ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੈਰਾਨੀਜਨਕ ਫ਼ੈਸਲਾ ਕਰਦੇ ਹੋਏ ਪ੍ਰਮਾਣੂ ਹਥਿਆਰਾਂ ਦੀ ਤੁਰੰਤ ਜਾਂਚ (Testing) ਸ਼ੁਰੂ ਕਰਨ ਦਾ ਆਦੇਸ਼ ਦਿੱਤੇ ਹਨ। ਇਹ ਕਦਮ ਅਮਰੀਕਾ ਦੁਆਰਾ 1992 ਤੋਂ ਚੱਲ ਰਹੀ ਪਰਮਾਣੂ ਟੈਸਟਿੰਗ 'ਤੇ 33 ਸਾਲ ਪੁਰਾਣੀ ਰੋਕ ਖ਼ਤਮ ਹੋ ਗਈ ਹੈ।
ਰਾਸ਼ਟਰਪਤੀ ਟਰੰਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਟ੍ਰੁੱਥ ਸੋਸ਼ਲ’ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਰੱਖਿਆ ਮੰਤਰਾਲੇ, ਜਿਸ ਨੂੰ ਉਨ੍ਹਾਂ ਨੇ ‘ਡਿਪਾਰਟਮੈਂਟ ਆਫ਼ ਵਾਰ’ ਕਿਹਾ, ਨੂੰ ਨਿਰਦੇਸ਼ ਦਿੱਤਾ ਕਿ ਪ੍ਰਮਾਣੂ ਹਥਿਆਰਾਂ ਦੀ ਟੈਸਟਿੰਗ ਤੁਰੰਤ ਸ਼ੁਰੂ ਕੀਤੀ ਜਾਵੇ, ਤਾਂ ਜੋ ਚੀਨ ਅਤੇ ਰੂਸ ਦੇ ਬਰਾਬਰ ਪੱਧਰ 'ਤੇ ਆਇਆ ਜਾ ਸਕੇ। ਟਰੰਪ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਟੈਸਟਿੰਗ ਪ੍ਰੋਗਰਾਮਾਂ ਦੇ ਮੱਦੇਨਜ਼ਰ, ਉਨ੍ਹਾਂ ਕੋਲ ਅਜਿਹਾ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ, ਹਾਲਾਂਕਿ ਉਨ੍ਹਾਂ ਨੂੰ ਇਸ ਦੀ ਵਿਨਾਸ਼ਕਾਰੀ ਸ਼ਕਤੀ ਕਾਰਨ ਅਜਿਹਾ ਕਰਨਾ ਬਹੁਤ ਬੁਰਾ ਲੱਗਦਾ ਸੀ।
ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਕੋਲ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਮਾਣੂ ਹਥਿਆਰ ਹਨ। 'ਇੰਟਰਨੈਸ਼ਨਲ ਕੈਂਪੇਨ ਟੂ ਐਬੋਲਿਸ਼ ਨਿਊਕਲੀਅਰ ਵੈਪਨਸ' ਦੇ ਅਨੁਸਾਰ, ਰੂਸ ਕੋਲ ਵਰਤਮਾਨ ਵਿੱਚ ਸਭ ਤੋਂ ਵੱਧ, 5,500 ਤੋਂ ਵੱਧ ਪ੍ਰਮਾਣੂ ਵਾਰਹੈੱਡ ਹਨ, ਜਦੋਂ ਕਿ ਅਮਰੀਕਾ ਕੋਲ ਲਗਭਗ 5,044 ਹਨ।

ਇਹ ਵੀ ਪੜ੍ਹੋ- ਜੰਗਬੰਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਹਮਲਾ ! 104 ਲੋਕਾਂ ਦੀ ਮੌਤ, ਸੈਂਕੜੇ ਹੋਰ ਜ਼ਖ਼ਮੀ
