾਸ਼ਾ)— ਇਜ਼ਰਾਇਲ ਦੀ ਫੌਜ ਖਾਸ ਤੌਰ 'ਤੇ ਗੁਰੀਲਾ ਯੁੱਧ ਨੂੰ ਧਿਆਨ ਵਿਚ ਰਖੱਦਿਆਂ ਮੇਰਕਾਵ ਸ਼੍ਰੇਣੀ ਦਾ ਨਵਾਂ ਟੈਂਕ ਵਿਕਸਿਤ ਕਰ ਰਹੀ ਹੈ। ਗੁਆਂਢੀ ਅਰਬ ਦੇਸ਼ਾਂ ਦੀਆਂ ਰਵਾਇਤੀ ਫੌਜਾਂ ਨਾਲ ਨਜਿੱਠਣ ਲਈ ਵਿਕਸਿਤ ਮੇਰਕਾਵ ਸ਼੍ਰੇਣੀ ਦੇ ਟੈਂਕਾਂ ਦੇ ਨਵੇਂ ਐਡੀਸ਼ਨ 'ਮੇਰਕਾਵ 4 ਬਰਾਕ' ਨੂੰ ਖਾਸ ਉਪਕਰਣਾਂ ਅਤੇ ਪ੍ਰਣਾਲੀਆਂ ਨਾਲ ਲੈਸ ਕੀਤਾ ਜਾ ਰਿਹਾ ਹੈ। ਅਗਲੇ 3 ਸਾਲ ਵਿਚ ਤਿਆਰ ਹੋਣ ਵਾਲੇ ਇਸ ਟੈਂਕ ਵਿਚ ਇਕ ਸੈਂਸਰ ਪ੍ਰਣਾਲੀ ਹੋਵੇਗੀ, ਜਿਸ ਦੀ ਮਦਦ ਨਾਲ ਕਮਾਂਡਰ ਆਪਣੇ ਹੈਲਮੈਟ ਅੰਦਰੋਂ ਹੀ ਆਲੇ-ਦੁਆਲੇ ਦੇ ਖੇਤਰ ਨੂੰ ਦੇਖ ਸਕੇਗਾ। ਇਸ ਦੇ ਇਲਾਵਾ ਟੈਂਕ ਵਿਚ ਨਕਲੀ ਬੁੱਧੀ ਰੱਖਣ ਵਾਲੀ ਕੰਪਿਊਟਰ ਪ੍ਰਣਾਲੀ ਹੋਵੇਗੀ, ਜੋ ਗੁਰੀਲਾ ਯੁੱਧ ਦੀ ਸਥਿਤੀ ਵਿਚ ਬਿਹਤਰ ਨਤੀਜੇ ਦੇਵੇਗੀ।
ਫੌਜ ਦਾ ਕਹਿਣਾ ਹੈ ਕਿ ਟੈਂਕ ਦਾ ਨਵਾਂ ਐਡੀਸ਼ਨ ਦਿਖਾਉਂਦਾ ਹੈ ਕਿ ਯੁੱਧ ਦੌਰਾਨ ਪੈਦਾ ਹੋਣ ਵਾਲੇ ਖਤਰਿਆਂ ਵਿਚ ਪਹਿਲਾਂ ਦੇ ਮੁਕਾਬਲੇ ਤਬਦੀਲੀ ਆਈ ਹੈ। ਫੌਜ ਦੇ ਬਖਤਰਬੰਦ ਕੋਰ ਦੇ ਮੁਖੀ ਬ੍ਰਿਗੇਡੀਅਰ ਜਨਰਲ ਜੀ. ਹਾਸਨ ਦਾ ਕਹਿਣਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਦੁਸ਼ਮਣ ਇਕ ਸੂਬਾ ਜਾਂ ਫੌਜਾਂ ਹੋਣ ਸਗੋਂ ਲੋਕਾਂ ਦੀ ਵਰਤੋਂ ਕਰਨ ਵਾਲਾ ਦੁਸ਼ਮਣ ਵੀ ਹੋ ਸਕਦਾ ਹੈ। ਇਜ਼ਰਾਇਲ ਦੀ ਫੌਜ ਗਾਜ਼ਾ ਸੀਮਾ 'ਤੇ ਲਗਾਤਾਰ ਟੈਂਕਾਂ ਦੀ ਵਰਤੋਂ ਕਰ ਰਹੀ ਹੈ।
'ਅਮਰੀਕਾ ਦੀਆਂ ਜੇਲਾਂ 'ਚ ਬੰਦ ਭਾਰਤੀਆਂ ਨੂੰ ਹਰ ਸਮੇਂ ਹੱਥਕੜੀਆਂ ਲਗਾ ਕੇ ਨਹੀਂ ਰੱਖਿਆ ਜਾਂਦਾ'
NEXT STORY