ਯੇਰੂਸ਼ਲਮ (ਭਾਸ਼ਾ): ਇਜ਼ਰਾਈਲ ਨੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਮਾਮਲੇ ਵੱਧਣ ਕਾਰਨ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਐਂਟੀ ਕੋਵਿਡ-19 ਟੀਕੇ ਦੀ ਤੀਜੀ ਬੂਸਟਰ ਖੁਰਾਕ ਉਪਲਬਧ ਕਰਾਉਣ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਫਤਾਲੀ ਬੇਨੇਟ (49) ਨੇ ਸ਼ੁੱਕਰਵਾਰ ਨੂੰ ਟੀਕੇ ਦੀ ਪਹਿਲੀ ਖੁਰਾਕ ਲਈ। ਉਹਨਾਂ ਨੇ ਟੀਕੇ ਨਾਲ ਜੁੜੇ ਸਾਰੇ ਅੰਕੜੇ, ਸੂਚਨਾਵਾਂ ਸਾਂਝੀਆਂ ਕਰਨ ਦਾ ਵੀ ਸੰਕਲਪ ਲਿਆ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ 'ਚ ਕੋਰੋਨਾ ਦੇ ਲਗਾਤਾਰ ਰਿਕਾਰਡ ਮਾਮਲੇ, ਨੌਜਵਾਨਾਂ ਲਈ ਟੀਕਾਕਰਨ ਯੋਜਨਾਵਾਂ ਦੀ ਘੋਸ਼ਣਾ
ਇਜ਼ਰਾਈਲ ਪਿਛਲੇ ਮਹੀਨੇ ਬੂਸਟਰ ਖੁਰਾਕ ਨੂੰ ਮਨਜ਼ੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਅਮਰੀਕਾ ਨੇ ਵੀ ਬੂਸਟਰ ਖੁਰਾਕ ਨੂੰ ਮਨਜ਼ੂਰੀ ਦਿੱਤੀ ਹੈ ਪਰ ਹਾਲੇ ਇਸ ਨੂੰ ਉਪਲਬਧ ਨਹੀਂ ਕਰਾਇਆ ਗਿਆ ਹੈ। ਇਜ਼ਰਾਈਲ ਦੀ 93 ਲੱਖ ਆਬਾਦੀ ਵਿਚੋਂ ਕਰੀਬ 59 ਲੱਖ ਲੋਕਾਂ ਨੂੰ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਲੱਗ ਚੁੱਕੀ ਹੈ। ਉੱਥੇ 54 ਲੱਖ ਲੋਕਾਂ ਨੂੰ ਦੋਵੇਂ ਖੁਰਾਕਾਂ ਅਤੇ 13 ਲੱਖ ਲੋਕਾਂ ਨੂੰ ਤੀਜੀ ਖੁਰਾਕ ਲੱਗ ਚੁੱਕੀ ਹੈ। ਗਰਮੀਆਂ ਵਿਚ ਵਿਭਿੰਨ ਗਤੀਵਿਧੀਆਂ ਨੂੰ ਫਿਰ ਤੋਂ ਖੋਲ੍ਹੇ ਜਾਣ ਦੇ ਨਾਲ ਇਨਫੈਕਸ਼ਨ ਦੇ ਮਾਮਲੇ ਵੱਧਣ ਲੱਗੇ, ਜਿਸ ਕਾਰਨ ਸਰਕਾਰ ਨੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਵੀ ਲਗਾਈ ਸੀ। ਅਧਿਕਾਰਤ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਨੂੰ ਕੋਵਿਡ-19 ਨਮੂਨਿਆਂ ਦੀ ਜਾਂਚ ਵਿਚ ਇਨਫੈਕਸ਼ਨ ਦਰ 5.5 ਫੀਸਦੀ ਹੋ ਗਈ ਹੈ।
ਜਰਮਨੀ ’ਚ ਪੁੱਜੇ 190 ਅਫ਼ਗਾਨ ਸ਼ਰਨਾਰਥੀ
NEXT STORY