ਵਾਸ਼ਿੰਗਟਨ (ਇੰਟ.) – ਅਮਰੀਕੀ ਮੀਡੀਆ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਸਿੱਖ ਵੱਖਵਾਦੀ ਅਮਰੀਕੀ ਤੇ ਕੈਨੇਡਿਆਈ ਨਾਗਰਿਕ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨੂੰ ਅਸਫਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੈਨੇਡਾ ਵਿਚ ਅੱਤਵਾਦੀ ਹਰਦੀਪ ਨਿੱਝਰ ਦੀ ਜੂਨ ’ਚ ਗੁਰਦੁਆਰਾ ਕੰਪਲੈਕਸ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : Sahara ਦੇ ਫੰਡਾਂ 'ਤੇ ਕਬਜ਼ਾ ਕਰ ਸਕਦੀ ਹੈ ਸਰਕਾਰ, 11 ਸਾਲਾਂ ਤੋਂ ਖਾਤੇ 'ਚ ਪਈ ਕਰੋੜਾਂ ਰੁਪਏ ਦੀ ਪੂੰਜੀ
ਅਮਰੀਕਾ ਨੇ ਭਾਰਤ ਨੂੰ ਦਿੱਤੀ ਸੀ ਚਿਤਾਵਨੀ
ਰਿਪੋਰਟ ਵਿਚ ਮਾਮਲੇ ਨਾਲ ਜੁੜੇ ਜਾਣਕਾਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਮਰੀਕਾ ਨੇ ਇਸ ਸਾਜ਼ਿਸ਼ ਵਿਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਾਉਂਦੇ ਹੋਏ ਉਸ ਨੂੰ ਚਿਤਾਵਨੀ ਵੀ ਦਿੱਤੀ ਸੀ। ਹਾਲਾਂਕਿ ਰਿਪੋਰਟ ਵਿਚ ਇਹ ਨਹੀਂ ਦੱਸਿਆ ਗਿਆ ਕਿ ਮਾਮਲਾ ਕਦੋਂ ਦਾ ਹੈ। ਰਿਪੋਰਟ ਵਿਚ ਮਾਮਲੇ ਨਾਲ ਜੁੜੇ ਜਾਣਕਾਰਾਂ ਦੇ ਨਾਂ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਗਿਆ ਹੈ ਕਿ ਸਾਜ਼ਿਸ਼ ਤਹਿਤ ਪੰਨੂ ਦੀ ਹੱਤਿਆ ਨਿਊਯਾਰਕ ’ਚ ਹੋਣੀ ਸੀ। ਰਿਪੋਰਟ ਮੁਤਾਬਕ ਜੂਨ ਵਿਚ ਵੈਨਕੂਵਰ ’ਚ ਮਾਰੇ ਗਏ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਅਮਰੀਕਾ ਨੇ ਕੁਝ ਸਹਾਇਕਾਂ ਨੂੰ ਸਾਜ਼ਿਸ਼ ਬਾਰੇ ਜਾਣਕਾਰੀ ਦਿੱਤੀ ਸੀ।
ਇਹ ਵੀ ਪੜ੍ਹੋ : Indigo ਦੇ ਸਟਾਫ਼ ਮੈਂਬਰਾਂ ਦਾ 6 ਯਾਤਰੀਆਂ ਨਾਲ ਦੁਰਵਿਵਹਾਰ, ਝੂਠ ਬੋਲ ਕੇ ਫਲਾਈਟ ਤੋਂ ਉਤਾਰਿਆ
ਨਿਆਂ ਵਿਭਾਗ ’ਚ ਵਿਚਾਰ-ਅਧੀਨ ਹੈ ਮਾਮਲਾ
ਇਸ ਮਾਮਲੇ ’ਚ ਇਕ ਕਥਿਤ ਮੁਲਜ਼ਮ ਖਿਲਾਫ ਨਿਊਯਾਰਕ ਡਿਸਟ੍ਰਿਕਟ ਕੋਰਟ ਵਿਚ ਸੀਲਬੰਦ ਕੇਸ ਦਾਇਰ ਕੀਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਨਿਆਂ ਵਿਭਾਗ ਅਜੇ ਇਸ ਗੱਲ ’ਤੇ ਬਹਿਸ ਕਰ ਰਿਹਾ ਹੈ ਕਿ ਕੀ ਇਸ ਸੀਲਬੰਦ ਕੇਸ ਨੂੰ ਹੁਣੇ ਖੋਲ੍ਹਿਆ ਜਾਵੇ ਜਾਂ ਨਾ। ਚਰਚਾ ਕੀਤੀ ਜਾ ਰਹੀ ਹੈ ਕਿ ਦੋਸ਼ਾਂ ਨੂੰ ਜਨਤਕ ਨਾ ਕੀਤਾ ਜਾਵੇ ਜਾਂ ਅੱਤਵਾਦੀ ਨਿੱਝਰ ਦੀ ਹੱਤਿਆ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਸੀਲਬੰਦ ਰਿਪੋਰਟ ਖੋਲ੍ਹੀ ਜਾਵੇ। ਅਮਰੀਕੀ ਮੀਡੀਆ ਨੇ ਇਸ ਮਾਮਲੇ ਦਾ ਖੁਲਾਸਾ ਅਜਿਹੇ ਵੇਲੇ ਕੀਤਾ ਹੈ ਜਦੋਂ ਕੈਨੇਡਾ ਤੇ ਭਾਰਤ ਵਿਚਾਲੇ ਡਿਪਲੋਮੈਟਿਕ ਵਿਵਾਦ ਚੱਲ ਰਿਹਾ ਹੈ। ਇਹ ਸਾਰਾ ਵਿਵਾਦ ਕੈਨੇਡਾ ’ਚ ਜੂਨ ਮਹੀਨੇ ਵਿਚ ਮਾਰੇ ਗਏ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਪੈਦਾ ਹੋਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਮੌਤ ’ਚ ਭਾਰਤ ਦਾ ਹੱਥ ਹੋਣ ਦੇ ਦੋਸ਼ ਲਾਏ ਹਨ।
ਇਹ ਵੀ ਪੜ੍ਹੋ : ਬੰਪਰ ਕਮਾਈ ਦਾ ਸ਼ਾਨਦਾਰ ਮੌਕਾ , ਅਗਲੇ ਹਫ਼ਤੇ TATA ਸਣੇ ਇਹ 5 ਕੰਪਨੀਆਂ ਲਿਆ ਰਹੀਆਂ IPO
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ 'ਚ Binance ਦੇਣਗੇ 4.3 ਬਿਲੀਅਨ ਡਾਲਰ ਦਾ ਜੁਰਮਾਨਾ
NEXT STORY