ਯੇਰੂਸ਼ਲਮ : ਇਜ਼ਰਾਈਲ ਨੇ ਅਮਰੀਕਾ ਨੂੰ ਕਿਹਾ ਹੈ ਕਿ ਜੇਕਰ ਹਿਜ਼ਬੁੱਲਾ (ਇੱਕ ਲੇਬਨਾਨੀ ਸ਼ੀਆ ਸਿਆਸੀ ਅਤੇ ਨੀਮ ਫੌਜੀ ਸੰਗਠਨ) ਨੇ ਆਪਣੇ ਚੋਟੀ ਦੇ ਕਮਾਂਡਰ ਫੁਆਦ ਸ਼ੁਕਰ ਦੀ ਹੱਤਿਆ ਦਾ ਬਦਲਾ ਲੈਣ ਲਈ ਇਜ਼ਰਾਈਲੀ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਕ ਨਿਊਜ਼ ਪੋਰਟਲ ਨੇ ਵੀਰਵਾਰ ਨੂੰ ਦੋ ਇਜ਼ਰਾਇਲੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਇਜ਼ਰਾਈਲ ਨੇ ਹਾਲ ਹੀ 'ਚ ਅਮਰੀਕਾ ਨੂੰ ਕਿਹਾ ਹੈ ਕਿ ਜੇਕਰ ਹਿਜ਼ਬੁੱਲਾ ਮੱਧ ਇਜ਼ਰਾਈਲ 'ਚ ਫੌਜੀ ਟਿਕਾਣਿਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਬਾਦੀ ਵਾਲੇ ਖੇਤਰਾਂ 'ਤੇ ਵੀ ਹਮਲਾ ਕਰ ਸਕਦਾ ਹੈ। ਇਜ਼ਰਾਈਲੀ ਅਧਿਕਾਰੀਆਂ ਨੇ ਹਿਜ਼ਬੁੱਲਾ ਵੱਲੋਂ ਗਲਤ ਮਿਜ਼ਾਈਲ ਹਮਲਿਆਂ ਵੱਲ ਇਸ਼ਾਰਾ ਕੀਤਾ ਹੈ।
ਪੜ੍ਹੋ ਇਹ ਵੀ ਖਬਰ : ਪੰਜਾਬ 'ਤੇ ਬੰਗਲਾਦੇਸ਼ ਸੰਕਟ ਦਾ ਕੀ ਰਿਹਾ ਅਸਰ? ਸਭ ਤੋਂ ਵਧੇਰੇ ਧਾਗਾ ਕਾਰੋਬਾਰ ਪ੍ਰਭਾਵਿਤ
ਨਿਊਜ਼ ਪੋਰਟਲ ਨੇ ਇਕ ਇਜ਼ਰਾਈਲੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਨਾਲ ਅੰਦਰੂਨੀ ਵਿਚਾਰ ਵਟਾਂਦਰੇ ਵਿਚ, ਇਜ਼ਰਾਈਲ ਨੇ ਜ਼ੋਰ ਦਿੱਤਾ ਕਿ ਹਿਜ਼ਬੁੱਲਾ ਦੀ ਇਕ ਹੋਰ ਗਲਤੀ ਇਸ ਨੂੰ ਮਹਿੰਗੀ ਪੈ ਸਕਦੀ ਹੈ ਅਤੇ ਜੇ ਹਿਜ਼ਬੁੱਲਾ ਆਪਣੇ ਬਦਲੇ ਦੇ ਹਿੱਸੇ ਵਜੋਂ ਨਾਗਰਿਕਾਂ 'ਤੇ ਹਮਲਾ ਕਰਦਾ ਹੈ, ਜੇ ਉਹ ਅਜਿਹੀ ਗਲਤੀ ਕਰਦਾ ਹੈ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਪਿਛਲੇ ਹਫ਼ਤੇ, ਇਜ਼ਰਾਈਲ ਨੇ ਬੇਰੂਤ ਅਤੇ ਤਹਿਰਾਨ ਵਿੱਚ ਕ੍ਰਮਵਾਰ ਹਿਜ਼ਬੁੱਲਾ ਅਤੇ ਹਮਾਸ ਦੇ ਨੇਤਾਵਾਂ ਦੀ ਦੋਹਰੀ ਹੱਤਿਆ ਕੀਤੀ। ਇਰਾਨ ਅਤੇ ਹਿਜ਼ਬੁੱਲਾ ਵੱਲੋਂ ਇਜ਼ਰਾਈਲ 'ਤੇ ਜਵਾਬੀ ਹਮਲੇ ਕੀਤੇ ਜਾਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਵੀ ਖਬਰ : ਆਸਿਫ ਮਰਚੈਂਟ 'ਤੇ ਲੱਗੇ ਟਰੰਪ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼, ਜਾਣੋਂ ਕੀ ਹੈ ਪਾਕਿ ਕੁਨੈਕਸ਼ਨ?
ਇਕ ਬੇਨਾਮ ਇਜ਼ਰਾਈਲੀ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਯਹੂਦੀ ਆਪਣੇ ਦੋ ਨੇਤਾਵਾਂ ਦੀ ਮੌਤ ਦਾ ਬਦਲਾ ਲੈਣ ਦੀ ਯੋਜਨਾ ਬਣਾ ਸਕਦੇ ਹਨ। ਜ਼ਿਕਰਯੋਗ ਹੈ ਕਿ ਅਕਤੂਬਰ 2023 'ਚ ਇਜ਼ਰਾਈਲ ਵੱਲੋਂ ਗਾਜ਼ਾ 'ਚ ਦੁਸ਼ਮਣੀ ਸ਼ੁਰੂ ਕਰਨ ਤੋਂ ਬਾਅਦ ਇਜ਼ਰਾਈਲ-ਲੇਬਨਾਨੀ ਸਰਹੱਦ 'ਤੇ ਸਥਿਤੀ ਵਿਗੜ ਗਈ ਸੀ। ਇਜ਼ਰਾਈਲ ਰੱਖਿਆ ਬਲ ਅਤੇ ਹਿਜ਼ਬੁੱਲਾ ਲੜਾਕੇ ਸਰਹੱਦ ਦੇ ਨਾਲ ਲੱਗਦੇ ਖੇਤਰਾਂ ਵਿੱਚ ਇੱਕ ਦੂਜੇ ਦੇ ਟਿਕਾਣਿਆਂ 'ਤੇ ਲਗਭਗ ਰੋਜ਼ਾਨਾ ਹਮਲੇ ਕਰਦੇ ਹਨ। ਦੱਖਣੀ ਲੇਬਨਾਨ ਵਿੱਚ ਤਕਰੀਬਨ ਇੱਕ ਲੱਖ ਅਤੇ ਉੱਤਰੀ ਇਜ਼ਰਾਈਲ ਵਿੱਚ 80 ਹਜ਼ਾਰ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ।
ਮੁਹੰਮਦ ਯੂਨਸ ਅੰਤਰਿਮ ਸਰਕਾਰ ਦਾ ਚਾਰਜ ਸੰਭਾਲਣ ਲਈ ਪੈਰਿਸ ਤੋਂ ਪਰਤੇ ਬੰਗਲਾਦੇਸ਼
NEXT STORY