ਯੇਰੂਸ਼ਲਮ (ਏਜੰਸੀ)- ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਅੱਤਵਾਦੀ ਸਮੂਹ ਹਿਜ਼ਬੁੱਲਾ ਨਾਲ ਜੰਗਬੰਦੀ ਦੀ ਸਮਾਂ ਸੀਮਾ ਮੰਗਲਵਾਰ ਨੂੰ ਖਤਮ ਹੋਣ ਤੋਂ ਬਾਅਦ ਵੀ ਉਸਦੇ ਫੌਜੀ ਦੱਖਣੀ ਲੇਬਨਾਨ ਦੇ 5 ਰਣਨੀਤਕ ਸਥਾਨਾਂ 'ਤੇ ਬਣੇ ਰਹਿਣਗੇ। ਲੇਬਨਾਨ ਸਰਕਾਰ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਥੇ ਹੀ ਗਾਜ਼ਾ ਵਿੱਚ ਜੰਗਬੰਦੀ ਨੂੰ ਲੈ ਕੇ ਵੀ ਅਨਿਸ਼ਚਿਤਤਾ ਬਣ ਗਈ ਹੈ, ਕਿਉਂਕਿ ਇਜ਼ਰਾਈਲ ਅਤੇ ਅਮਰੀਕਾ ਨੇ ਜੰਗਬੰਦੀ ਨੂੰ ਜਾਰੀ ਰੱਖਣ ਜਾਂ ਖਤਮ ਕਰਨ ਬਾਰੇ ਵਿਰੋਧੀ ਬਿਆਨ ਦਿੱਤੇ ਹਨ। ਹਮਾਸ ਨਾਲ ਇਜ਼ਰਾਈਲ ਦੀ ਜੰਗ ਦੇ 500 ਦਿਨ ਪੂਰੇ ਹੋ ਗਏ ਹਨ।
ਸਮਝੌਤੇ ਦੇ ਤਹਿਤ, ਇਜ਼ਰਾਈਲੀ ਫੌਜਾਂ ਨੂੰ ਦੱਖਣੀ ਲੇਬਨਾਨ ਦੇ ਇੱਕ ਬਫਰ ਜ਼ੋਨ ਤੋਂ ਪਿੱਛੇ ਹਟਣਾ ਸੀ, ਜਿਸਦੀ ਨਿਗਰਾਨੀ ਲੇਬਨਾਨੀ ਫੌਜ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਦੁਆਰਾ ਕੀਤੀ ਜਾਣੀ ਸੀ। ਇਜ਼ਰਾਈਲੀ ਫੌਜੀ ਬੁਲਾਰੇ ਲੈਫਟੀਨੈਂਟ ਕਰਨਲ ਨਦਾਵ ਸ਼ੋਸ਼ਾਨੀ ਨੇ ਕਿਹਾ ਕਿ ਇਜ਼ਰਾਈਲ "ਸਾਡੇ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਸਹੀ ਅਤੇ ਹੌਲੀ-ਹੌਲੀ ਵਾਪਸੀ" ਲਈ ਵਚਨਬੱਧ ਹੈ।" ਉਥੇ ਹੀ ਲੇਬਨਾਨ ਦੇ ਰਾਸ਼ਟਰਪਤੀ ਜੋਸਫ਼ ਔਨ ਨੇ ਕਿਹਾ ਕਿ ਜੰਗਬੰਦੀ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ "ਇਜ਼ਰਾਈਲੀ ਦੁਸ਼ਮਣ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।"
ਹਿਜ਼ਬੁੱਲਾ ਦੇ ਨੇਤਾ ਨਈਮ ਕਾਸਿਮ ਨੇ ਐਤਵਾਰ ਨੂੰ ਕਿਹਾ ਸੀ ਕਿ ਮੰਗਲਵਾਰ ਤੋਂ ਬਾਅਦ ਕਿਸੇ ਵੀ ਦੇਰੀ ਦਾ ਕੋਈ ਬਹਾਨਾ ਨਹੀਂ ਚੱਲੇਗਾ। ਹਮਾਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ 'ਤੇ ਹਮਲਾ ਕੀਤਾ ਸੀ ਅਤੇ ਇਸ ਹਮਲੇ ਦੇ ਅਗਲੇ ਹੀ ਦਿਨ, ਹਿਜ਼ਬੁੱਲਾ ਨੇ ਇਜ਼ਰਾਈਲ 'ਤੇ ਰਾਕੇਟ, ਡਰੋਨ ਅਤੇ ਮਿਜ਼ਾਈਲਾਂ ਦਾਗ਼ਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਜ਼ਰਾਈਲ-ਹਿਜ਼ਬੁੱਲਾ ਟਕਰਾਅ ਸਤੰਬਰ ਵਿੱਚ ਪੂਰੀ ਤਰ੍ਹਾਂ ਜੰਗ ਵਿੱਚ ਬਦਲ ਗਿਆ ਸੀ।
ਦੱਖਣੀ ਅਫਰੀਕਾ ’ਚ ਪਹਿਲੇ ਸਮਲਿੰਗੀ ਇਮਾਮ ਦਾ ਕਤਲ
NEXT STORY