ਨੈਸ਼ਨਲ ਡੈਸਕ- ਭਾਰਤ ’ਚ ਸੱਤਾ ਦੇ ਗਲਿਆਰਿਆਂ ’ਚ ਤਬਦੀਲੀ ਸ਼ਾਇਦ ਹੁਣ ਤੱਕ ਦੇ ਸਭ ਤੋਂ ਹਿੰਮਤੀ ਦੌਰ ਵੱਲ ਵੱਧ ਰਹੀ ਹੈ। ਸੰਸਦ ਭਵਨ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਤੇ ਇਕ ਵਿਸ਼ਾਲ ਕਾਰਜਕਾਰੀ ਕੰਪਲੈਕਸ ਦੇ ਨਿਰਮਾਣ ਨੂੰ ਅੱਗੇ ਵਧਾਉਣ ਤੋਂ ਬਾਅਦ ਸਰਕਾਰ ਹੁਣ ਪੂਰੇ ਸੈਂਟਰਲ ਵਿਸਟਾ ਤੇ ਲੁਟੀਅਨਜ਼ ਦਿੱਲੀ ਦੇ ਵੱਡੇ ਹਿੱਸੇ ਨੂੰ ਨਵਾਂ ਰੂਪ ਦੇਣ 'ਤੇ ਵਿਚਾਰ ਕਰ ਰਹੀ ਹੈ।
ਇਸ ਯੋਜਨਾ ਦਾ ਮੰਤਵ ਮੋਦੀ ਸਰਕਾਰ ਵੱਲੋਂ ਰਾਜਧਾਨੀ ਦੇ ਕੇਂਦਰ ਨੂੰ ਆਧੁਨਿਕ ਬਣਾਉਣਾ ਹੈ। ਅਗਲਾ ਟੀਚਾ ਹੌਲੀ-ਹੌਲੀ ਸਾਰੇ ਵਿਭਾਗਾਂ ਨੂੰ ਆਧੁਨਿਕ, ਏਕੀਕ੍ਰਿਤ, ਬਹੁ-ਮੰਜ਼ਿਲਾ ਕੰਪਲੈਕਸਾਂ ’ਚ ਤਬਦੀਲ ਕਰਨਾ ਹੈ ਜਿੱਥੇ ਹਜ਼ਾਰਾਂ ਅਧਿਕਾਰੀ ਤੇ ਇੱਥੋਂ ਤੱਕ ਕਿ ਵੀ. ਆਈ. ਪੀ. ਬੰਗਲੇ ਵੀ ਇਕ ਛੱਤ ਹੇਠ ਹੋਣਗੇ। ਇਸ ਦੇ ਦੂਰਰਸ ਪ੍ਰਭਾਵ ਸਰਕਾਰੀ ਦਫਤਰਾਂ ਤੋਂ ਬਹੁਤ ਅੱਗੇ ਤੱਕ ਪਹੁੰਚ ਸਕਦੇ ਹਨ। ਲੁਟੀਅਨਜ਼ ਦਿੱਲੀ ’ਚ ਬਸਤੀਵਾਦੀ ਯੁੱਗ ਦੇ ਕਈ ਬੰਗਲਿਆਂ ਦੇ ਗਰੁੱਪ ਹੁਣ ਜਾਂਚ ਅਧੀਨ ਹਨ।
ਰਿਪੋਰਟਾਂ ਅਨੁਸਾਰ ਲੁਟੀਅਨਜ਼ ਦਿੱਲੀ ਦੀ ਰੇਸ ਕੋਰਸ ਰੋਡ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਸੈਂਕੜੇ ਘਰਾਂ ਨੂੰ ਬੇਦਖਲੀ ਦੇ ਨੋਟਿਸ ਮਿਲੇ ਹਨ ਕਿਉਂਕਿ ਅਧਿਕਾਰੀ ਸੰਸਦ ਮੈਂਬਰਾਂ ਤੇ ਇੱਥੋਂ ਤੱਕ ਕਿ ਮੰਤਰੀਆਂ ਲਈ ਬਹੁ-ਮੰਜ਼ਿਲਾ ਮਕਾਨ ਬਣਾਉਣ ਦੀ ਸੰਭਾਵਨਾ ਦੀ ਪੜਚੋਲ ਕਰ ਰਹੇ ਹਨ।
ਪ੍ਰੈਸ ਕਲੱਬ ਆਫ਼ ਇੰਡੀਆ, ਇੰਡੀਅਨ ਵਿਮਨਜ਼ ਪ੍ਰੈਸ ਕੋਰ, ਕਈ ਹੋਰ ਪ੍ਰਮੁੱਖ ਅਦਾਰਿਆਂ ਤੇ ਦਿੱਲੀ ਦੇ ਮਸ਼ਹੂਰ ਦਿੱਲੀ ਜਿਮਖਾਨਾ ਕਲੱਬ ਵਰਗੀਆਂ ਸੰਸਥਾਵਾਂ ਨੂੰ ਵੀ ਵਿਕਾਸ ਦੇ ਨਵੇਂ ਦੌਰ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇ ਇਹ ਯੋਜਨਾ ਪੂਰੀ ਤਰ੍ਹਾਂ ਲਾਗੂ ਕੀਤੀ ਜਾਂਦੀ ਹੈ ਤਾਂ ਰਾਜਧਾਨੀ, ਜੋ ਕਦੇ ਐਡਵਿਨ ਲੁਟੀਅਨਜ਼ ਵੱਲੋਂ ਡਿਜ਼ਾਈਨ ਕੀਤੇ ਗਏ ਸ਼ਾਂਤ ਬੰਗਲਿਆਂ ਦਾ ਜ਼ਿਲਾ ਸੀ, ਹੌਲੀ ਹੌਲੀ ਇਕ ਸੰਘਣੇ, ਆਧੁਨਿਕ ‘ਸਰਕਾਰੀ ਜ਼ਿਲੇ’ ’ਚ ਬਦਲ ਸਕਦੀ ਹੈ।
ਹਮਾਇਤੀ ਇਸ ਨੂੰ ‘ਲੰਬੇ ਸਮੇਂ ਤੋਂ ਲੋੜੀਂਦਾ ਆਧੁਨਿਕੀਕਰਨ ਕਹਿੰਦੇ ਹਨ। ਆਲੋਚਕ ਕਹਿੰਦੇ ਹਨ ਕਿ ਇਹ ਦਿੱਲੀ ਤੋਂ ਲੁਟੀਅਨਜ਼ ਦੀ ਵਿਰਾਸਤ ਨੂੰ ਹੌਲੀ-ਹੌਲੀ ਮਿਟਾਉਣ ਦੇ ਬਰਾਬਰ ਹੈ। ਉਸ ਦੀ ਮੂਰਤੀ ਪਹਿਲਾਂ ਹੀ ਹਟਾ ਦਿੱਤੀ ਗਈ ਹੈ।
ਰੇਮੰਡ ਗਰੁੱਪ ਦੇ ਸਾਬਕਾ ਚੇਅਰਮੈਨ ਵਿਜੇਪਤ ਸਿੰਘਾਨੀਆ ਦਾ 87 ਸਾਲ ਦੀ ਉਮਰ 'ਚ ਦੇਹਾਂਤ
NEXT STORY