ਤੇਲ ਅਵੀਵ-ਇਜ਼ਰਾਈਲ ਦੇ ਰੱਖਿਆ ਮੰਤਰੀ ਦੇ ਇਕ ਘਰੇਲੂ ਕਰਮਚਾਰੀ 'ਤੇ ਈਰਾਨ ਨੂੰ ਸੂਚਨਾ ਦੇਣ ਲਈ ਮੰਤਰੀ ਨਾਲ ਨੇੜਤਾ ਦਾ ਇਸਤੇਮਾਲ ਕਰਨ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਜ਼ਰਾਈਲ ਦੀ ਘਰੇਲੂ ਸੁਰੱਖਿਆ ਏਜੰਸੀ ਸ਼ਿਨ ਬੇਤ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ। ਉਮਰੀ ਗੋਰੇਨ ਰੱਖਿਆ ਮੰਤਰੀ ਬੇਨੀ ਗੇਂਜ ਦੇ ਘਰ 'ਚ ਸਾਫ਼-ਸਫ਼ਾਈ ਅਤੇ ਦੇਖ ਭਾਲ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਐਪਲ ਭਾਰਤ 'ਚ ਕਰਨ ਜਾ ਰਹੀ ਵੱਡਾ ਨਿਵੇਸ਼, 10 ਲੱਖ ਲੋਕਾਂ ਨੂੰ ਮਿਲਣਗੀਆਂ ਨੌਕਰੀਆਂ
ਸ਼ਿਨ ਬੇਤੇ ਨੇ ਕਿਹਾ ਕਿ ਗੋਰੇਨ ਨੇ ਇਕ ਅਨਾਮ 'ਈਰਾਨੀ ਸੰਸਥਾ' ਤੋਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੰਤਰੀ ਦੇ ਕੰਪਿਊਟਰ ਦੀਆਂ ਤਸਵੀਰਾਂ ਸਮੇਤ ਘਰ ਦੇ ਨੇੜੇ ਵੱਖ-ਵੱਖ ਵਸਤਾਂ ਦੀਆਂ ਤਸਵੀਰਾਂ ਭੇਜੀਆਂ। ਸ਼ਿਨ ਬੇਤ ਨੇ ਕਿਹਾ ਕਿ ਗੋਰੇਨ ਨੇ ਗੇਂਜ ਦੇ ਕੰਪਿਊਟਰ 'ਚ ਮਾਲਵੇਅਰ ਭੇਜਣ ਦੇ ਬਾਰੇ 'ਚ ਗੱਲ ਕੀਤੀ ਪਰ ਕਿਸੇ ਵੀ ਸਾਜਿਸ਼ ਨੂੰ ਅੰਜ਼ਾਮ ਦਿੱਤੇ ਜਾਣ ਤੋਂ ਪਹਿਲਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਕੋਈ ਗੁਪਤ ਸਮੱਗਰੀ ਹਾਸਲ ਨਹੀਂ ਕਰ ਸਕਿਆ ਜਾਂ ਉਨ੍ਹਾਂ ਨੂੰ ਭੇਜ ਨਹੀਂ ਸਕਿਆ।
ਇਹ ਵੀ ਪੜ੍ਹੋ : ਸ਼ੱਕੀ ਕੱਟੜਪੰਥੀਆਂ ਨੇ ਦੱਖਣ-ਪੱਛਮੀ ਨਾਈਜਰ 'ਚ 25 ਲੋਕਾਂ ਦਾ ਕੀਤਾ ਕਤਲ
ਇਸ ਘਟਨਾਕ੍ਰਮ ਨੂੰ ਦੇਖਦੇ ਹੋਏ ਗੇਂਜ ਦੇ ਈਰਾਨ ਨਾਲ ਵਿਵਾਦ 'ਤੇ ਅਟਕਲਾਂ ਸ਼ੁਰੂ ਹੋ ਗਈਆਂ ਹਨ ਜੋ ਪਹਿਲਾਂ ਵੀ ਸਾਹਮਣੇ ਆਇਆ ਹਨ। 2019 'ਚ ਚੋਣਾਂ ਲਈ ਪ੍ਰਚਾਰ ਕਰਦੇ ਹੋਏ ਸਾਬਕਾ ਫੌਜ ਮੁਖੀ ਗੇਂਜ ਨੂੰ ਸ਼ਿਨ ਬੇਤ ਨੇ ਅਪੀਲ ਕੀਤੀ ਸੀ ਕਿ ਈਰਾਨ ਖੁਫ਼ੀਆ ਏਜੰਸੀ ਨੇ ਉਨ੍ਹਾਂ ਦੇ ਸੈਲਫੋਨ ਨੂੰ ਹੈਕ ਕਰ ਲਿਆ ਹੈ ਅਤੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਅਤੇ ਪਤੇ ਦੁਸ਼ਮਣ ਦੇ ਹੱਥਾਂ 'ਚ ਹੈ। ਉਸ ਸਮੇਂ ਗੇਂਜ ਦੇ ਪ੍ਰਚਾਰ ਮੁਹਿੰਮ ਦਲ ਨੇ ਇਕ ਬਿਆਨ 'ਚ ਇਸ਼ਾਰਾ ਕੀਤਾ ਸੀ ਕਿ ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਦੀ ਰਾਜਨੀਤਿਕ ਕੋਸ਼ਿਸ਼ਾਂ ਨੂੰ ਰੋਕਣ ਲਈ ਖਬਰ ਲੀਕ ਕੀਤੀ ਹੈ।
ਇਹ ਵੀ ਪੜ੍ਹੋ : ਰੂਸ 'ਚ ਲਗਾਤਾਰ ਦੂਜੇ ਦਿਨ ਕੋਵਿਡ-19 ਨਾਲ ਹੋਈ 1200 ਤੋਂ ਜ਼ਿਆਦਾ ਲੋਕਾਂ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੱਖਣੀ ਆਸਟਰੇਲੀਆ ਦੇ ਇਤਿਹਾਸ 'ਚ ਪਹਿਲੀ ਵਾਰ ਸੰਸਦ ਵਿਚ ਮਨਾਇਆ ਗਿਆ ਪ੍ਰਕਾਸ਼ ਪੁਰਬ
NEXT STORY