ਯੇਰੂਸ਼ਲਮ (ਵਾਰਤਾ): ਇਜ਼ਰਾਈਲ ਨੇ ਸੋਮਵਾਰ ਨੂੰ ਤਿੰਨ ਦੇਸ਼ਾਂ ਬੁਲਗਾਰੀਆ, ਬ੍ਰਾਜ਼ੀਲ ਅਤੇ ਤੁਰਕੀ 'ਤੇ ਲਗਾਈ ਕੋਰੋਨਾ ਪਾਬੰਦੀ ਹਟਾ ਲਈ ਹੈ। ਹੁਣ ਇਜ਼ਰਾਇਲੀ ਨਾਗਰਿਕ ਇਹਨਾਂ ਦੇਸ਼ਾਂ ਦੀ ਯਾਤਰਾ 'ਤੇ ਜਾ ਸਕਦੇ ਹਨ। ਇਹਨਾਂ ਦੇਸ਼ਾਂ ਵਿਚ ਕੋਰੋਨਾ ਮਾਮਲਿਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਸਨ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣਾ ਫਿਲਹਾਲ ਸੰਭਵ ਨਹੀਂ : ਜੈਸਿੰਡਾ ਅਰਡਰਨ
ਇਜ਼ਰਾਇਲੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਹ ਤਿੰਨੇ ਦੇਸ਼ ਇਜ਼ਰਾਇਲੀ ਸੈਲਾਨੀਆਂ ਦੇ ਪਸੰਦੀਦਾ ਸਥਾਨ ਹਨ। ਇਹਨਾਂ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਇੱਥੇ ਇਜ਼ਰਾਇਲੀ ਲੋਕਾਂ ਨੂੰ ਜਾਣ ਤੋਂ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੇ ਨਾਲ ਹੀ ਹੁਣ ਇਜ਼ਰਾਈਲ ਆਉਣ ਵਾਲੇ ਸੈਲਾਨੀਆਂ ਨੂੰ ਸਿਰਫ 24 ਘੰਟਿਆਂ ਦੇ ਕੁਆਰੰਟੀਨ ਦਾ ਪਾਲਣ ਕਰਨਾ ਹੋਵੇਗਾ ਜਦੋਂ ਤੱਕ ਉਹਨਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ।
ਸਕਾਟਲੈਂਡ ਦੀ ਮਹਾਰਾਣੀ ਮੈਰੀ ਦੇ 400 ਸਾਲ ਪੁਰਾਣੇ ਵਾਲਾਂ ਦੀ ਹੋਵੇਗੀ ਨੀਲਾਮੀ
NEXT STORY