ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਮਹਾਰਾਣੀ ਮੈਰੀ ਦੇ ਤਕਰੀਬਨ 400 ਸਾਲ ਪੁਰਾਣੇ ਕੱਟੇ ਹੋਏ ਵਾਲਾਂ ਦੀ ਨੀਲਾਮੀ ਕੀਤੀ ਜਾਵੇਗੀ। ‘ਮੈਰੀ ਕਵੀਨ ਆਫ ਸਕਾਟਿਸ਼’ ਦੇ ਕੱਟੇ ਹੋਏ ਵਾਲ ਨੀਲਾਮੀ ਲਈ ਤਿਆਰ ਕੀਤੇ ਗਏ ਹਨ । ਇਹ ਵਾਲ 16ਵੀਂ ਸਦੀ ਵੇਲੇ ਦੇ 400 ਸਾਲ ਤੋਂ ਵੱਧ ਪੁਰਾਣੇ ਹਨ ਅਤੇ ਮਹਾਰਾਣੀ ਮੈਰੀ ਦੇ ਵਾਲਾਂ ਦੇ ਲੰਬੇ ਹਿੱਸੇ ਤੋਂ ਕੱਟੇ ਗਏ ਹਨ। ਮੈਰੀ ਨੇ 1542 ’ਚ ਆਪਣੇ ਪਿਤਾ ਜੇਮਜ਼ ਪੰਜਵੇਂ ਦੀ ਮੌਤ ਤੋਂ ਬਾਅਦ ਸਿਰਫ ਛੇ ਦਿਨਾਂ ਦੀ ਉਮਰ ਤੋਂ ਸਕਾਟਲੈਂਡ ਦੀ ਰਾਣੀ ਵਜੋਂ ਰਾਜ ਕੀਤਾ।
ਉਸ ਨੂੰ ਬਾਅਦ ’ਚ ਉਸ ਦੀ ਚਚੇਰੀ ਭੈਣ, ਇੰਗਲੈਂਡ ਦੀ ਐਲਿਜ਼ਾਬੇਥ ਪਹਿਲੀ ਵੱਲੋਂ 1567 ’ਚ ਗੱਦੀ ਦੀ ਦਾਅਵੇਦਾਰ ਦੇ ਤੌਰ ’ਤੇ ਨਿਰਣਾ ਕੀਤੇ ਜਾਣ ਅਤੇ ਬਹੁਤ ਸਾਰੇ ਅੰਗਰੇਜ਼ੀ ਕੈਥੋਲਿਕਾਂ ਦਾ ਸਮਰਥਨ ਜਿੱਤਣ ਤੋਂ ਬਾਅਦ ਉਸ ਨੂੰ ਤਿਆਗ ਕਰਨ ਲਈ ਮਜਬੂਰ ਕੀਤਾ। ਮੈਰੀ ਨੂੰ ਫਰਵਰੀ 1587 ’ਚ ਐਲਿਜ਼ਾਬੈਥ ਨੂੰ ਮਾਰਨ ਦੀ ਸਾਜ਼ਿਸ਼ ਰਚਣ ਤੋਂ ਬਾਅਦ 45 ਸਾਲ ਦੀ ਉਮਰ ’ਚ ਸਿਰ ਕਲਮ ਕਰ ਕੇ ਮਾਰ ਦਿੱਤਾ ਗਿਆ ਸੀ। ਮੈਰੀ ਦੇ ਵਾਲ ਹੁਣ ਸ਼ਾਹੀ ਸਾਮਾਨ ਦੇ ਸੰਗ੍ਰਹਿਕਾਂ ਨੂੰ ਵੇਚੇ ਜਾਣੇ ਹਨ, ਜਿਨ੍ਹਾਂ ਦੀ ਕੀਮਤ 399 ਪੌਂਡ ਪ੍ਰਤੀ ਅੱਧਾ ਇੰਚ ਹੈ।
ਯੂਕੇ: ਫ਼ੌਜ ਨੇ ਟੈਂਕਰਾਂ ਨਾਲ ਤੇਲ ਸਪਲਾਈ ਕਰਨ ਦੀ ਕੀਤੀ ਸ਼ੁਰੂਆਤ
NEXT STORY