ਤੇਲ ਅਵੀਵ- ਇਜ਼ਰਾਈਲੀ ਮੀਡੀਆ ਅਨੁਸਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਸਾਊਦੀ ਅਰਬ ਜਾ ਕੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਮੁਲਾਕਾਤ ਕੀਤੀ ਹੈ।
ਇਜ਼ਰਾਈਲੀ ਮੀਡੀਆ ਨੇ ਹਵਾਈ ਜਹਾਜ਼ ਦੀਆਂ ਉਡਾਣਾਂ ਨੂੰ ਟ੍ਰੈਕ ਕਰਨ ਵਾਲੇ ਡਾਟਾ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ ਨੇਤਨਯਾਹੂ ਦੇ ਇਸਤੇਮਾਲ ਲਈ ਕੀਤੇ ਜਾਣ ਵਾਲਾ ਇਕ ਬਿਜ਼ਨੈੱਸ ਜਹਾਜ਼ ਸਾਊਦੀ ਅਰਬ ਦੇ ਸ਼ਹਿਰ ਨਿਓਮ ਗਿਆ ਸੀ, ਜਿੱਥੇ ਕ੍ਰਾਊਨ ਪ੍ਰਿੰਸ ਅਤੇ ਪੋਂਪੀਓ ਪਹਿਲਾਂ ਤੋਂ ਮੌਜੂਦ ਸਨ। ਇਜ਼ਰਾਇਲ ਸਰਕਾਰ ਨੇ ਹਾਲੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਜੇਕਰ ਇਜ਼ਰਾਇਲੀ ਮੀਡੀਆ ਦੀ ਗੱਲ ਸਹੀ ਹੈ ਤਾਂ ਇਹ ਸਾਊਦੀ ਅਰਬ ਅਤੇ ਇਜ਼ਰਾਇਲ ਦੇ ਨੇਤਾਵਾਂ ਵਿਚਕਾਰ ਪਹਿਲੀ ਅਧਿਕਾਰਤ ਬੈਠਕ ਹੋਵੇਗੀ। ਅਮਰੀਕਾ ਚਾਹੁੰਦਾ ਹੈ ਕਿ ਇਜ਼ਰਾਇਲ ਅਤੇ ਸਾਊਦੀ ਵਿਚਕਾਰ ਸਬੰਧ ਠੀਕ ਹੋ ਜਾਣ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਇਜ਼ਰਾਇਲ ਅਤੇ ਸੰਯੁਕਤ ਅਰਬ ਅਮੀਰਾਤ, ਬਹਿਰੀਨ ਤੇ ਸੂਡਾਨ ਵਿਚਕਾਰ ਰਾਜਨੀਤਕ ਸਬੰਧ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਆਸਟ੍ਰੇਲੀਆ : ਮੈਲਬੌਰਨ 'ਚ ਸਿਡਨੀ ਤੋਂ ਪਹੁੰਚੀ ਫਲਾਈਟ, ਇਕ-ਦੂਜੇ ਨੂੰ ਮਿਲੇ ਪਰਿਵਾਰ
NEXT STORY