ਯੇਰੂਸ਼ਲਮ (ਭਾਸ਼ਾ)— ਇਜ਼ਰਾਈਲ ਵਿਚ ਇਸ ਹਫਤੇ ਹੋਈਆਂ ਆਮ ਚੋਣਾਂ ਦੇ ਲੱਗਭਗ ਸਾਰੇ ਨਤੀਜੇ ਆ ਚੁੱਕੇ ਹਨ। ਨਤੀਜਿਆਂ ਮੁਤਾਬਕ ਬੇਨੀ ਗੈਂਟਜ਼ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਉਸ ਕੋਲ ਬਹੁਮਤ ਗਠਜੋੜ ਬਣਾਉਣ ਲਈ ਕੋਈ ਸਪੱਸ਼ਟ ਰਸਤਾ ਨਹੀਂ ਹੈ। ਭਾਵੇਂਕਿ ਆਖਰੀ ਨਤੀਜੇ ਬੁੱਧਵਾਰ ਨੂੰ ਐਲਾਨੇ ਜਾਣਗੇ। ਆਸ ਹੈ ਕਿ ਨਤੀਜਿਆਂ ਵਿਚ ਕੁਝ ਤਬਦੀਲੀਆਂ ਹੋ ਸਕਦੀਆਂ ਹਨ।
ਇਜ਼ਾਰਈਲ ਚੋਣ ਕਮੇਟੀ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਗੈਂਟਜ਼ ਦੀ ਮੱਧ ਮਾਰਗੀ ਬਲਿਊ ਐਂਡ ਵ੍ਹਾਈਟ ਪਾਰਟੀ ਨੂੰ 120 ਸੀਟਾਂ ਵਾਲੀ ਸੰਸਦ ਵਿਚ 33 ਸੀਟਾਂ ਮਿਲੀਆਂ ਹਨ ਜਦਕਿ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਖੱਬੇ ਪੱਖੀ ਲਿਕੁਡ ਪਾਰਟੀ ਨੂੰ 31 ਸੀਟਾਂ ਮਿਲੀਆਂ ਹਨ। ਕਮੇਟੀ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਵਿਚ 14 ਵੋਟਿੰਗ ਕੇਂਦਰਾਂ ਦੇ ਨਤੀਜੇ ਸ਼ਾਮਲ ਨਹੀਂ ਹਨ, ਜਿੱਥੇ ਤਸਦੀਕ ਫਿਲਹਾਲ ਜਾਰੀ ਹੈ।
ਇਜ਼ਰਾਈਲ ਦੇ ਮੀਡੀਆ ਮੁਤਾਬਕ ਇਸ ਦਾ ਮਤਲਬ ਹੈ ਕਿ 99.8 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਇਨ੍ਹਾਂ ਚੋਣਾਂ ਵਿਚ ਤੀਜੀ ਸਭ ਤੋਂ ਵੱਡੀ ਪਾਰਟੀ ਅਰਬ ਜੁਆਇੰਟ ਲਿਸਟ ਗਠਜੋੜ ਹੈ ਜਿਸ ਨੇ 13 ਸੀਟਾਂ ਜਿੱਤੀਆਂ ਹਨ। ਇਨ੍ਹਾਂ ਨਤੀਜਿਆਂ ਨਾਲ ਨੇਤਨਯਾਹੂ ਦੇ ਪ੍ਰਧਾਨ ਮੰਤਰੀ ਅਹੁਦੇ ਨੂੰ ਖਤਰਾ ਪੈਦਾ ਹੋ ਗਿਆ ਹੈ। ਵੀਰਵਾਰ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਹ ਨਤੀਜੇ ਉਨ੍ਹਾਂ ਨੂੰ ਖੱਬੇਪੱਖੀ ਗਠਜੋੜ ਬਣਾਉਣ ਦੀ ਇਜਾਜ਼ਤ ਨਹੀਂ ਦਿੰਦੇ ਹਨ।
'ਖੁਦ ਨੂੰ ਤਬਾਹ ਕਰਕੇ ਵੀ ਭਾਰਤ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਇਮਰਾਨ'
NEXT STORY