ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਨੇ ਆਪਣੇ ਇਕ ਪ੍ਰਮਾਣੂ ਵਿਗਿਆਨੀ ਦੇ ਪਰਿਵਾਰ ਸਮੇਤ ਕਤਲ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਮਾਮਲੇ ਵਿਚ ਇਜ਼ਰਾਈਲੀ ਪੁਲਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਨੇ ਵੀ ਚਾਰੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਚਾਰੇ ਲੋਕ ਇਰਾਨ ਦੇ ਇਸ਼ਾਰੇ ’ਤੇ ਇਜ਼ਰਾਈਲੀ ਪ੍ਰਮਾਣੂ ਵਿਗਿਆਨੀ ਦੇ ਕਤਲ ਦੀ ਸਾਜ਼ਿਸ਼ ਰਚ ਰਹੇ ਸਨ। ਇਸ ਨਾਕਾਮ ਸਾਜ਼ਿਸ਼ ਨੂੰ ਇਰਾਨ ਦੇ ਚੋਟੀ ਦੇ ਪ੍ਰਮਾਣੂ ਵਿਗਿਆਨੀ ਡਾ. ਮੋਹਸਿਨ ਫਖ਼ਰੀਜ਼ਾਦੇਹ ਦੇ ਕਤਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਕਤਲ ਦਾ ਦੋਸ਼ ਇਜ਼ਰਾਈਲੀ ਖ਼ੁਫ਼ੀਆ ਏਜੰਸੀ ਮੋਸਾਦ ’ਤੇ ਲੱਗਿਆ ਸੀ।
ਸਟੇਟ ਅਟਾਰਨੀ ਦਫ਼ਤਰ ਨੇ ਦੱਸਿਆ ਕਿ ਯੇਰੂਸ਼ਲਮ ਜ਼ਿਲਾ ਅਦਾਲਤ ਨੇ ਯੇਰੂਸ਼ਲਮ ਦੇ ਬੇਤ ਸਫਾਫਾ ਇਲਾਕੇ ਦੇ ਚਾਰ ਨਿਵਾਸੀਆਂ ਨੂੰ ਇਕ ਅਜਿਹੇ ਮਾਮਲੇ ’ਚ ਦੋਸ਼ੀ ਠਹਿਰਾਇਆ ਹੈ, ਜੋ ਇਰਾਨ ਦੇ ਨਿਰਦੇਸ਼ ’ਤੇ ਇਜ਼ਰਾਈਲ ਦੇ ਇਕ ਪ੍ਰਮਾਣੂ ਵਿਗਿਆਨੀ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਸਨ। ਚਾਰੇ ਦੋਸ਼ੀਆਂ ਨੇ ਇਕ ਸਮਝੌਤੇ ਤਹਿਤ ਮਾਮਲੇ ਵਿਚ ਆਪਣੀ-ਆਪਣੀ ਭੂਮਿਕਾ ਨਾਲ ਸਬੰਧਤ ਅਪਰਾਧਾਂ ਲਈ ਦੋਸ਼ੀ ਹੋਣ ਦੀ ਗੱਲ ਸਵੀਕਾਰ ਕਰ ਲਈ। ਕਿਸੇ ਨੂੰ ਵੀ ਕਤਲ ਦੀ ਯੋਜਨਾ ਬਣਾਉਣ ਦਾ ਦੋਸ਼ੀ ਨਹੀਂ ਠਹਿਰਾਇਆ ਗਿਆ।
ਦਾਗ 'ਤੇ 1,600 ਤੋਂ ਵਧੇਰੇ ਡਰੋਨ ! ਵੋਟਿੰਗ ਦੌਰਾਨ ਰੂਸ 'ਤੇ ਯੂਕਰੇਨ ਦਾ ਸਭ ਤੋਂ ਵੱਡਾ ਹਮਲਾ
NEXT STORY