ਯਰੂਸ਼ਲਮ— ਵਿਵਦਾਦਿਤ ਮੈਟਲ ਡਿਟੈਕਟਰ ਹਟਾਉਣ ਦੇ ਫੈਸਲੇ ਦੇ ਬਾਵਜੂਦ ਯਰੂਸ਼ਲਮ 'ਚ ਮੁਸਲਮਾਨ ਪਵਿੱਤਰ ਥਾਂ ਦਾ ਬਾਈਕਾਟ ਕਰ ਰਹੇ ਹਨ। ਟੈਂਪਲ ਮਾਊਂਟ ਜਾਂ ਹਰਮ ਅਲ ਸ਼ਰੀਫ ਦੇ ਨਾਂ ਨਾਲ ਮਸ਼ਹੂਰ ਇਸ ਥਾਂ 'ਤੇ 14 ਜੁਲਾਈ ਨੂੰ ਦੋ ਇਜ਼ਰਾਇਲੀ ਪੁਲਸ ਕਰਮੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਹਾਦਸੇ ਤੋਂ ਬਾਅਦ ਇਜ਼ਰਾਇਲੀ ਅਧਿਕਾਰੀਆਂ ਨੇ ਪਵਿੱਤਰ ਸਥਾਨ 'ਤੇ ਮੈਟਲ ਡਿਟੈਕਟਰ ਲਗਾ ਦਿੱਤੇ ਸੀ। ਇਸ ਦੇ ਵਿਰੋਧ 'ਚ ਫਲਸਤੀਨੀ ਨਾਗਰਿਕਾਂ ਨੇ ਇਕ ਹਫਤੇ ਤਕ ਜਮ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮੈਟਲ ਡਿਟੈਕਟਰ ਲਗਾ ਕੇ ਅਲ-ਅਕਸਾ ਮਸਜਿਦ 'ਚ ਦਾਖਲ ਹੋਣ ਦੇ ਉਨ੍ਹਾਂ ਦੇ ਅਧਿਕਾਰ 'ਤੇ ਪਾਬੰਦੀ ਲਗਾਈ ਗਈ ਹੈ।
ਫਲਸਤੀਨੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਡਾਕਟਰ ਮੁਸਤਫਾ ਬਗੂਟੀ ਨੇ ਕਿਹਾ ਹੈ ਕਿ ਲੋਕ ਹੁਣ ਮਸਜਿਦ 'ਚ ਉਦੋਂ ਹੀ ਜਾਣਗੇ ਜਦੋਂ ਇਸਲਾਮੀ ਨੇਤਾ ਇਸ ਬਾਰੇ ਸੰਤੁਸ਼ਣ ਹੋ ਜਾਣਗੇ ਕਿ ਸਾਰੀਆਂ ਸੁਰੱਖਿਆਵਾਂ ਹਟਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ, ''ਧਾਰਮਿਕ ਨੇਤਾ ਵੇਰਵੇ ਦੀ ਪੜਤਾਲ ਕਰ ਰਹੇ ਹਨ ਕਿ ਇਜ਼ਰਾਇਲ ਨੇ ਸਾਰੇ ਮੈਟਲ ਡਿਟੈਕਟਰ ਅਤੇ ਕੈਮਰੇ ਹਟਾਏ ਹਨ ਜਾਂ ਨਹੀਂ, ਜੋ 14 ਜੁਲਾਈ ਤੋਂ ਬਾਅਦ ਲਗਾਏ ਗਏ ਸੀ। ਭਰੋਸਾ ਹੋਣ ਤੋਂ ਬਾਅਦ ਲੋਕ ਮਸਜਿਦ 'ਚ ਜਾਣ ਲੱਗਣਗੇ।'' ਡਾਕਟਰ ਮੁਸਤਫਾ ਬਗੂਟੀ ਨੇ ਇਹ ਵੀ ਕਿਹਾ ਕਿ ਮਸਜਿਦ 'ਚ ਪਹਿਲਾਂ ਤੋਂ ਹੀ ਰੱਖਿਆ ਪ੍ਰਬੰਧ ਕਾਫੀ ਜ਼ਿਆਦਾ ਹਨ ਅਤੇ ਇਜ਼ਰਾਇਲ ਨੇ ਜੋ ਕਦਮ ਚੁੱਕੇ ਹਨ, ਉਨ੍ਹਾਂ ਦੀ ਜ਼ਰੂਰਤ ਹੀ ਨਹੀਂ ਸੀ। ਉਨ੍ਹਾਂ ਕਿਹਾ, ''ਸਾਨੂੰ ਨਹੀਂ ਪਤਾ ਮਸਜਿਦ ਦੇ ਅੰਦਰ ਹਥਿਆਰ ਹੈ ਜਾਂ ਨਹੀਂ, ਜਿਵੇ ਕਿ ਇਜ਼ਰਾਇਲ ਪੁਲਸ ਦਾਅਵਾ ਕਰਦੀ ਹੈ। ਹਾਲਾਂਕਿ ਉਹ ਇਸ ਨੂੰ ਸਾਬਿਤ ਨਹੀਂ ਕਰ ਸਕੀ ਹੈ। ਇਜ਼ਰਾਇਲ ਸੁਰੱਖਿਆ ਕਰਮੀਆਂ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਅਪਾਹਜ ਵ੍ਹਹੀਲ-ਚੇਅਰ ਵੀ ਮਸਜਿਦ 'ਚ ਨਹੀਂ ਲਿਜਾ ਸਕਦਾ।''
ਅਧਿਕਾਰੀ ਦਾ ਕਹਿਣਾ ਹੈ ਕਿ ਮਸਜਿਦ ਪਰੀਸਰ ਤੋਂ ਇਲੈਕਟ੍ਰੋਨਿਕ ਗੇਟ ਹਟਾ ਲਏ ਗਏ ਹਨ। ਇਸ 'ਤੇ ਫਲਸਤੀਨੀ ਪ੍ਰਧਾਨ ਮੰਤਰੀ ਰਮੀ ਹਮਦੱਲਾਹ ਨੇ ਕਿਹਾ ਕਿ ਉਨ੍ਹਾਂ ਦੇ ਲੋਕ ਜਾਰਡਨ ਤੋਂ ਇਸ ਦੀ ਪੁਸ਼ਟੀ ਦਾ ਇਨਤਜ਼ਾਰ ਕਰ ਰਹੇ ਹਨ ਜੋ ਪਵਿੱਤਰ ਸਥਾਨ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ, ''ਅਸੀਂ ਜੋਰਡਨ 'ਚ ਆਪਣੇ ਭਰਾਵਾਂ ਤੋਂ ਉਮੀਦ ਕਰ ਰਹੇ ਹਾਂ ਕਿ ਉਹ ਸਾਨੂੰ ਪੂਰੀ ਗੱਲ ਦੱਸਣ। ਅਜੇ ਤਕ ਸਾਨੂੰ ਵੇਰਵਾ ਨਹੀਂ ਮਿਲਿਆ ਹੈ। ਟਾਮ ਬੈਟਮੈਨ ਦਾ ਕਹਿਣਾ ਹੈ ਕਿ ਇਜ਼ਰਾਇਲੀ ਅਧਿਕਾਰੀਆਂ ਨੇ ਜਦੋਂ ਪਵਿੱਤਰ ਸਥਾਨ 'ਤੇ ਸਰੱਖਿਆ ਘੇਰਾ ਵਧਾਇਆ ਤਾਂ ਫਲਸਤੀਨੀਆਂ ਨੂੰ ਲੱਗਾ ਕਿ ਉਨ੍ਹਾਂ ਦੀ ਮਸਜਿਦ 'ਤੇ ਕੰਟਰੋਲ ਵਧਾਉਣ ਦੀ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਓਨਟਾਰੀਓ ਦੀ ਨਰਸ 8 ਲੋਕਾਂ ਦੇ ਕਤਲ ਦੀ ਦੋਸ਼ੀ ਕਰਾਰ
NEXT STORY