ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ। ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇ ਇਹ ਜਾਣਕਾਰੀ ਦਿੱਤੀ। ਬੇਨੇਟ (50) 3 ਅਪ੍ਰੈਲ ਤੋਂ 5 ਅਪ੍ਰੈਲ ਤੱਕ ਭਾਰਤ ਦੇ ਦੌਰੇ 'ਤੇ ਆਉਣ ਵਾਲੇ ਸਨ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੀ ਉਨ੍ਹਾਂ ਦੀ ਯਾਤਰਾ ਰੱਦ ਕੀਤੀ ਜਾਵੇਗੀ।
ਬੇਨੇਟ ਦੇ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ, 'ਪ੍ਰਧਾਨ ਮੰਤਰੀ ਠੀਕ ਮਹਿਸੂਸ ਕਰ ਰਹੇ ਹਨ ਅਤੇ ਉਹ ਘਰੋਂ ਕੰਮ ਕਰਨਗੇ।' ਬਿਆਨ ਵਿਚ ਕਿਹਾ ਗਿਆ, 'ਬੇਨੇਟ ਅੱਜ ਸਵੇਰੇ ਰੱਖਿਆ ਮੰਤਰੀ ਬੇਨੀ ਗੈਂਟਜ਼, ਗ੍ਰਹਿ ਮੰਤਰੀ ਓਮਰ ਬਾਰਲੇਵ, ਇਜ਼ਰਾਈਲ ਰੱਖਿਆ ਬਲਾਂ ਦੇ ਚੀਫ ਆਫ ਸਟਾਫ਼ ਅਵੀਵ ਕੋਹਾਵੀ, ਸ਼ਿਨ ਬੇਟ ਚੀਫ ਰੋਨੇਨ ਬਾਰ, ਪੁਲਸ ਮੁਖੀ ਕੋਬੀ ਸ਼ਬਤਾਈ ਅਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਕੱਲ੍ਹ ਰਾਤ ਹੋਏ ਅੱਤਵਾਦੀ ਹਮਲੇ ਸਬੰਧੀ ਘਟਨਾਵਾਂ ਦੀ ਸਮੀਖਿਆ ਕਰਨਗੇ।'
ਹਾਦੇਰਾ 'ਚ ਐਤਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ 2 ਇਜ਼ਰਾਇਲੀ ਪੁਲਸ ਕਰਮਚਾਰੀ ਮਾਰੇ ਗਏ ਸਨ ਅਤੇ ਕੁਝ ਹੋਰ ਜ਼ਖ਼ਮੀ ਹੋ ਗਏ ਸਨ। ਬੇਨੇਟ ਨੇ ਹਾਦੇਰਾ ਵਿਚ ਇਕ ਮੀਟਿੰਗ ਵਿਚ ਹਿੱਸਾ ਲਿਆ ਸੀ, ਪਰ ਅਧਿਕਾਰਤ ਤੌਰ 'ਤੇ ਜਾਰੀ ਕੀਤੀ ਗਈ ਫੋਟੋ ਵਿਚ ਉਹ ਮਾਸਕ ਪਹਿਨੇ ਹੋਏ ਦਿਖਾਈ ਦਿੱਤੇ ਸਨ।
ਰੂਸ ਨੂੰ ਝਟਕਾ, ਕੈਨੇਡਾ ਦੇ ਸਟੋਰਾਂ ਨੇ ਹਟਾਏ ਰੂਸੀ ਉਤਪਾਦ
NEXT STORY