ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਦੀ ਹਵਾਈ ਫ਼ੌਜ ਨੇ ਸ਼ੁੱਕਰਵਾਰ ਨੂੰ ਦੱਖਣੀ ਲਿਬਨਾਨ ਦੇ ਕਈ ਇਲਾਕਿਆਂ ’ਤੇ ਹਮਲੇ ਕੀਤੇ। ਇਸ ਤੋਂ ਪਹਿਲਾਂ ਫ਼ੌਜ ਨੇ 9 ਪਿੰਡਾਂ ਦੇ ਲੋਕਾਂ ਲਈ ਇਲਾਕਾ ਖਾਲੀ ਕਰਨ ਦੀ ਚਿਤਾਵਨੀ ਜਾਰੀ ਕੀਤੀ ਸੀ।
ਇਨ੍ਹਾਂ ਵਿਚੋਂ ਇਕ ਪਿੰਡ ਕਾਫੀ ਹੱਦ ਤੱਕ ਤਬਾਹੀ ਤੋਂ ਬਚਿਆ ਹੋਇਆ ਹੈ, ਜਿਥੇ 3 ਮਹੀਨਿਆਂ ਦੀ ਜੰਗ ਕਾਰਨ ਉੱਜੜੇ ਹਜ਼ਾਰਾਂ ਲੋਕਾਂ ਨੇ ਸ਼ਰਨ ਲਈ ਹੋਈ ਹੈ। ਇਜ਼ਰਾਈਲੀ ਫ਼ੌਜ ਦੀ ਚਿਤਾਵਨੀ ਤੋਂ ਬਾਅਦ ਸੈਂਕੜੇ ਪਰਿਵਾਰਾਂ ਨੂੰ ਇਲਾਕਾ ਛੱਡਣਾ ਪਿਆ। ਲਿਬਨਾਨ ਦੀ ਸਰਕਾਰੀ ਖ਼ਬਰ ਏਜੰਸੀ ਮੁਤਾਬਕ ਇਨ੍ਹਾਂ ਹਮਲਿਆਂ ਵਿਚ 6 ਲੋਕਾਂ ਦੀ ਮੌਤ ਹੋ ਗਈ।
ਇਹ ਹਮਲੇ ਕੱਟੜਪੰਥੀ ਸਮੂਹ ਹਿਜ਼ਬੁੱਲਾ ਵੱਲੋਂ ਇਜ਼ਰਾਈਲ ਅਤੇ ਲਿਬਨਾਨੀ ਸਰਕਾਰ ਵਿਚਾਲੇ ਹੋਏ ਤਾਜ਼ਾ ਜੰਗਬੰਦੀ ਸਮਝੌਤੇ ਨੂੰ ਖਾਰਜ ਕਰਨ ਅਤੇ ਲਿਬਨਾਨ ਤੋਂ ਇਜ਼ਰਾਈਲ ਦੇ ਪੂਰੀ ਤਰ੍ਹਾਂ ਪਿੱਛੇ ਹਟਣ ਦੀ ਮੰਗ ਕਰਨ ਤੋਂ ਇਕ ਦਿਨ ਬਾਅਦ ਹੋਏ ਹਨ।
ਇਹ ਵੀ ਪੜ੍ਹੋ- ਪ੍ਰਵਾਸੀਆਂ ਨੂੰ ਖੁੱਲ੍ਹ ਕੇ ਵੀਜ਼ੇ ਦੇਵੇਗਾ ਕੈਨੇਡਾ ! 'ਮੰਦੀ' ਨਾਲ ਜੂਝ ਰਿਹਾ ਦੇਸ਼, PM ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੰਪ ਦਾ ਵੱਡਾ ਫ਼ੈਸਲਾ, ਕੁਵੈਤ ਸਣੇ ਤਿੰਨ ਦੇਸ਼ਾਂ ਨੂੰ ਅਮਰੀਕਾ ਦੇਵੇਗਾ 3 ਬਿਲੀਅਨ ਡਾਲਰ ਦੇ ਹਥਿਆਰ
NEXT STORY