ਯੇਰੂਸ਼ੇਲਮ-ਇਜ਼ਰਾਈਲੀ ਪੱਤਰਕਾਰਾਂ ਨੇ ਕਿਹਾ ਕਿ ਇਜ਼ਰਾਈਲ ਦੀ ਫੌਜ ਨੇ ਮੀਡੀਆ ਦਾ ਇਸਤੇਮਾਲ ਕਰ ਕੇ ਹਮਾਸ ਨੂੰ ਆਪਣੇ ਜਾਲ 'ਚ ਫਸਾਇਆ ਜਿਸ ਕਾਰਣ ਸੰਭਾਵਤ ਦਰਜਨਾਂ ਲੜਾਕੂ ਮਾਰੇ ਗਏ।ਦਰਅਸਲ ਇਜ਼ਰਾਈਲੀ ਫੌਜ ਨੇ ਮੀਡੀਆ ਲਈ ਬਿਆਨ ਜਾਰੀ ਕੀਤਾ ਹੈ ਕਿ ਇਜ਼ਰਾਈਲ ਹਵਾਈ ਅਤੇ ਜ਼ਮੀਨੀ ਫੌਜ ਗਾਜ਼ਾ ਪੱਟੀ 'ਤੇ ਹਮਲਾ ਕਰ ਰਹੇ ਹਨ।ਇਸ ਸੰਖੇਪ ਬਿਆਨ ਨੇ ਇਨ੍ਹਾਂ ਅਟਕਲਾਂ ਨੂੰ ਉਤੇਜਿਤ ਕੀਤਾ ਕਿ ਇਜ਼ਰਾਈਲ ਨੇ ਗਾਜ਼ਾ 'ਤੇ ਜ਼ਮੀਨੀ ਹਮਲਾ ਕਰ ਦਿੱਤਾ ਹੈ।
ਪੱਤਰਕਾਰਾਂ ਨੇ ਇਥੇ ਤੱਕ ਕਹਿ ਦਿੱਤਾ ਹੈ ਕਿ ਹਮਲਾ ਸ਼ੁਰੂ ਹੋ ਗਿਆ ਹੈ। ਇਸ ਦੇ ਕੁਝ ਹੀ ਘੰਟਿਆਂ ਬਾਅਦ ਫੌਜ ਨੇ ਇਕ ਸਪੱਸ਼ਟੀਕਰਣ ਜਾਰੀ ਕੀਤਾ ਕਿ ਗਾਜ਼ਾ ਦੇ ਅੰਦਰ ਕੋਈ ਇਜ਼ਰਾਈਲੀ ਫੌਜ ਨਹੀਂ ਹੈ ਪਰ ਉਸ ਵੇਲੇ ਤੱਕ ਕਈ ਵੱਡੇ ਮੀਡੀਆ ਅਦਾਰੇ ਇਹ ਜਾਣਕਾਰੀ ਦੇ ਚੁੱਕੇ ਸਨ ਕਿ ਜ਼ਮੀਨੀ ਹਮਲਾ ਸ਼ੁਰੂ ਹੋ ਗਿਆ ਹੈ। ਇਸ ਦਰਮਿਆਨ ਹਮਾਸ ਦੇ ਲੜਾਕੇ ਮੈਟ੍ਰੋ ਵਜੋਂ ਜਾਣੀਆਂ ਜਾਣ ਵਾਲੀਆਂ ਸੁਰੰਗਾਂ ਦੇ ਭੂਮੀਗਤ ਨੈੱਟਵਰਕ 'ਚ ਬਚਾਅ ਸਥਾਨਾਂ 'ਤੇ ਚੱਲੇ ਗਏ। ਫੌਜ ਨੇ ਦੱਸਿਆ ਕਿ ਇਜ਼ਰਾਈਲ ਨੇ 160 ਜੰਗੀ ਜਹਾਜ਼ ਬੁਲਾਏ ਅਤੇ 40 ਮਿੰਟ ਤੱਕ ਸੁਰੰਗਾਂ 'ਤੇ ਬੰਬਮਾਰੀ ਕੀਤੀ।
ਗਾਜ਼ਾ ਪੱਟੀ ’ਚ ਜਾਰੀ ਹਿੰਸਾ ਦੌਰਾਨ 30 ਤੋਂ ਜ਼ਿਆਦਾ ਸਕੂਲ ਹੋਏ ਤਬਾਹ
NEXT STORY