ਟਰੰਪ ਦਾ ਇਹ ਆਦੇਸ਼ ਅਜਿਹੇ ਸਮੇਂ ਆਇਆ ਹੈ ਜਦੋਂ ਦੁਨੀਆ ਭਰ ਵਿੱਚ ਤਣਾਅ ਵਧਿਆ ਹੋਇਆ ਹੈ। ਇਸ ਤੋਂ ਪਹਿਲਾਂ ਹਾਲ ਹੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਫੌਜ ਨੂੰ ਪ੍ਰਮਾਣੂ ਹਮਲੇ ਦਾ ਅਭਿਆਸ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸ ਅਭਿਆਸ ਵਿੱਚ ਇੰਟਰ ਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) 'ਯਾਰਸ' ਅਤੇ ਪਣਡੁੱਬੀ ਤੋਂ ਦਾਗੀ ਗਈ ICBM 'ਸਿਨੇਵਾ' ਦਾ ਪ੍ਰੀਖਣ ਸ਼ਾਮਲ ਸੀ। ਟਰੰਪ ਨੇ ਪੁਤਿਨ ਦੇ ਹਾਲ ਹੀ ਦੇ ਮਿਜ਼ਾਈਲ ਪ੍ਰੀਖਣ ਨੂੰ ਅਣ-ਉਚਿਤ ਦੱਸਿਆ ਸੀ।
ਇਸ ਤੋਂ ਇਲਾਵਾ ਚੀਨ ਵੀ ਤੇਜ਼ੀ ਨਾਲ ਆਪਣੀ ਪ੍ਰਮਾਣੂ ਸਮਰੱਥਾ ਵਧਾ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਚੀਨ ਕੋਲ ਵਰਤਮਾਨ ਵਿੱਚ ਲਗਭਗ 600 ਪ੍ਰਮਾਣੂ ਹਥਿਆਰ ਹਨ ਅਤੇ ਇਹ ਸੰਖਿਆ 2030 ਤੱਕ 1,000 ਤੱਕ ਪਹੁੰਚ ਸਕਦੀ ਹੈ।
ਟਰੰਪ ਦੇ ਇਸ ਆਦੇਸ਼ ਦੀ ਟਾਈਮਿੰਗ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਇਹ ਐਲਾਨ ਟਰੰਪ ਦੀ ਵੀਰਵਾਰ ਨੂੰ ਦੱਖਣੀ ਕੋਰੀਆ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਤੈਅ ਮੁਲਾਕਾਤ ਤੋਂ ਕੁਝ ਮਿੰਟ ਪਹਿਲਾਂ ਆਇਆ ਹੈ। ਇਸ ਫੈਸਲੇ ਨੇ ਅੰਤਰਰਾਸ਼ਟਰੀ ਪੱਧਰ 'ਤੇ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਕਦਮ ਵਿਸ਼ਵ ਪ੍ਰਮਾਣੂ ਨਿਰ-ਹਥਿਆਰੀਕਰਨ ਦੇ ਯਤਨਾਂ ਦੇ ਉਲਟ ਹੈ ਅਤੇ ਗਲੋਬਲ ਹਥਿਆਰਾਂ ਦੀ ਦੌੜ (arms race) ਨੂੰ ਭੜਕਾ ਸਕਦਾ ਹੈ। ਇਸ ਤੋਂ ਇਲਾਵਾ ਪ੍ਰਮਾਣੂ ਪ੍ਰੀਖਣ ਸ਼ੁਰੂ ਕਰਨ ਦਾ ਇਹ ਨਿਰਦੇਸ਼ ਨਿਊਕਲੀਅਰ ਨਾਨ-ਪ੍ਰੋਲੀਫਰੇਸ਼ਨ ਟ੍ਰੀਟੀ (NPT) ਦੀ ਉਲੰਘਣਾ ਵੀ ਹੋ ਸਕਦਾ ਹੈ, ਕਿਉਂਕਿ ਅਮਰੀਕਾ ਨੇ 1992 ਵਿੱਚ ਹੀ ਪ੍ਰੀਖਣ ਰੋਕਣ ਦਾ ਐਲਾਨ ਕੀਤਾ ਸੀ। ਅਮਰੀਕਾ ਨੇ ਆਖਰੀ ਵਾਰ 23 ਸਤੰਬਰ 1992 ਨੂੰ ਨੇਵਾਦਾ ਵਿੱਚ ਆਪਣਾ ਪ੍ਰਮਾਣੂ ਪ੍ਰੀਖਣ ਕੀਤਾ ਸੀ।
ਇਹ ਵੀ ਪੜ੍ਹੋ- ਅਮਰੀਕੀ ਪ੍ਰਸ਼ਾਸਨ ਵੱਲੋਂ ਇਕ ਹੋਰ ਕਰਾਰਾ ਝਟਕਾ ! ਲੱਖਾਂ ਪ੍ਰਵਾਸੀਆਂ ਲਈ ਵੱਜੀ ਖ਼ਤਰੇ ਦੀ ਘੰਟੀ
40,000 ਘੰਟਿਆਂ ’ਚ ਤਿਆਰ ਹੋਈ ਮਿਲਕੀ ਵੇਅ ਦੀ ਇਹ ਤਸਵੀਰ
NEXT STORY