ਬੈਰੂਤ,(ਭਾਸ਼ਾ)— ਇਜ਼ਰਾਇਲ ਨੇ ਸੀਰੀਆ ਦੇ ਅਲੈਪੋ ਸ਼ਹਿਰ ਦੇ ਬਾਹਰੀ ਇਲਾਕੇ ਨੈਰਾਬ ਹਵਾਈ ਅੱਡੇ ਕੋਲ ਰਾਕੇਟਾਂ ਰਾਹੀਂ ਇਕ ਸੀਰੀਆਈ ਫੌਜੀ ਟਿਕਾਣੇ 'ਤੇ ਹਮਲਾ ਕੀਤਾ। ਸੀਰੀਆਈ ਮੀਡੀਆ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੀਰੀਆ ਦੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਯਹੂਦੀ ਦੁਸ਼ਮਣਾਂ ਨੇ ਉੱਤਰ ਦੇ ਨੈਰਾਬ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਾਡੇ ਟਿਕਾਣਿਆਂ 'ਤੇ ਰਾਕੇਟ ਦਾਗੇ। ਇਸ ਹਮਲੇ 'ਚ ਕੋਈ ਜ਼ਖਮੀ ਨਹੀਂ ਹੋਇਆ ਪਰ ਆਰਥਿਕ ਨੁਕਸਾਨ ਹੋਇਆ ਹੈ।
ਇਹ ਵੀ ਕਿਹਾ ਗਿਆ ਹੈ ਕਿ ਦੱਖਣੀ ਸੀਰੀਆ 'ਚ ਵਿਦਰੋਹੀਆਂ ਦਾ ਸਮਰਥਨ ਕਰਨ ਲਈ ਇਜ਼ਰਾਇਲ ਨੇ ਇਹ ਹਮਲਾ ਕੀਤਾ ਹੈ, ਜਿੱਥੇ ਸੀਰੀਆਈ ਫੌਜੀਆਂ ਨੇ ਸਖਤ ਰਵੱਈਆ ਅਪਣਾਇਆ ਹੈ। ਇਜ਼ਰਾਇਲ ਦੇ ਫੌਜੀ ਬੁਲਾਰੇ ਨੇ ਇਸ ਰਿਪੋਰਟ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਜ਼ਰਾਇਲ ਇਸ ਗੱਲ ਲਈ ਚਿੰਤਾ 'ਚ ਹੈ ਕਿ ਸੀਰੀਆ 'ਚ ਈਰਾਨ ਦੀ ਵਧਦੀ ਮੌਜੂਦਗੀ ਉਸ ਦੀ ਸੁਰੱਖਿਆ ਲਈ ਇਕ ਖਤਰਾ ਹੈ। ਪਿਛਲੇ 7 ਸਾਲਾਂ ਦੇ ਸੰਘਰਸ਼ ਦੌਰਾਨ ਇਜ਼ਰਾਇਲ ਨੇ ਈਰਾਨ ਅਤੇ ਈਰਾਨ ਸਮਰਥਿਤ ਟਿਕਾਣਿਆਂ 'ਤੇ ਹਮਲੇ ਕੀਤੇ। ਈਰਾਨ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ ਦਾ ਇਕ ਮੁੱਖ ਸਹਿਯੋਗੀ ਹੈ ਅਤੇ ਅਸਦ ਦੇ ਸਮਰਥਨ 'ਚ ਲੜ ਰਹੇ ਲੈਬਨਾਨ ਦੇ ਹੇਜ਼ਰਬੁਲਾਹ ਸਮੇਤ ਕਈ ਮਿਲੀਸ਼ੀਆਂ ਦਾ ਸਮਰਥਨ ਕਰਦਾ ਰਿਹਾ ਹੈ।
ਪਾਕਿਸਤਾਨ 'ਚ ਬੱਸ ਅਤੇ ਟਰੱਕ ਵਿਚਕਾਰ ਟੱਕਰ, 18 ਦੀ ਮੌਤ
NEXT STORY