ਇਜ਼ਰਾਈਲ - 46 ਦਿਨਾਂ ਤੋਂ ਜਾਰੀ ਇਜ਼ਰਾਈਲ-ਹਮਾਸ ਯੁੱਧ ਵਿਚ ਚਾਰ ਦਿਨਾਂ ਦੇ ਸੰਘਰਸ਼ ਵਿਰਾਮ ਦੀ ਗੱਲ ਬਣੀ ਹੈ। ਸਮਝੌਤੇ ਦੇ ਤਹਿਤ ਅੱਤਵਾਦੀ ਸੰਗਠਨ ਹਮਾਸ 7 ਅਕਤੂਬਰ ਨੂੰ ਅਗਵਾ ਕਰਕੇ ਬੰਧਕ ਬਣਾਏ ਗਏ ਲੋਕਾਂ 'ਚੋਂ 50 ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰੇਗਾ, ਇਸਦੇ ਬਦਲੇ ਇਜ਼ਰਾਈਲ ਆਪਣੀਆਂ ਜੇਲ੍ਹਾਂ 'ਚ 150 ਫਲਸਤੀ ਔਰਤਾਂ ਅਤੇ ਬੱਚਿਆਂ ਨੂੰ ਛੱਡੇਗਾ। ਹੱਤਿਆ ਦੇ ਜਵਾਬ 'ਚ ਬੰਦੀ ਕਿਸੇ ਵੀ ਕੈਦੀ ਦੀ ਇਜ਼ਰਾਈਲੀ ਜੇਲ੍ਹ ਤੋਂ ਰਿਹਾਈ ਨਹੀਂ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਅਣਖ ਦੀ ਖਾਤਰ ਭਰਾ ਨੇ ਭੈਣ ਅਤੇ ਉਸ ਦੇ ਪ੍ਰੇਮੀ ਦਾ ਕੀਤਾ ਕਤਲ
ਸੰਘਰਸ਼ ਵਿਰਾਮ ਸਮਝੌਤੇ 'ਤੇ ਵਿਸ਼ਵ ਭਰ 'ਚ ਖੁਸ਼ੀ
ਬੰਧਕਾਂ-ਕੈਦੀਆਂ ਦੀ ਇਹ ਅਦਲਾ ਬਦਲੀ ਗਾਜਾ ਪੱਟੀ 'ਚ ਸੰਘਰਸ਼ ਵਿਰਾਮ ਦੌਰਾਨ ਹੋਵੇਗੀ। ਹਾਲਾਂਕਿ ਯੁੱਧ ਵਿਰਾਮ ਲਾਗੂ ਹੋਣ ਤੋਂ ਪਹਿਲਾ ਗਾਜਾ 'ਚ ਇਜ਼ਰਾਈਲੀ ਸੈਨਾ ਦੇ ਖ਼ਤਰਨਾਕ ਹਮਲੇ ਅਤੇ ਹਮਾਸ ਦੁਆਰਾ ਉਸ ਦਾ ਵਿਰੋਧ ਜਾਰੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਜ਼ੋਰ ਦੇਣ 'ਤੇ ਕਤਰ 'ਚ ਸੰਘਰਸ਼ ਵਿਰਾਮ ਸਮਝੌਤੇ 'ਤੇ ਭਾਰਤ ਸਮੇਤ ਪੂਰੀ ਦੁਨੀਆ ਨੇ ਖੁਸ਼ੀ ਜਤਾਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਧਿਐਨ 'ਚ ਖ਼ੁਲਾਸਾ: ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 7 ਲੱਖ ਤੋਂ ਵਧੇਰੇ ਭਾਰਤੀ
ਇਸ ਨਾਲ ਗਾਜਾ 'ਚ ਇਜ਼ਰਾਈਲੀ ਹਮਲਿਆਂ 'ਚ ਮਾਰੇ ਜਾ ਰਹੇ ਨਿਰਦੋਸ਼ ਲੋਾਂ ਦੀ ਜਾਨ ਬਚੇਗੀ, ਨਾਲ ਹੀ ਉਥੇ ਦੀ 23 ਲੱਖ ਆਬਾਦੀ ਦੇ ਜੀਵਨ ਦੀਆਂ ਮੁਸ਼ਕਿਲਾਂ ਘੱਟ ਹੋਣਗੀਆਂ। ਇਸ ਨਾਲ ਮਹੀਨਿਆਂ-ਸਾਲਾਂ ਤੋਂ ਮਾਮੂਲੀ ਅਪਰਾਧਾਂ 'ਚ ਇਜ਼ਰਾਈਲੀ ਜੇਲ੍ਹਾਂ 'ਚ ਬੰਦ ਫਲਸਤੀਨੀ ਔਰਤਾਂ ਅਤੇ ਬੱਚਿਆਂ ਦੀ ਰਿਹਾਈ ਸੰਭਵ ਹੋਵੇਗੀ। ਬਦਲੇ 'ਚ ਡੇਢ ਮਹੀਨਿਆਂ ਤੋਂ ਹਮਾਸ ਦੇ ਬੰਧਕ ਬਣੇ ਇਜ਼ਰਾਈਲੀ ਨਾਗਰਿਕਾਂ ਦੇ ਘਰ ਵਾਪਸੀ ਹੋਵੇਗੀ।
4 ਦਿਨਾਂ 'ਚ ਹੋਵੇਗੀ 50 ਇਜ਼ਰਾਈਲੀ ਬੰਧਕਾਂ ਦੀ ਰਿਹਾਈ
