ਇੰਟਰਨੈਸ਼ਲ ਡੈਸਕ- ਗਾਜ਼ਾ 'ਚ ਇਜ਼ਰੀਈਲੀ ਫੌਜ ਨੇ ਇਕ ਹੋਰ ਵੱਡਾ ਹਵਾਈ ਹਮਲਾ ਕਰ ਦਿੱਤਾ ਹੈ। ਫਿਲਸਤੀਨੀ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਮੱਧ ਗਾਜ਼ਾ ਦੇ ਦੀਰ ਅਲ ਬਲਾਹ 'ਚ ਇਕ ਸਕੂਲ 'ਤੇ ਹੋਏ ਇਸ ਇਜ਼ਰਾਈਲੀ ਹਮਲੇ 'ਚ ਘੱਟੋ-ਘੱਟ 30 ਫੀਲਸਤੀਨੀ ਮਾਰੇ ਗਏ ਹਨ। ਉਥੇ ਹੀ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਹਮਲੇ ਤੋਂ ਬਾਅਦ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਹਮਾਸ ਕਮਾਂਡ ਸੈਂਟਰ ਨੂੰ ਨਿਸ਼ਾਨਾ ਬਣਾਇਆ ਸੀ।
ਗਾਜ਼ਾ ਸਿਹਤ ਮੰਤਰਾਲਾ ਅਤੇ ਹਮਾਸ ਦੁਆਰਾ ਸੰਚਾਲਿਤ ਸਰਕਾਰੀ ਮੀਡੀਆ ਦਫਤਰ ਨੇ ਦੀਰ ਅਲ-ਬਲਾਹ 'ਚ ਸਕੂਲ 'ਤੇ ਹਮਲੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਘੱਟੋ-ਘੱਟ 30 ਦਿੱਸੀ ਹੈ। ਜਿੱਥੇ ਹਮਲਾ ਹੋਇਆ, ਉਹ ਰਿਫਿਊਜੀ ਪਰਿਵਾਰਾਂ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਖੇਤਰਾਂ 'ਚੋਂ ਇਕ ਹੈ।
![PunjabKesari](https://static.jagbani.com/multimedia/20_11_085459242israeli army1-ll.jpg)
ਇਜ਼ਰਾਈਲੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਉਸਨੇ ਮੱਧ ਗਾਜ਼ਾ ਵਿਚ ਖਦੀਜਾ ਸਕੂਲ ਦੇ ਕੰਪਲੈਕਸ ਦੇ ਅੰਦਰ ਇਕ ਹਮਾਸ ਕਮਾਂਡ ਅਤੇ ਕੰਟਰੋਲ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਹਮਾਸ ਦੇ ਅੱਤਵਾਦੀਆਂ ਦੁਆਰਾ ਸਕੂਲ ਦੀ ਵਰਤੋਂ ਸਾਡੇ ਸੈਨਿਕਾਂ 'ਤੇ ਹਮਲੇ ਕਰਨ ਅਤੇ ਹਥਿਆਰਾਂ ਦੇ ਭੰਡਾਰ ਵਜੋਂ ਕੀਤੀ ਜਾ ਰਹੀ ਸੀ। ਹਮਲੇ ਤੋਂ ਪਹਿਲਾਂ ਆਮ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਗਈ ਸੀ। ਦੀਰ ਅਲ-ਬਲਾਹ ਵਿਚ ਐਂਬੂਲੈਂਸਾਂ ਨੇ ਜ਼ਖਮੀ ਫਿਲਸਤੀਨੀਆਂ ਨੂੰ ਅਲ-ਅਕਸਾ ਹਸਪਤਾਲ ਵਿਚ ਮੈਡੀਕਲ ਸਹੂਲਤ ਲਈ ਪਹੁੰਚਾਇਆ। ਕੁਝ ਜ਼ਖਮੀ ਪੈਦਲ ਵੀ ਆਏ, ਉਨ੍ਹਾਂ ਦੇ ਕੱਪੜੇ ਖੂਨ ਨਾਲ ਰੰਗੇ ਹੋਏ ਸਨ।
ਚੌਧਰੀ ਜਗਜੀਤ ਸਿੰਘ ਦਲਿਤਾਂ, ਕਿਸਾਨਾਂ ਤੇ ਮਜ਼ਦੂਰਾਂ ਲਈ ਮਸੀਹਾ ਸਨ : ਨਛੱਤਰ ਕਲਸੀ
NEXT STORY