ਇੰਟਰਨੈਸ਼ਨਲ ਡੈਸਕ - ਹਮਾਸ ਨਾਲ ਜੰਗ ਲੜ ਰਹੇ ਇਜ਼ਰਾਈਲ ਨੇ ਹੁਣ ਲੇਬਨਾਨ 'ਤੇ ਏਅਰ ਸਟ੍ਰਾਈਕ ਕੀਤੀ ਹੈ। ਦੱਖਣੀ ਲੇਬਨਾਨ ਵਿੱਚ ਘੱਟੋ-ਘੱਟ ਦੋ ਹਵਾਈ ਹਮਲੇ ਹੋਏ ਹਨ। ਨਿਊਜ਼ ਏਜੰਸੀ ਰਾਇਟਰਜ਼ ਨੇ ਗਵਾਹਾਂ ਦੇ ਹਵਾਲੇ ਨਾਲ ਦੱਸਿਆ ਕਿ ਸੋਮਵਾਰ ਦੇਰ ਰਾਤ ਤੱਟਵਰਤੀ ਲੇਬਨਾਨੀ ਸ਼ਹਿਰ ਗਾਜ਼ੀਆ ਦੇ ਨੇੜੇ ਇੱਕ ਖੇਤਰ ਵਿੱਚ ਦੋ ਹਵਾਈ ਹਮਲੇ ਕੀਤੇ ਗਏ। ਲੇਬਨਾਨੀ ਸੁਰੱਖਿਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਹਮਲੇ ਇਜ਼ਰਾਈਲ ਵੱਲੋਂ ਕੀਤੇ ਗਏ ਸਨ। ਇਸ ਹਮਲੇ 'ਚ 14 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮਰਨ ਵਾਲਿਆਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਦੇ ਬੁਲਾਰੇ ਦਾ ਕਹਿਣਾ ਹੈ ਕਿ ਸਿਡੋਨ ਨੇੜੇ ਹਿਜ਼ਬੁੱਲਾ ਦੇ ਹਥਿਆਰਾਂ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ।
ਇਹ ਵੀ ਪੜ੍ਹੋ - ਦੋਰਾਹਾ ਤੋਂ ਅਯੁੱਧਿਆ ਜਾ ਰਹੀ ਸ਼ਰਧਾਲੂ ਔਰਤ ਨਾਲ ਵਾਪਰਿਆ ਹਾਦਸਾ, ਹੋਈ ਦਰਦਨਾਕ ਮੌਤ
ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਚਸ਼ਮਦੀਦਾਂ ਨੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਕਈ ਉੱਚੀਆਂ ਆਵਾਜ਼ਾਂ ਸੁਣੀਆਂ ਅਤੇ ਗਾਜ਼ੀਆ ਦੇ ਆਲੇ-ਦੁਆਲੇ ਧੂੰਏਂ ਦੇ ਬੱਦਲ ਵੀ ਦੇਖੇ। ਗਾਜ਼ੀਆ ਸਿਡੋਨ ਦੇ ਬਿਲਕੁਲ ਦੱਖਣ ਵਿੱਚ ਅਤੇ ਇਜ਼ਰਾਈਲ ਦੀ ਸਰਹੱਦ ਦੇ ਉੱਤਰ ਵਿੱਚ ਲਗਭਗ 60 ਕਿਲੋਮੀਟਰ (37 ਮੀਲ) ਸਥਿਤ ਹੈ। ਦੱਸਿਆ ਗਿਆ ਕਿ ਇਜ਼ਰਾਇਲੀ ਹਵਾਈ ਹਮਲੇ 'ਚ ਲੇਬਨਾਨ ਦਾ ਗਾਜ਼ੀਆ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਇਹ ਵੀ ਪੜ੍ਹੋ - ਮਮਤਾ ਬੈਨਰਜੀ ਨੇ ਬੰਗਾਲ 'ਚ ਲੋਕਾਂ ਦੇ ਆਧਾਰ ਕਾਰਡ ਬੰਦ ਕਰਨ ਨੂੰ ਲੈ ਕੇ PM ਮੋਦੀ 'ਤੇ ਲਾਇਆ ਦੋਸ਼
ਲੇਬਨਾਨੀ ਸੁਰੱਖਿਆ ਸੂਤਰਾਂ ਨੇ ਕਿਹਾ ਕਿ ਹਵਾਈ ਹਮਲੇ ਨੇ ਸਿਡੋਨ ਦੇ ਦੱਖਣ ਵਿਚ ਇਕ ਉਦਯੋਗਿਕ ਖੇਤਰ ਵਿਚ ਫੈਕਟਰੀਆਂ ਅਤੇ ਗੋਦਾਮਾਂ ਨੂੰ ਨਿਸ਼ਾਨਾ ਬਣਾਇਆ ਪਰ ਇਹ ਸਪੱਸ਼ਟ ਨਹੀਂ ਹੋਇਆ ਕਿ ਕਿਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਕ ਸੂਤਰ ਨੇ ਦੱਸਿਆ ਕਿ ਹਵਾਈ ਹਮਲੇ 'ਚ ਘੱਟੋ-ਘੱਟ 14 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਸੀਰੀਆਈ ਕਾਰਕੁਨ ਹਨ। ਇਸ ਦੇ ਨਾਲ ਹੀ, ਇਜ਼ਰਾਈਲ ਦੇ ਮੁੱਖ ਫੌਜੀ ਬੁਲਾਰੇ ਨੇ ਕਿਹਾ ਕਿ ਸਿਡੋਨ ਨੇੜੇ ਹਥਿਆਰਾਂ ਦੇ ਡਿਪੂ 'ਤੇ ਹਵਾਈ ਹਮਲੇ ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਦੁਆਰਾ ਇਜ਼ਰਾਈਲ ਵਿੱਚ ਸ਼ੁਰੂ ਕੀਤੇ ਗਏ ਡਰੋਨਾਂ ਦੇ ਜਵਾਬ ਵਿੱਚ ਕੀਤੇ ਗਏ ਸਨ।
ਇਹ ਵੀ ਪੜ੍ਹੋ - ਕਿਸਾਨਾਂ ਨੇ ਖਾਰਿਜ਼ ਕਰ 'ਤਾ ਸਰਕਾਰ ਦਾ ਪ੍ਰਸਤਾਵ, 21 ਫਰਵਰੀ ਨੂੰ ਕਰਨਗੇ ਦਿੱਲੀ ਕੂਚ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਪਾਕਿ : ਕੇਅਰਟੇਕਰ PM ਕੱਕੜ ਕਾਨੂੰਨ ਤੋਂ ਉੱਪਰ ਨਹੀਂ, ਅਦਾਲਤ 'ਚ ਪੇਸ਼ ਹੋਣ ਦੇ ਨਿਰਦੇਸ਼
NEXT STORY