ਯੇਰੂਸ਼ਲਮ(ਭਾਸ਼ਾ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਗੱਠਜੋੜ ਦਾ ਵਿਸਥਾਰ ਕਰਦੇ ਹੋਏ ਅਤੇ ਸਰਕਾਰ ਵਿਚ ਆਪਣੀ ਪਕੜ ਮਜ਼ਬੂਤ ਕਰਦੇ ਹੋਏ ਆਪਣੇ ਸਾਬਕਾ ਵਿਰੋਧੀ ਗਿਦੋਨ ਸਾਰ ਨੂੰ ਆਪਣੇ ਮੰਤਰੀ ਮੰਡਲ ’ਚ ਸ਼ਾਮਲ ਕਰ ਲਿਆ।
ਇਹ ਵੀ ਪੜ੍ਹੋ: 3 ਵਾਹਨਾਂ ਦੀ ਹੋਈ ਭਿਆਨਕ ਟੱਕਰ, 9 ਲੋਕਾਂ ਦੀ ਦਰਦਨਾਕ ਮੌਤ
ਨੇਤਨਯਾਹੂ ਨੇ ਕਿਹਾ ਕਿ ਸਮਝੌਤੇ ਤਹਿਤ, ਸਾਰ ਬਿਨਾਂ ਕਿਸੇ ਵਿਭਾਗ ਦੇ ਮੰਤਰੀ ਵਜੋਂ ਕੰਮ ਕਰਨਗੇ ਅਤੇ ਉਸ ਸੁਰੱਖਿਆ ਕੈਬਨਿਟ ’ਚ ਸ਼ਾਮਲ ਹੋਣਗੇ,ਜੋ ਪੱਛਮੀ ਏਸ਼ੀਆ ਵਿਚ ਇਜ਼ਰਾਈਲ ਦੇ ਦੁਸ਼ਮਣਾਂ ਖ਼ਿਲਾਫ਼ ਜਾਰੀ ਯੁੱਧ ਦੇ ਪ੍ਰਬੰਧਨ ਦੀ ਨਿਗਰਾਨੀ ਕਰਦੀ ਹੈ। ਸਾਰ (57) ਨੂੰ ਉਮੀਦ ਸੀ ਕਿ ਉਹ ਨੇਤਨਯਾਹੂ ਦੇ ਇਕ ਹੋਰ ਵਿਰੋਧੀ ਅਤੇ ਰੱਖਿਆ ਮੰਤਰੀ ਯੋਆਵ ਗੈਲੇਂਟ ਦੀ ਜਗ੍ਹਾ ਲੈਣਗੇ ਪਰ ਇਜ਼ਰਾਈਲ ਦੀ ਉੱਤਰੀ ਸਰਹੱਦ 'ਤੇ ਹਿਜ਼ਬੁੱਲਾ ਨਾਲ ਲੜਾਈ ਤੇਜ਼ ਹੋਣ ਕਾਰਨ ਗੈਲੇਂਟ ਫਿਲਹਾਲ ਅਹੁਦੇ 'ਤੇ ਬਣੇ ਰਹਿਣਗੇ।
ਇਹ ਵੀ ਪੜ੍ਹੋ: ਜਾਪਾਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ ਬੱਸ ਨੂੰ ਅੱਗ: 25 ਵਿਦਿਆਰਥੀਆਂ ਦੀ ਮੌਤ ਦੀ ਪੁਸ਼ਟੀ (ਵੀਡੀਓ)
NEXT STORY