ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਨੇ 30 ਫਿਲਸਤੀਨੀਆਂ ਦੀਆਂ ਲਾਸ਼ਾਂ ਸੌਂਪ ਦਿੱਤੀਆਂ ਹਨ। ਗਾਜ਼ਾ ’ਚ ਫਿਲਸਤੀਨੀ ਕੱਟੜਪੰਥੀਆਂ ਵੱਲੋਂ 2 ਬੰਧਕਾਂ ਦੀਆਂ ਲਾਸ਼ਾਂ ਦੀ ਰਹਿੰਦ-ਖੂਹੰਦ ਇਜ਼ਰਾਈਲ ਨੂੰ ਸੌਂਪੇ ਜਾਣ ਤੋਂ ਇਕ ਦਿਨ ਬਾਅਦ ਇਨ੍ਹਾਂ ਲਾਸ਼ਾਂ ਨੂੰ ਸੌਂਪਿਆ ਗਿਆ ਹੈ। ਰਹਿੰਦ-ਖੂਹੰਦ ਦੀ ਇਹ ਅਦਲਾ-ਬਦਲੀ ਜੰਗਬੰਦੀ ਤੋਂ ਬਾਅਦ ਹੋਈ ਹੈ।
ਇਜ਼ਰਾਈਲ ਦੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਫਿਲਸਤੀਨੀ ਕੱਟੜਪੰਥੀਆਂ ਨੇ 2 ਹੋਰ ਬੰਧਕਾਂ ਦੀਆਂ ਲਾਸ਼ਾਂ ਦੀ ਰਹਿੰਦ-ਖੂਹੰਦ ਸੌਂਪ ਦਿੱਤੀ ਹੈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਇਸ ਹਫ਼ਤੇ ਗਾਜ਼ਾ ’ਤੇ ਇਜ਼ਰਾਈਲੀ ਹਮਲਿਆਂ ਦੇ ਬਾਵਜੂਦ ਜੰਗਬੰਦੀ ਸਮਝੌਤਾ ਅੱਗੇ ਵਧ ਰਿਹਾ ਹੈ। ਫੌਜ ਨੇ ਕਿਹਾ ਕਿ ਲਾਸ਼ਾਂ ਦੀ ਰਹਿੰਦ-ਖੂਹੰਦ ਨੂੰ ਗਾਜ਼ਾ ’ਚ ਰੈੱਡ ਕ੍ਰਾਸ ਨੂੰ ਸੌਂਪ ਦਿੱਤਾ ਗਿਆ, ਫਿਰ ਫੌਜੀਆਂ ਵੱਲੋਂ ਇਨ੍ਹਾਂ ਨੂੰ ਇਜ਼ਰਾਈਲ ਲਿਆਂਦਾ ਗਿਆ ਅਤੇ ਪਛਾਣ ਲਈ ‘ਨੈਸ਼ਨਲ ਇੰਸਟੀਚਿਊਟ ਆਫ ਫਾਰੈਂਸਿਕ ਮੈਡੀਸਿਨ’ ਲਿਜਾਇਆ ਗਿਆ।
ਇਹ ਵੀ ਪੜ੍ਹੋ- 'ਸ਼ੁਰੂ ਕਰੋ ਪ੍ਰਮਾਣੂ ਹਥਿਆਰਾਂ ਦੀ ਟੈਸਟਿੰਗ..!', ਟਰੰਪ ਦੇ ਆਦੇਸ਼ ਨਾਲ ਦੁਨੀਆ ਭਰ 'ਚ ਮਚੀ ਤੜਥੱਲੀ
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਵੀਰਵਾਰ ਨੂੰ ਕਿਹਾ ਕਿ ਇਨ੍ਹਾਂ ਲਾਸ਼ਾਂ ਦੀ ਰਹਿੰਦ-ਖੂਹੰਦ ਦੀ ਪਛਾਣ ਸਹਰ ਬਾਰੂਕ ਅਤੇ ਅਮੀਰਮ ਕੂਪਰ ਵਜੋਂ ਹੋਈ ਹੈ, ਜਿਨ੍ਹਾਂ ਨੂੰ 7 ਅਕਤੂਬਰ, 2023 ਨੂੰ ਹਮਾਸ ਵੱਲੋਂ ਕੀਤੇ ਗਏ ਹਮਲੇ ਦੌਰਾਨ ਬੰਧਕ ਬਣਾ ਲਿਆ ਗਿਆ ਸੀ, ਜਿਸ ਤੋਂ ਬਾਅਦ ਜੰਗ ਸ਼ੁਰੂ ਹੋ ਗਈ ਸੀ।
ਇਹ ਵੀ ਪੜ੍ਹੋ- ਟੈਰਿਫ਼ਾਂ ਦੀ ਖਿੱਚੋਤਾਣ ਵਿਚਾਲੇ ਭਾਰਤ-ਅਮਰੀਕਾ ਦਾ ਵੱਡਾ ਕਦਮ ! 10 ਸਾਲ ਦੇ ਰੱਖਿਆ ਸਮਝੌਤੇ 'ਤੇ ਕੀਤੇ ਦਸਤਖ਼ਤ
ਟੈਰਿਫ਼ਾਂ ਦੀ ਖਿੱਚੋਤਾਣ ਵਿਚਾਲੇ ਭਾਰਤ-ਅਮਰੀਕਾ ਦਾ ਵੱਡਾ ਕਦਮ ! 10 ਸਾਲ ਦੇ ਰੱਖਿਆ ਸਮਝੌਤੇ 'ਤੇ ਕੀਤੇ ਦਸਤਖ਼ਤ
NEXT STORY