ਇਜ਼ਰਾਇਲੀ ਸਰਕਾਰ ਨੇ ਕਿਹਾ ਹੈ ਕਿ ਜੰਗਬੰਦੀ ਦੇ ਚਾਰ ਦਿਨਾਂ ਅੰਦਰ 50 ਇਜ਼ਰਾਈਲੀ ਬੰਧਕਾਂ ਦੀ ਰਿਹਾਈ ਹੋ ਜਾਵੇਗੀ। ਇਸ ਮਗਰੋਂ ਹਰ ਰੋਜ਼ 10 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ, ਜੰਗਬੰਦੀ ਇੱਕ ਦਿਨ ਵਧ ਜਾਵੇਗੀ। ਜੰਗਬੰਦੀ ਉਨ੍ਹਾਂ ਦਿਨਾਂ ਤੱਕ ਵਧੇਗੀ ਜਦੋਂ ਹਮਾਸ 10 ਬੰਧਕਾਂ ਨੂੰ ਰਿਹਾਅ ਕਰੇਗਾ। ਮੰਨਿਆ ਜਾ ਰਿਹਾ ਹੈ ਕਿ 7 ਅਕਤੂਬਰ ਨੂੰ ਇਜ਼ਰਾਈਲ ਤੋਂ ਅਗਵਾ ਕੀਤੇ ਗਏ 240 ਲੋਕ ਇਸ ਸਮੇਂ ਹਮਾਸ ਦੇ ਬੰਧਕ ਹਨ। ਅਗਵਾ ਕੀਤੇ ਗਏ ਲੋਕਾਂ 'ਚੋਂ 5 ਔਰਤਾਂ ਨੂੰ ਹਮਾਸ ਵੱਲੋਂ ਹੁਣ ਤੱਕ ਰਿਹਾਅ ਕੀਤਾ ਗਿਆ ਹੈ ਜਦੋਂਕਿ 2 ਔਰਤਾਂ ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਧਿਐਨ 'ਚ ਖ਼ੁਲਾਸਾ: ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 7 ਲੱਖ ਤੋਂ ਵਧੇਰੇ ਭਾਰਤੀ
ਸਰਕਾਰ ਨੇ ਦੂਜੇ ਉਦੇਸ਼ ਬਾਰੇ ਵੀ ਸਪੱਸ਼ਟ ਕੀਤਾ ਹੈ ਕਿ ਉਹ ਹਮਾਸ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਆਪਣੇ ਐਲਾਨ 'ਤੇ ਕਾਇਮ ਹੈ। ਇਹ ਉਦੇਸ਼ ਜੰਗਬੰਦੀ ਤੋਂ ਬਾਅਦ ਪੂਰਾ ਹੋ ਜਾਵੇਗਾ। 7 ਅਕਤੂਬਰ ਨੂੰ ਇਜ਼ਰਾਈਲੀ ਸ਼ਹਿਰਾਂ 'ਤੇ ਹਮਾਸ ਦੇ ਹਮਲਿਆਂ 'ਚ 1,200 ਲੋਕ ਮਾਰੇ ਗਏ ਸਨ, ਜਦੋਂ ਕਿ ਉਸ ਸਮੇਂ ਤੋਂ ਚੱਲ ਰਹੀ ਇਜ਼ਰਾਈਲੀ ਫੌਜੀ ਕਾਰਵਾਈ 'ਚ ਲਗਭਗ 14,000 ਫਲਸਤੀਨੀ ਮਾਰੇ ਜਾ ਚੁੱਕੇ ਹਨ।
1 ਹੋਰ ਹਸਪਤਾਲ 'ਤੇ ਇਜ਼ਰਾਈਲੀ ਕਾਰਵਾਈ, 4 ਦੀ ਮੌਤ
ਇਜ਼ਰਾਈਲੀ ਫੌਜ ਨੇ ਗਾਜ਼ਾ ਦੇ ਅਲ ਅਵਦਾ ਹਸਪਤਾਲ 'ਤੇ ਕਾਰਵਾਈ ਕੀਤੀ ਹੈ। ਇਸ ਹਮਲੇ 'ਚ ਤਿੰਨ ਡਾਕਟਰਾਂ ਅਤੇ ਇੱਕ ਸੇਵਾਦਾਰ ਦੇ ਮਾਰੇ ਜਾਣ ਦੀ ਖ਼ਬਰ ਹੈ। ਇਜ਼ਰਾਈਲੀ ਫੌਜ ਨੇ ਇਸ ਕਾਰਵਾਈ 'ਤੇ ਕੋਈ ਪ੍ਰਤੀਕਿਰਿਆ ਨਹੀਂ ਜ਼ਾਹਰ ਕੀਤੀ ਹੈ। ਪੱਛਮੀ ਕੰਢੇ ਦੇ ਤੁਲਕਾਰਮ ਸ਼ਰਨਾਰਥੀ ਕੈਂਪ 'ਤੇ ਕਾਰਵਾਈ ਦੌਰਾਨ 6 ਫਲਸਤੀਨੀ ਮਾਰੇ ਗਏ ਹਨ। ਸੁਰੱਖਿਆ ਬਲਾਂ ਵੱਲੋਂ ਉੱਥੇ ਤਲਾਸ਼ੀ ਲੈਣ ਦੇ ਵਿਰੋਧ 'ਚ ਹਿੰਸਾ ਭੜਕਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਮੀਡੀਆ ਦਾ ਦਾਅਵਾ : ਖਾਲਿਸਤਾਨੀ ਅੱਤਵਾਦੀ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨਿਊਯਾਰਕ ’ਚ ਅਸਫਲ
NEXT STORY